Friday, June 13, 2025
Breaking News

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇੇ `ਹਰਬਲ ਬਾਇਓਟੈਕਨਾਲੋਜੀ` `ਤੇ ਲੈਕਚਰ ਦਾ ਆਯੋਜਨ

ਅੰਮ੍ਰਿਤਸਰ, 6 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਦੇ ਬਾਇਓਟੈਕਨਾਲੌਜੀ ਵਿਭਾਗ ਵੱਲੋਂ ਡੀ.ਬੀ.ਟੀ ਵਲੋਂ ਆਯੋਜਿਤ PUNJ0608201902`ਹਰਬਲ ਬਾਇਓਟੈਕਨਾਲੌਜੀ` ਲੈਕਚਰ ਕਰਵਾਇਆ ਗਿਆ।ਜਿਦ ਦੇ ਸਰੋਤ ਵਿਅਕਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾ. ਪੀ.ਕੇ ਪੱਤੀ ਮੁੱਖੀ, ਬਾਇਓਟੈਕਨਾਲੌਜੀ ਵਿਭਾਗ ਸਨ।ਬੀ.ਐਸ.ਸੀ (ਬਾਇਓਟੈਕਨਾਲੌਜੀ) ਅਤੇ ਬੀ.ਐਸ.ਸੀ (ਮੈਡੀਕਲ) ਦੀਆਂ ਵਿਦਿਆਰਥਣਾਂ ਨੇ ਲੈਕਚਰ ਵਿਚ ਸ਼ਿਰਕਤ ਕੀਤੀ।ਡਾ. ਪੱਤੀ ਨੇ ਆਪਣੇ ਭਾਸ਼ਣ `ਚ ਪ੍ਰਾਚੀਨ ਵੇਦਾਂ, ਧਰਮ ਗ੍ਰੰਥਾਂ ਜਿਵੇਂ ਕਲਪਵਰਿਸ਼ਿਕਾ, ਚੈਤਯਵਰਿਸ਼ਿਕਾ ਬਾਰੇ ਧਿਆਨ ਕੇਂਦਰਿਤ ਕੀਤਾ।ਉਨ੍ਹਾਂ ਜੜੀ ਬੂਟੀਆਂ ਤੋਂ ਬਣੀ ਦਵਾਈ ਦੀ ਆਰਥਿਕ ਮਹਤੱਤਾ ਬਾਰੇ ਵੀ ਦੱਸਿਆ।ਦੇਸੀ ਦਵਾਈ ਅਤੇ ਆਧੁਨਿਕ ਦਵਾਈ `ਚ ਤੁਲਨਾ ਕਰਦੇ ਹੋਏ ਆਪਣੇ ਵਿਚਾਰ ਵਟਾਂਦਰੇ ਵਿਚ ਕਿਹਾ ਕਿ ਦੇਸੀ ਦਵਾਈ ਨੂੰ ਮੁੱਖ ਥੈਰੇਪੀ ਦੇ ਤੌਰ `ਤੇ ਸ਼ਾਮਿਲ ਕਰਨਾ ਲਾਭਕਾਰੀ ਹੋ ਸਕਦਾ ਹੈ।
                 ਉਹਨਾਂ ਦੱਸਿਆ ਕਿ ਪ੍ਰਾਚੀਨ ਕਾਲ ਤੋਂ ਹੀ ਕਵਾਰ ਗੰਦਲ, ਮੈਰੀਗੋਲਡ, ਪੀਪਰਮਿੰਟ, ਲਵੈਂਡਰ, ਤੁਲਸੀ ਅਤੇ ਰੋਜ਼ਮੈਰੀ ਆਦਿ ਦੀ ਵਰਤੋਂ ਦਵਾਈਆਂ ਦੇ ਰੂਪ ਵਿਚ ਕੀਤੀ ਜਾਂਦੀ ਰਹੀ ਹੈ।ਡਾਕਟਰੀ ਇਲਾਜ ਦੀਆਂ ਵੱਧ ਰਹੀ ਕੀਮਤਾਂ ਨੇ ਵੀ ਵਿਗਿਆਨੀਆਂ ਨੂੰ ਦੇਸੀ ਦਵਾਈਆਂ ਨੂੰ ਬਦਲਾਅ ਵਜੋਂ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ।ਇਸ ਤੋਂ ਬਿਨਾਂ ਦੇਸੀ ਦਵਾਈ ਬਿਮਾਰੀ ਨੂੰ ਜੜ ਤੋਂ ਖਤਮ ਕਰ ਦਿੰਦੀ ਹੈ ਜਦੋਂ ਕਿ ਅੰਗਰੇਜੀ ਦਵਾਈਆਂ ਸਿਰਫ਼ ਬਿਮਾਰੀ ਦੇ ਲੱਛਣਾਂ ਨੂੰ ਘਟਾਉਦੀਆਂ ਹਨ।
                 ਡਾ. ਪੱਤੀ ਨੇ ਕਾਰਜਸ਼ੀਲ ਭੋਜਨ ਬਣਾਉਣ ਵਿੱਚ ਬਾਇਓਟੈਕਨਾਲੌਜੀ ਦੀ ਮਹੱਤਤਾ ਬਾਰੇ ਵੀ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਕੁਦਰਤੀ ਭੋਜਨ ਵਿਚੋਂ ਨੁਕਸਾਨਦਾਇਕ ਤੱਤਾਂ ਨੂੰ ਬਦਲ ਕੇ ਉਸ ਵਿਚ ਪਾਇਥੋਕੈਮੀਕਲ ਵਧਾ ਕੇ, ਲਾਭਕਾਰੀ ਪ੍ਰਭਾਵ ਸ਼ਾਮਲ ਕਰਕੇ ਕਾਰਜਸ਼ੀਲ ਬਣਾਇਆ ਜਾ ਸਕਦਾ ਹੈ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਡੀ.ਆਰ.ਡੀ.ਓ ਪ੍ਰਾਜੈਕਟ ਤੋਂ ਜਾਣੂ ਕਰਵਾਉਂਦਿਆ ਦੱਸਿਆ ਕਿ ਇਸ ਅਧੀਨ ਪਲਾਂਟ ਟਿਸ਼ੂ ਕਲਚਰ ਲੈਬ ਵਿਚ ਰਹੋਡੀਓਲਾ ਨੂੰ ਵਧਾਇਆ ਜਾ ਰਿਹਾ ਹੈ।ਜਿਸ ਦੀ ਵਰਤੋਂ ਸੈਨਾ ਦੇ ਜਵਾਨਾਂ ਦੀ ਲੰਮੀ ਬਿਮਾਰੀ ਅਤੇ ਹਾਇਪੋਕਸੀਆ ਦੇ ਇਲਾਜ ਲਈ ਕੀਤੀ ਜਾਂਦੀ ਹੈ।ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਵਲੋਂ ਪ੍ਰਮੁੱਖ ਵਕਤਾ ਦਾ ਮੋਮੈਂਟੋ ਭੇਂਟ ਕਰਕੇ ਸਨਮਾਨ ਕੀਤਾ ਗਿਆ।ਉਨ੍ਹਾਂ ਡਾ. ਰਸ਼ਮੀ ਕਾਲੀਆ, ਮੁੱਖੀ, ਬੌਟਨੀ ਵਿਭਾਗ ਅਤੇ ਹੋਰ ਫੈਕਲਟੀ ਮੈਂਬਰ ਡਾ. ਕਾਮਿਆ, ਮਿਸ. ਸ਼ੇਲਜਾ, ਮਿਸਿਜ਼ ਪਨਵਜੀਤ ਕੌਰ, ਮਿਸਿਜ਼ ਹਰਪ੍ਰੀਤ ਕੌਰ ਅਤੇ ਅਮਰਦੀਪ ਸਿੰਘ ਦਾ ਡੀ.ਬੀ.ਟੀ ਸਪਾਂਸਰਡ ਸਟਾਰ ਕਾਲਜ ਸਕੀਮ ਦੀਆਂ ਗਤੀਵਿਧੀਆਂ ਵਿੱਚ ਸ਼ਾਨਦਾਰ ਸਹਿਯੋਗ ਦੇਣ ਲਈ ਵਧਾਈ ਦਿੱਤੀ।
 

Check Also

ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ “ਕੁਦਰਤੀ ਆਫ਼ਤਾਂ ਪ੍ਰਬੰਧਨ ਤੇ ਪੰਜਾਬੀਆਂ ਦੀ ਭੂਮਿਕਾ” ਕਿਤਾਬ ਰਿਲੀਜ਼

ਅੰਮ੍ਰਿਤਸਰ, 12 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ …

Leave a Reply