Saturday, March 7, 2026

ਜਿਲ੍ਹਾ ਪੱਧਰੀ ਟੂਰਨਾਂਮੈਂਟ ਅੰ:14, ਅੰ:18 ਅਤੇ ਅੰ:25 ਸਾਲ ਉਮਰ ਵਰਗ ਖੇਡ ਮੁਕਾਬਲੇ ਹੋਏ

ਅੰਮ੍ਰਿਤਸਰ, 7 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੰਜਾਬ ਸਪੋਰਟਸ ਵਿਭਾਗ PUNJ0708201908ਵਲੋਂ ਜਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਜਿਲ੍ਹਾ ਪੱਧਰੀ ਟੂਰਨਾਮੈਂਟ ਅੰ:14, ਅੰ:18 ਅਤੇ ਅੰ:25 ਸਾਲ ਉਮਰ ਵਰਗ ਕਰਵਾਏ ਜਾ ਰਹੇ ਹਨ।ਅੰ:14 ਸਾਲ ਉਮਰ ਵਰਗ ਲੜਕੇ-ਲੜਕੀਆਂ ਕਬੱਡੀ ਖੇਡ ਮੁਕਾਬਲਿਆਂ ਸਬੰਧੀ ਜਿਲ੍ਹਾ ਖੇਡ ਅਫਸਰ ਗੁਰਲਾਲ ਸਿੰਘ ਰਿਆੜ ਨੇ ਦਸਿਆ ਕਿ 4 ਅਗਸਤ ਨੂੰ ਗੁਰੂ ਨਾਨਕ ਯੂਨੀਵਰਸਿਟੀ ਵਿਖੇ ਹਾਕੀ ਦੇ ਫਾਈਨਲ ਮੁਕਾਬਲੇ ਹੋੋਏ। ਜਿਸ ਵਿੱਚ  ਜੇਤੂ ਟੀਮਾਂ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਗਿਆ।4 ਅਗਸਤ ਨੂੰ ਹਾਕੀ ਅੰ 18 ਉਮਰ ਵਰਗ ਵਿੱਚ ਲੜਕੀਆਂ ਦਾ ਤੀਸਰੀ ਪੁਜੀਸ਼ਨ ਲਈ ਮੈਚ ਪਾਤ ਸੀਕਰ ਸਕੂਲ ਬਿਆਸ ਅਤੇ ਸਠਿਆਲਾ ਕਲੱਬ ਵਿਚਕਾਰ ਹੋਇਆ। ਜਿਸ ਵਿੱਚ ਸਠਿਆਲਾ ਕਲੱਬ ਦੀ ਟੀਮ 0-1 ਦੇ ਅੰਤਰ ਨਾਲ ਜੇਤੂ ਰਹੀ। ਫਾਈਨਲ ਮੈਚ ਖਾਲਸਾ ਅਕੈਡਮੀ ਮਹਿਤਾ ਅਤੇ ਖਾਲਸਾ ਗਲਰਜ ਸ:ਸੀ:ਸ:ਸ: ਅੰਮ੍ਰਿਤਸਰ ਵਿਚਕਾਰ ਹੋਇਆ। ਜਿਸ ਵਿੱਚ ਖਾਲਸਾ ਗਲਰਜ ਸ:ਸੀ:ਸੈ;ਸਕੂਲ 3-1 ਦੇ ਅੰਤਰ ਨਾਲ ਜੇਤੂ ਰਹੀ। ਅੰ-18 ਉਮਰ ਵਰਗ ਲੜਕਿਆਂ ਦਾ ਸੈਮੀਫਾਈਨਲ ਮੈਚ ਸ:ਸੀ:ਸੈ:ਸਕੂਲ ਅਟਾਰੀ ਅਤੇ ਖਾਲਸਾ ਅਕੈਡਮੀ ਮਹਿਤਾ ਵਿਚਕਾਰ ਹੋਇਆ। ਜਿਸ ਵਿੱਚ ਖਾਲਸਾ ਅਕੈਡਮੀ ਮਹਿਤਾ ਦੀ ਟੀਮ 0-3 ਦੇ ਅੰਤਰ ਨਾਲ ਜੇਤੂ ਰਹੀ। ਦੂਜਾ ਸੈਮੀਫਾਈਨਲ ਮੈਚ ਸ:ਸ:ਸ:ਸ: ਛੇਹਰਟਾ ਅਤੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਅੰਮ੍ਰਿਤਸਰ ਵਿਚਕਾਰ ਹੋਇਆ। ਜਿਸ ਸ:ਸ:ਸ:ਸ:ਛੇਹਰਟਾ ਦੀ ਟੀਮ 3-1 ਦੇ ਅੰਤਰ ਨਾਲ ਜੇਤੂ ਰਹੀ। ਤੀਸਰੀ ਪੁਜੀਸਨ ਲਈ ਮੈਚ ਸ:ਸੀ:ਸ:ਸਕੂਲ ਅਟਾਰੀ ਅਤੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਵਿਚਕਾਰ ਹੋੋਇਆ।ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦੀ ਟੀਮ 2-0 ਦੇ ਅੰਤਰ ਨਾਲ ਜੇਤੂ ਰਹੀ। ਫਾਈਨਲ ਮੈਚ  ਖਾਲਸਾ ਅਕੈਡਮੀ ਮਹਿਤਾ ਅਤੇ ਸ:ਸੀ:ਸ:ਸਕੂਲ ਛੇਹਰਟਾ ਵਿਚਕਾਰ ਹੋਇਆ। ਜਿਸ ਵਿੱਚ ਸ:ਸ:ਸ:ਸਕੂਲ ਛੇਹਰਟਾ ਦੀ ਟੀਮ 2-1 ਦੇ ਅੰਤਰ ਨਾਲ ਜੇਤੂ ਰਹੀ।
     ਇਸ ਤਰ੍ਹਾਂ ਅੰ-18 ਉਮਰ ਵਰਗ ਲੜਕਿਆਂ ਵਿੱਚ ਪਹਿਲੇ ਸਥਾਨ ਤੇ ਸ:ਸੀ:ਸੈ:ਸਕੂਲ ਛੇਹਰਟਾ ਦੀ ਟੀਮ ਅਤੇ ਦੂਜੇ ਸਥਾਨ ਤੇ ਖਾਲਸਾ ਅਕੈਡਮੀ ਦੀ ਟੀਮ ਅਤੇ ਤੀਜੇ ਸਥਾਨ ਤੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦੀ ਟੀਮ ਰਹੀ। ਅੰ-18 ਉਮਰ ਵਰਗ ਲੜਕੀਆ ਵਿੱਚ ਪਹਿਲੇ ਸਥਾਨ ਤੇ ਖਾਲਸਾ ਗਰਲਜ ਸੀ:ਸੈ:ਸਕੂਲ ਦੀ ਟੀਮ ਅਤੇ ਦੂਜੇ ਸਥਾਨ ਤੇ ਖਾਲਸਾ ਅਕੈਡਮੀ ਮਹਿਤਾ ਅਤੇ ਤੀਜੇ ਸਥਾਨ ਤੇ ਸਠਿਆਲਾ ਕਲੱਬ ਦੀ ਟੀਮ ਰਹੀ।
     ਉਨ੍ਹਾਂ ਦੱਸਿਆ ਕਿ ਅੱਜ ਦੇ ਕਬੱਡੀ ਦੇ ਨਤੀਜੇ ਇਸ ਪ੍ਰਕਾਰ ਰਹੇ। ਕਬੱਡੀ ਅੰ-14 ਉਮਰ ਵਰਗ ਲੜਕਿਆਂ ਦਾ ਪਹਿਲਾ ਮੈਚ ਸ:ਮਿ:ਸਕੂਲ ਦੋਲੋ ਨੰਗਲ ਅਤੇ ਸਤਿਆ ਭਾਰਤੀ ਆਦਰਸ਼ ਸੀ:ਸੈ: ਫੱਤੂਭੀਲਾ ਵਿਚਕਾਰ ਹੋਇਆ,  ਜਿਸ ਵਿੱਚ ਸ:ਮਿਡਲ ਸਕੂਲ ਦੋਲੋ ਨੰਗਲ ਦੀ ਟੀਮ 44-43 ਦੇ ਅੰਤਰ ਨਾਲ ਜੇਤੂ ਰਹੀ। ਦੂਜਾ ਮੈਚ ਸੀ:ਸੈ:ਸ:ਸੋਹੀਆਂ ਕਲਾਂ ਅਤੇ ਸ:ਮਿ:ਸ:ਜਾਣੀਆਂ ਵਿਚਾਕਾਰ ਹੋਇਆ, ਜਿਸ ਵਿੱਚ ਸੀ:ਸੈ:ਸ:ਸੋਹੀਆਂ ਕਲਾਂ 62-42 ਅੰਤਰ ਨਾਲ ਜੇਤੂ ਰਹੀ। ਤੀਜਾ ਮੈਚ ਸ:ਹਾਈ:ਸਕੂਲ ਭੀਲੋਵਾਲ ਅਤੇ ਸ:ਸੀ:ਸ:ਸ:ਬੰਡਾਲਾ ਵਿਚਕਾਰ ਹੋਇਆ, ਜਿਸ ਵਿੱਚ ਸ:ਹਾਈ:ਸਕੂਲ ਭੀਲੋਵਾਲ ਦੀ ਟੀਮ 41-40 ਦੇ ਅੰਤਰ ਨਾਲ ਜੇਤੂ ਰਹੀ।  ਅੰ-14 ਲੜਕੀਆ ਦਾ ਪਹਿਲਾ ਮੈਚ ਸ:ਕੰ:ਸ:ਸੈ:ਸਕੂਲ ਟਪਿਆਲਾ ਅਤੇ ਸ:ਮਿਡਲ ਸਕੂਲ ਜਾਣੀਆ ਵਿਚਕਾਰ ਹੋਇਆ, ਜਿਸ ਵਿੱਚ  ਸ:ਮਿਡਲ ਸਕੂਲ ਜਾਣੀਆ ਦੀ ਟੀਮ 63-53 ਦੇ ਅੰਤਰ ਨਾਲ ਜੇਤੂ ਰਹੀ। ਦੂਜਾ ਮੈਚ ਸ:ਸੀ:ਸ:ਸਕੂਲ ਬੰਡਾਲਾ ਅਤੇ ਸ:ਕੰ:ਸੀ;ਸ:ਸਕੂਲ ਮਾਲ ਰੋਡ ਦੀ ਟੀਮ ਵਿਚਕਾਰ ਹੋਇਆ। ਜਿਸ ਵਿੱਚ ਸ:ਕੰ:ਸੀ;ਸ:ਸਕੂਲ ਮਾਲ ਰੋਡ 40-20 ਦੇ ਅੰਤਰ ਨਾਲ ਜੇਤੂ ਰਹੀ।ਤੀਜਾ ਮੈਚ ਸ:ਕੰ:ਸੈ;ਸਕੂਲ ਰਈਆ ਅਤੇ ਸਤਿਆ ਭਾਰਤੀ ਆਦਰਸ਼ ਸੀ:ਸੈ:ਸਕੂਲ ਫੱਤੂਭੀਲਾ ਵਿਚਕਾਰ ਹੋੋਇਆ, ਜਿਸ ਵਿੱਚ ਸ:ਕੰ:ਸੈ;ਸਕੂਲ ਰਈਆ ਦੀ ਟੀਮ 34-09 ਦੇ ਅੰਤਰ ਨਾਲ ਜੇਤੂ ਰਹੀ। ਚੌਥਾ ਮੈਚ ਸ:ਹਾਈ:ਸਕੂਲ ਕਾਲਾ ਅਤੇ ਸ:ਮਿਡਲ ਸਕੂਲ ਮੁਛਲ ਵਿਚਕਾਰ ਹੋਇਆ, ਜਿਸ ਵਿੱਚ ਸ:ਹਾਈ:ਸਕੂਲ ਕਾਲਾ ਦੀ ਟੀਮ 40-20 ਦੇ ਅੰਤਰ ਨਾਲ ਜੇਤੂ ਰਹੀ।

     ਇਸ ਮੌਕੇ ਅਮਿਤ ਕੁਮਾਰ ਹਾਕੀ ਡੀ.ਪੀ.ਈ, ਰਾਹੁਲ ਸ਼ਰਮਾ ਹਾਕੀ ਡੀ.ਪੀ.ਆਈ ਬਿਆਸ, ਨਵਜੀਤ ਸਿੰਘ, ਐਮ.ਪੀ.ਈ ਅਟਾਰੀ, ਬਖਸ਼ੀਸ ਸਿੰਘ ਹਾਕੀ ਪੰਜਾਬ ਇਲੈ:ਬੋਰਡ, ਪਰਮਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਅਕੈਡਮੀ, ਗੁਰਿੰਦਰ ਸਿੰਘ ਹੁੰਦਲ, ਸੀ:ਸਹਾਇਕ, ਬਲਜਿੰਦਰ ਸਿੰਘ ਹਾਕੀ ਕੋਚ, ਸ੍ਰੀਮਤੀ ਰਾਜਬੀਰ ਕੌਰ ਕਬੱਡੀ ਕੋਚ, ਸ੍ਰੀਮਤੀ ਕੁਲਦੀਪ ਕੌਰ ਕਬੱਡੀ ਕੋਚ, ਸ੍ਰੀਮਤੀ ਨੀਤੂ ਕਬਡੀ ਕੋੋਚ, ਸ੍ਰੀਮਤੀ ਸੁਖਬੀਰ ਕੌਰ, ਪੀ.ਟੀ.ਆਈ, ਸ੍ਰੀਮਤੀ ਸਤਵੰਤ ਕੋਰ ਡੀ.ਪੀ, ਸ੍ਰੀਮਤੀ ਆਦਰਸਪਾਲ ਕੌਰ ਪੀ.ਟੀ.ਆਈ,  ਸ੍ਰੀਮਤੀ ਭੁਪਿੰਦਰ ਕੌਰ ਅਤੇ  ਰਣਜੀਤ ਸਿੰਘ ਹਰਛਾ ਛੀਨਾ ਸਕੂਲ ਸ੍ਰੀਮਤੀ ਨੇਹਾ ਚਾਵਲਾ ਕਲਰਕ, ਮਿਸ ਨੀਲਮ ਸਟੈਨੋਟਾਈਪਿਸਟ, ਸੇਵਾ ਸਿੰਘ ਤੇ ਗਰਾਊਂਡ ਸੁਪਰਵਾਈਜਰ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply