Thursday, June 11, 2026

ਰੱਸੀ ਟੱਪਣ ਦੇ ਮੁਕਾਬਲੇ `ਚ ਰੱਤੋਕੇ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਲੌਂਗੋਵਾਲ, 7 ਅਗਸਤ (ਜਗਸੀਰ ਲੌਂਗੋਵਾਲ ) – ਸਰਵਹਿੱਤਕਾਰੀ ਸਕੂਲ ਸੰਗਰੂਰ ਵਿਖੇ ਹੋਏ ਜ਼ੋਨ ਪੱਧਰੀ ਰੱਸੀ ਟੱਪਣ ਮੁਕਾਬਲੇ `ਚ ਰੱਤੋਕੇ ਸਰਕਾਰੀ ਸਕੂਲ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ 14 ਮੁਕਾਬਲੇ ਦੇ ਸਾਰੇ ਦੇ ਸਾਰੇ 5 ਗੋਲਡ ਮੈਡਲ ਆਪਣੇ ਨਾਮ ਕੀਤੇ।ਸਕੂਲ ਦੀ ਮਨਦੀਪ ਕੌਰ ਨੇ ਡਬਲ ਅੰਡਰ ਵਿੱਚ, ਮਨਪ੍ਰੀਤ ਕੌਰ ਨੇ ਫਰੀ ਸਟਾਈਲ `ਚ, ਆਸ਼ੀਆ ਨੇ ਯੋਗਿੰਗ ਤਿੰਨ ਮਿੰਟ `ਚ, ਅੰਸ਼ਪ੍ਰੀਤ ਕੌਰ ਨੇ ਜੌਗਿੰਗ ਸਪੀਡ ਵਿੱਚ ਗੋਲਡ ਮੈਡਲ ਜਿੱਤਿਆ ਅਤੇ ਰੀਲੇਅ `ਚ ਵੀ ਰੱਤੋਕੇ ਦੀ ਟੀਮ ਨੇ ਗੋਲਡ ਮੈਡਲ ਪ੍ਰਾਪਤ ਕੀਤਾ।ਹੁਣ ਇਹ ਬੱਚੇ ਸੰਗਰੂਰ ਦੇ ਜਿਲ੍ਹਾ ਪੱਧਰੀ ਮੁਕਾਬਲਿਆਂ `ਚ ਭਾਗ ਲੈਣਗੇ।ਜਿੱਤ ਪ੍ਰਾਪਤ ਕਰਕੇ ਸਕੂਲ ਪੁੱਜਣ `ਤੇ ਇਨ੍ਹਾਂ ਵਿਦਿਆਰਥੀਆਂ ਦਾ ਪਿੰਡ ਦੀ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ, ਸਕੂਲ ਵੈਲਫੇਅਰ ਕਮੇਟੀ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਪਿੰਡ ਦਾ ਨਾਮ ਚਮਕਾਉਣ ਲਈ ਧੰਨਵਾਦ ਕੀਤਾ ਅਤੇ ਕੋਚ ਪ੍ਰਦੀਪ ਸਿੰਘ ਦਾ ਵੀ ਸਨਮਾਨ ਕੀਤਾ ਗਿਆ।ਖਿਡਾਰੀਆਂ ਦਾ ਸਨਮਾਨ ਕਰਨ ਲਈ ਪਿੰਡ ਦੇ ਸਰਪੰਚ ਕੁਲਦੀਪ ਕੌਰ, ਵੀਰਪਾਲ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਬਲਜੀਤ ਬੱਲੀ, ਸਾਹਿਬ ਸਿੰਘ ਵੈਲਫੇਅਰ ਕਮੇਟੀ ਦੇ ਪ੍ਰਧਾਨ ਗਿਆਨ ਸਿੰਘ ਭੁੱਲਰ, ਮੈਂਬਰ ਪੰਚਾਇਤ ਸਲਵਿੰਦਰ ਸਿੰਘ, ਮੁਖਤਿਆਰ ਸਿੰਘ, ਸਾਬਕਾ ਸਰਪੰਚ ਗੁਰਚਰਨ ਸਿੰਘ, ਮੱਖਣ ਲਾਲ, ਗੁਰਭੇਜ ਸਿੰਘ, ਰਣਜੋਧ ਸਿੰਘ, ਜਵਾਲਾ ਸਿੰਘ ਜੇ.ਈ, ਅਧਿਆਪਕ ਸੁਖਪਾਲ ਸਿੰਘ, ਪਰਵੀਨ ਕੌਰ, ਕਰਮਜੀਤ ਕੌਰ, ਸਤਪਾਲ ਕੌਰ ਰੇਨੂੰ ਸਿੰਗਲਾ, ਰਣਜੀਤ ਕੌਰ, ਹਰਵਿੰਦਰ ਕੌਰ ਆਦਿ ਹਾਜ਼ਰ ਸਨ।
   
 

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply