Sunday, September 20, 2026

ਆਸਰਾ ਲੋਕ ਸੇਵਾ ਕਲੱਬ ਵਲੋਂ ਅੰਗਹੀਣ ਵਿਅਕਤੀ ਨੂੰ ਟਰਾਈ ਸਾਈਕਲ ਭੇਟ

PPNJ1008201803ਭੀਖੀ/ਮਾਨਸਾ, 10 ਅਗਸਤ (ਪੰਜਾਬ ਪੋਸਟ – ਕਮਲ ਕਾਂਤ) – ਆਸਰਾ ਲੋਕ ਸੇਵਾ ਕਲੱਬ ਮਾਨਸਾ ਨੇ ਇੱਕ ਅੰਗਹੀਣ ਵਿਅਕਤੀ ਨੂੰ ਟਰਾਈ ਸਾਈਕਲ ਭੇਟ ਕਰਕੇ ਲੋੜਵੰੰਦ ਨੂੰ ਆਸਰਾ ਦਿੱਤਾ ਹੈ।ਕਲੱਬ ਦੇ ਪ੍ਰੋਜੈਕਟ ਚੇਅਰਮੈਨ ਤਰਸੇਮ ਸੇਮੀ ਨੇ ਦੱਸਿਆ ਕਿ ਕਲੱਬ ਦੀ ਪ੍ਰੇਰਣਾ ਸਦਕਾ ਨਗਰ ਕੌਸਲ ਦੇ ਐਸ.ਓ ਮੇਜਰ ਸਿੰਘ ਨੇ ਆਪਣੇ ਪੁੱਤਰ ਧਨਵੀਰ ਸਿੰਘ ਹਨੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਲੋੜਵੰੰਦ ਜਗਸੀਰ ਸਿੰਘ ਵਾਸੀ ਮਾਨਸਾ ਜੋ ਕਿ ਦੋਵਂ ਲੱਤਾਂ ਤੋ ਅੰਗਹੀਣ ਹੈ, ਨੂੰ ਟਰਾਈ ਸਾਈਕਲ ਲੈ ਕੇ ਦਿੱਤਾ।ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਜਗਸੀਰ ਸਿੰਘ ਨੂੰ ਟਰਾਈ ਸਾਈਕਲ ਭੇਟ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਬੱਚਿਆਂ ਦੇ ਜਨਮ ਦਿਨ ਮੌਕੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਮੌਕੇ ਗੁਰਤੇਜ ਸਿੰਘ ਜਗਰੀ ਮੈਨੇਜਰ ਸਟੇਟ ਬੈਕ ਇੰਡੀਆ, ਪ੍ਰੇਮ ਨਾਥ ਕਾਟੀ, ਕਲੱਬ ਦੇ ਸਰਪ੍ਰਸਤ ਡਾ. ਅਰਜੁਨ ਸਿੰਘ ਸੇਠੀ, ਅਤੇ ਤਰਸੇਮ ਸੇਮੀ ਹਾਜਿਰ ਸਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply