ਭੀਖੀ, 10 ਅਗਸਤ (ਪੰਜਾਬ ਪੋਸਟ – ਕਮਲ ਕਾਂਤ) – ਰਾਸ਼ਟੀ ਸਿੱਖ ਸੰਗਤ ਦੇ ਕੁੱਲ ਹਿੰਦ ਸਕੱਤਰ ਜਨਰਲ (ਸੰਗਠਨ) ਅਭਿਨਾਸ਼ ਜੈਸਵਾਲ ਨੇ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਵਸ ਰਾਸਟੀ ਸਿੱਖ ਸੰਗਤ ਸੰਸਾਰ ਪੱਧਰ `ਤੇ ਮਨਾਵੇਗੀ।ਉਨ੍ਹਾਂ ਕਿਹਾ ਕਿ 550 ਸਾਲ ਬੀਤ ਜਾਣ `ਤੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਤ, ਸਿੱਖਿਆਵਾਂ
ਦੇ ਫਲਸ਼ਫਾ ਅੱਜ ਵੀ ਉਨ੍ਹਾਂ ਹੀ ਮਹੱਤਵਪੂਰਨ ਅਤੇ ਰਾਹ ਦਸੇਰਾ ਹੈ, ਜਿੰਨਾ ਉਨਾਂ ਦੇ ਸਮੇ ਸੀ। ਸੰਗਠਨ ਇਸ ਪੁਰਬ ਨੂੰ ਯਾਦਗਾਰ ਬਣਾਉਣ ਲਈ ਕੋਈ ਕਸਰ ਬਾਕੀ ਨਹੀ ਛੱਡਗੀ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੇ ਪ੍ਰਚਾਰ ਲਈ ਸੰਗਤ ਸਮਾਜ ਦੇ ਹਰ ਫਿਰਕੇ ਤੱਕ ਪਹੁੰਚ ਕਰਕੇ ਸਮੁੱਚੇ ਹਿੰਦੋਸਤਾਨ ਵਿੱਚ 550 ਵਿਸ਼ੇਸ ਉਤਸਵਾਂ ਦਾ ਆਯੋਜਨ ਕਰੇਗੀ।ਜੈਸਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸ਼ਵ ਮਨਾਉਣ ਪ੍ਰਤੀ ਤੱਤਪਰਤਾ ਦੀ ਸਲਾਘਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਿੱਖ ਬੁੱਧੀਜੀਵੀਆਂ ਅਤੇ ਨਾਨਕ ਲੇਵਾ ਵਿਦਵਾਨਾਂ ਦੇ ਵਫਦ ਵਿਦੇਸ਼ਾਂ ਵਿੱਚ ਵੀ ਭੇਜਣ ਦੇ ਉਚੇਚੇ ਉਪਰਾਲੇ ਕਰ ਰਹੀ ਹੈ ਅਤੇ ਇਸ ਕਾਰਜ਼ ਲਈ ਵਿਦਵਾਨਾਂ ਨਾਲ ਰਾਬਤਾ ਸਾਧਿਆ ਜਾ ਰਿਹਾ ਹੈ।
ਅਭਿਨਾਸ਼ ਜੈਸਵਾਲ ਨੇ ਕਿਹਾ ਕਿ ਰਾਸ਼ਰੀਯ ਸੋਇਮ ਸੇਵਕ ਸੰਘ ਦੇ ਕੁੱਲ ਹਿੰਦ ਸਕੱਤਰ ਜਰਨਲ ਭਈਆ ਜੀ ਜੋਸ਼ੀ ਨੇ ਪ੍ਰਕਾਸ਼ ਦਿਹਾੜਾ ਮਨਾਉਣ ਲਈ ਕਰੋੜ੍ਹਾਂ ਸੋਇਮ ਸੇਵਕਾਂ ਨੂੰ ਅਹਿਦ ਕੀਤਾ ਹੈ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਪ੍ਰਚਾਰਨ ਲਈ ਸਮਾਜ ਦੇ ਰਹ ਤਬਕੇ ਨਾਲ ਸੰਪਰਕ ਸਥਾਪਿਤ ਕਰਨ ।ਉਨ੍ਹਾਂ ਜਾਣਕਾਰੀ ਦਿੱਤੀ ਕਿ ਸ੍ਰੀ ਗੁਰੂ ਨਾਨਕ ਜੀ ਦੇ ਵਾਤਾਵਰਣ ਪ੍ਰਤੀ ਉਦੇਸ਼ਾਂ ਨੂੰ ਸਕਾਰਨ ਲਈ ਰਾਸ਼ਰੀ ਸਿੱਖ ਸੰਗਤ ਦੇਸ਼ ਭਰ ਵਿੱਚ 50 ਹਜ਼ਾਰ 50 ਰੁੱਖ ਲਗਵਾਵੇਗੀ।ਇਸ ਕਾਰਜ ਦੀ ਸੰਪੂਰਤਾ ਲਈ ਸੰਗਠਨ ਵਲੋਂ ਉਜੈਨ, ਦਿੱਲੀ, ਗੁੜਗਾਓ ਅਤੇ ਹੋਰਨਾਂ ਥਾਵਾਂ `ਤੇ ਰੁੱਖ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ ਅਤੇ ਵੱਖ-ਵੱਖ ਸੂਬਿਆਂ ਦੇ ਰਾਜਪਾਲ ਭਵਨਾਂ ਵਿੱਚ ਗੁਰਮਤਿ ਸਮਾਗਮਾਂ ਦਾ ਵੀ ਆਯੋਜਨ ਕੀਤਾ ਜਾਵੇਗਾ।ਅਭਿਨਾਸ਼ ਜੈਸਵਾਲ ਨੇ ਇੰਨਾਂ ਵਿਚਾਰਾ ਦਾ ਪ੍ਰਗਟਾਵਾ ਦਿੱਲੀ ਦੇ ਰਾਸ਼ਟੀਯ ਸਿੱਖ ਸੰਗਤ ਹੈਡਕੁਆਟਰ ਵਿਖੇ ਸਤਵੰਤ ਸਿੰਘ ਪੂਨੀਆ, ਬਲਕਾਰ ਸਿੰਘ ਸਹੋਤਾ, ਰਛਪਾਲ ਸਿੰਘ, ਪਰਮਿੰਦਰ ਸਿੰਘ, ਜਸਵੀਰ ਸਿੰਘ ਅਤੇ ਬਲਜੀਤ ਸ਼ਰਮਾ ਅਧਾਰਤ ਮਿਲੇ ਵਫਦ ਦਾ ਮਾਰਗ ਦਰਸ਼ਨ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਰਾਸ਼ਟੀਯ ਸਿੱਖ ਸੰਗਤ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਨਾਲ ਅੰਤਰਰਾਸ਼ਟਰੀ ਸਰਹੰਦ `ਤੇ ਦੋਨੇ ਮੁਲਕਾਂ ਵਿਚਕਾਰ ਬਣ ਰਹੇ ਲਾਂਘੇ ਦਾ ਸਵਾਗਤ ਕਰਦੀ ਹੈ ਅਤੇ ਉਨ੍ਹਾਂ ਕਿਹਾ ਕਿ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਤੋਂ ਇਲਾਵਾ ਵੀ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਭਾਰਤੀਆਂ ਨੂੰ ਹੋਰ ਖੁੱਲ੍ਹ ਦਿੱਤੀ ਜਾਣੀ ਚਾਹੀਦੀ ਹੈ।
Check Also
ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ
ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …
Punjab Post Daily Online Newspaper & Print Media