Tuesday, September 29, 2026

ਸਵ: ਕੁਲਜੀਤ ਸਿੰਘ ਕੈਲੇ ਕਲਾਂ ਨੂੰ ਵੱਖ-ਵੱਖ ਸ਼ਖਸ਼ੀਅਤਾਂ ਵਲੋਂ ਸ਼ਰਧਾ ਦੇ ਫੁੱਲ ਭੇਟ

ਬਟਾਲਾ, 6 ਅਗਸਤ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਮਾਜ ਸੇਵੀ ਕੁਲਜੀਤ ਸਿੰਘ ਕੈਲੇ ਕਲਾਂ ਨਮਿਤ ਅੰਤਿਮ ਅਰਦਾਸ ਗੁਰੂਦੁਆਰਾ ਅਰਬਨ ਅਸਟੇਟ PUNJ0608201901ਬਟਾਲਾ ਵਿਖੇ ਹੋਈ।ਅਰਦਾਸ ਉਪਰੰਤ ਜਿੰਨਾਂ ਵੱਖ-ਵੱਖ ਸ਼ਖਸ਼ੀਅਤਾਂ ਵਲੋਂ ਕੁਲਜੀਤ ਸਿੰਘ ਕੈਲੇ ਕਲਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ, ਉਨਾਂ ਵਿਚ ਕੈਬਨਿਟ ਮੰਤਰੀ ਤਰਿਪਤ ਰਜਿੰਦਰ ਸਿੰਘ ਬਾਜਵਾ, ਅਸਵਨੀ ਸੇਖੜੀ ਸਾਬਕਾ ਮੰਤਰੀ ਪੰਜਾਬ, ਬਲਵਿੰਦਰ ਸਿੰਘ ਲਾਡੀ ਵਿਧਾਇਕ, ਹਰਨੇਕ ਸਿੰਘ ਸਾਬਕਾ.ਆਈ.ਏ.ਐਸ, ਸਰਬਜੀਤ ਸਿੰਘ ਚਾਹਲ, ਜ਼ਸਵੰਤ ਸਿੰਘ ਪ੍ਰਧਾਨ, ਬਲਵੰਤ ਸਿੰਘ ਪ੍ਰਿੰਸੀਪਲ, ਗੁਰਦੀਪ ਸਿਘ ਸਾਬਕਾ ਆਈ.ਜੀ ਪੁਲਿਸ, ਬਲਦੇਵ ਸਿੰਘ ਢਿਲੋਂ, ਮਲਵਿੰਦਰ ਸਿੰਘ ਅਟਵਾਲ, ਡਾ. ਨਵਦੀਪ ਕੌਰ, ਨਿਰਮਲ ਕੌਰ ਸੰਧੂ, ਆਦਰਸ਼ ਸੰਧੂ, ਜ਼ਸਵੰਤ ਸਿੰਘ ਖਹਿਰਾ, ਕਰਨਲ ਸੁਖਵੰਤ ਸਿੰਘ ਖਹਿਰਾ, ਹਰਵਿੰਦਰ ਸਿੰਘ, ਜ਼ਸਵੰਤ ਸਿਘ ਸਰਪੰਚ ਕੈਲੇਕਲਾਂ, ਸੁਰਿੰਦਰ ਸ਼ਰਮਾ, ਤਰਸੇਮ ਸਿੰਘ ਸਟੇਜ਼ ਸਕੱਤਰ, ਕੇ ਸ਼ਰਨਜੀਤ ਸਿੰਘ, ਬਲਜੀਤ ਸਿੰਘ ਆੜਤੀਆ ਐਸੋਸੀਏਸ਼ਨ, ਬਲਦੇਵ ਸਿੰਘ ਬੁੱਟਰ ਸੂਬਾ ਪ੍ਰਧਾਨ ਮਾਸਟਰ ਕੇਡਰ, ਸੁਖਚੈਨ ਸਿੰਘ ਸੰਧੂ, ਕਮਲਦੀਪ ਧਾਰੀਵਾਲ, ਨਰਿੰਦਰ ਲੈਕਚਰਾਰ ਪੈ੍ਰਸ ਸਕੱਤਰ, ਕੁਲਵਿਦਰ ਸਿੰਘ ਸਿਧੂ ਪ੍ਰਧਾਨ ਮਾਸਟਰ ਕੇਡਰ ਯੂਨੀਅਨ, ਧਾਰਮਿਕ, ਸਮਾਜਿਕ, ਅਧਿਆਪਕ ਜਥੇਬੰਦੀਆਂ ਦੇ ਨੁਮਾਇੰਦੇ ਹਾਜਰ ਸਨ।
                ਸਮਾਜ ਸੇਵੀ ਕੁਲਜੀਤ ਸਿੰਘ ਬਾਠ ਕੈਲੇ ਕਲਾਂ ਸਪੁੱਤਰ ਮੀਆਂ ਸਿੰਘ ਬਾਠ ਦਾ ਜਨਮ ਸਿੰਘ ਕੈਲੇ ਕਲਾਂ ਪਿੰਡ ਗੁਰਦਾਸਪੁਰ ਜਿਲੇ ਵਿਚ ਹੋਇਆ।ਆਪ ਜੀ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ, ਮੈਟ੍ਰਿਕ ਮਿਸ਼ਨ ਸਕੂਲ ਵਿਚੋ ਪਾਸ ਕਰਨ ਉਪਰੰਤ ਗਰੈਜੁਏਸਨ ਦੀ ਪੜਾਈ ਵਾਸਤੇ ਸਿੱਖ ਨੈਸ਼ਨਲ ਕਾਲਜ ਕਾਦੀਆ ਵਿਖੇ ਦਾਖਲ ਹੋਏ ਤੇ ਵਧੀਆ ਅੰਕਾਂ ਵਿਚ ਗਰੈਜੁਏਸਨ ਦੀ ਡਿਗਰੀ ਪ੍ਰਾਪਤ ਕੀਤੀ।ਪੜਾਈ ਪੂਰੀ ਕਰਨ ਤੋਂ ਬਾਅਦ ਸਹਿਕਾਰੀ ਸਭਾਵਾਂ ਵਿਚ ਬਤੌਰ ਸੀਨੀਅਰ ਇੰਸਪੈਕਟਰ ਦੇ ਅਹੁੱਦੇ `ਤੇ ਸੇਵਾ ਨਿਭਾਈ।ਇਨਾ ਦੀ ਸ਼ਾਦੀ ਸੁਰਿੰਦਰ ਕੌਰ ਪੁੱਤਰੀ ਮੱਲਾ ਸਿੰਘ ਚਾਹਲ ਵਾਸੀ ਪਿੰਡ ਗੁਰਦਾਸਨੰਗਲ ਨਾਲ ਹੋਈ।ਜਿੰਦਗੀ ਦਾ ਸਫਰ ਪੂਰ ਕਰਦਿਆਂ ਸਰਕਾਰੀ ਅਹੁੱਦੇ `ਤੇ ਰਹਿਣ ਦੇ ਨਾਲ ਲੋਕ ਭਲਾਈ ਤੇ ਜਰੂਰਤਮੰਦਾਂ ਦੇ ਸਹਾਈ ਬਣੇ।ਇਨ੍ਹਾ ਦੇ ਵੱਡੇ ਸਪੁਤਰ ਡਾ. ਵਿਜੈਸਤਬੀਰ ਸਿੰਘ ਆਈ.ਏ.ਐਸ ਐਡੀਸ਼ਨਲ ਚੀਫ ਸੈਕਟਰੀ ਮਹਾਰਾਸ਼ਟਰ ਰਿਟਜ਼ ਸੀਨੀਅਰ ਮੈਂਬਰ ਰੇਰਾ ਮਹਾਂਰਾਸਟਰ, ਤੇ ਛੋਟੇ ਪੁੱਤਰ ਜਤਿੰਦਰਬੀਰ ਸਿੰਘ ਸਿਖਿਆ ਵਿਭਾਗ ਵਿੱਚ ਬਤੌਰ ਲੈਕਚਰਾਰ ਸੇਵਾ ਨਿਭਾਅ ਰਹੇ ਹਨ।ਇਨਾਂ ਦੇ ਪੋਤੇ ਪੋ਼ਤਰੀਆਂ ਵਿਦੇਸ਼ਾਂ ਵਿਚ ਵੱਸੇ ਹੋਏ ਹਨ। ਸਮਾਜ ਸੇਵੀ ਗਤੀਵਿਧੀਆਂ ਵਿੱਚ ਉਹ ਸਰਕਾਰੀ ਯੋਜਨਾਵਾਂ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨਾ ਆਪਣਾ ਧਰਮ ਸਮਝਦੇ ਸਨ। ਬਹੁਤ ਸਾਰੇ ਨੌਜਵਾਨ ਜਰੂਰਤ ਮੰਦਾ ਨੂੰ ਰੋਜਗਾਰ ਦਿਵਾਉਣ ਵਿਚ ਮਦਦ ਕੀਤੀ।ਇਨਾ ਦੀ ਇਕ ਪੋਤੀ ਡਾ. ਅੰਮ੍ਰਿਤਾ ਕੌਰ ਬਾਠ ਸੁਪਰ ਸਪੈਸ਼ਲਿਸਟ ਹਨ, ਇੱਕ ਪੋਤਰੀ ਤ੍ਰਿਪਤਾ ਕੌਰ ਬਾਠ ਵਿਸ਼ਵ ਪ੍ਰਸਿਧ ਬੈਕ ਟਰਾਂਟੋ ਵਿੱਚ ਉਚ ਅਹੁੱਦੇ `ਤੇ ਬਿਰਾਜਮਾਨ ਹਨ। ਇਕ ਪੋਤਰੀ ਵਿਦੇਸ਼ ਵਿਚ ਡਾਕਟਰੀ ਦਾ ਪੜਾਈ ਕਰ ਰਹੀ ਹੈ।ਪੋਤਰੇ ਰਣਵੀਰ ਸਿੰਘ ਬਾਠ ਵਿਸ਼ਵ ਪ੍ਰਸਿਧ ਕੰਪਨੀ ਸਿਸਕੋ ਵਿਚ ਸੇਵਾ ਨਿਭਾਅ ਰਹੇ ਹਨ। ਇਕ ਛੋਟਾ ਪੋਤਰਾ ਸਹਿਰਾਜ਼ ਸਿੰਘ ਆਪਣੀ ਪੜਾਈ ਪੂਰੀ ਕਰ ਰਿਹਾ ਹੈ।ਸਾਰੇ ਪਰਿਵਾਰ ਦਾ ਇਕ ਮਨੋਰਥ ਸਮਾਜ ਸੇਵਾ ਕਰਨੀ ਤੇ ਇਸ ਨੂੰ ਧਰਮ ਸਮਝਿਆ ਜਾਂਦਾ ਰਿਹਾ।ਉਨਾ ਦੀਆ ਧੀਆਂ ਤੋ ਵੀ ਵੱਧ ਪਿਆਰੀਆਂ ਨੂਹਾਂ ਵਿੱਚ ਇਕ ਸਿਹਤ ਸੇਵਾਵਾਂ ਤੇ ਦੂਜੀ ਸਿਖਿਆ ਵਿਭਾਗ ਵਿਚ ਸੇਵਾ ਨਿਭਾਅ ਰਹੀ ਹੈ ।ਸਮਾਜ ਸੇਵਾ, ਜਰੂਰਤਮੰਦ ਤੇ ਲੋੜਵੰਦਾਂ ਵਾਸਤੇ ਸੇਵਾ ਭਾਵਨਾ ਇਸ ਪਰਿਵਾਰ ਦੇ ਮਨਾਂ ਵਿਚ ਕੁੱਟ ਕੁੱਟ ਕੇ ਭਰੀ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply