Tuesday, March 24, 2026

ਸਖੀਆਂ ਸਹੇਲੀਆਂ ਨੇ ਇਕੱਠੀਆਂ ਹੋ ਕੇ ਮਨਾਇਆ ਤੀਜ਼ ਦਾ ਤਿਉਹਾਰ

ਗੇਮਾਂ ਵਿੱਚ ਜਿੱਤਣ ਵਾਲੀਆਂ ਮੁਟਿਆਰਾਂ ਨੂੰ ਵੰਡੇ ਗਏ ਇਨਾਮ
ਸਮਰਾਲਾ, 15 ਅਗਸਤ (ਪੰਜਾਬ ਪੋਸਟ – ਇੰਦਰਜੀਤ ਕੰਗ) – ਸਮਰਾਲਾ ਸ਼ਹਿਰ ਦੇ ਖੰਨੇ ਰੋਡ ਵਿਖੇ ਸਥਿਤ ਸੰਘੂ ਸਵੀਟਸ ਅਤੇ ਬੈਕੁੰਟ ਹਾਲ PUNJ1508201907ਵਿਖੇ ਸਮਰਾਲਾ ਸ਼ਹਿਰ ਦੀਆਂ ਔਰਤਾਂ ਨੇ ਇਕੱਠੀਆਂ ਹੋ ਕੇ ਤੀਜ਼ ਦਾ ਤਿਉਹਾਰ ਉਤਸ਼ਾਹ ਅਤੇ ਉਮੰਗ ਨਾਲ ਮਨਾਇਆ।ਤੀਜ ਦੇ ਮੇਲੇ ਵਿੱਚ ਸ਼ਹਿਰ  ਦੇ ਵੱਖ-ਵੱਖ ਮੁਹੱਲਿਆਂ ਤੋਂ ਆਈਆਂ ਮੁਟਿਆਰਾਂ ਨੇ ਗਿੱਧੇ ਦੀ ਖੂਬ ਧਮਾਲ ਮਚਾਈ।ਗੁਰਮੀਤ ਕੌਰ ਮੀਤੂ, ਵੰਦਨਾਂ ਬੁੱਧੀਰਾਜਾ ਨੇ ਮੁਟਿਆਰਾਂ ਨਾਲ ਵੱਖ ਵੱਖ ਤਰ੍ਹਾਂ ਦੀਆਂ ਗੇਮਾਂ ਦੇ ਮੁਕਾਬਲੇ ਵੀ ਕਰਵਾਏ।ਜਿਸ ਵਿੱਚ ਗੋਲਗੱਪੇ ਖਾਣ ਦਾ ਮੁਕਾਬਲਾ, ਗੁਬਾਰੇ ਭੰਨਣਾ, ਫੁੱਲਾਂ ਦੇ ਹਾਰ ਇੱਕ ਦੂਜੇ ਦੇ ਪਾਉਣਾ ਆਦਿ ਸ਼ਾਮਲ ਸਨ।ਅਮਨ ਕੌਸ਼ਲ ਅਤੇ ਮੀਨੂ ਕੱਕੜ ਨੇ ਸਾਵਣ ਮਹੀਨੇ ਦੇ ਨਾਲ ਜੁੜੀਆਂ ਬੋਲੀਆਂ ਪਾ ਕੇ ਸਭ ਦਾ ਮਨ ਮੋਹ ਲਿਆ।
PUNJ1508201908ਇਸ ਮੌਕੇ ਲੀਜਾ ਅਰੋੜਾ, ਸੁਦੇਸ਼ ਭਾਰਤੀ, ਰੁਪ ਭਾਰਤੀ, ਸੁਦਾ ਸਚਦੇਵਾ, ਰਿਚਾ ਦੁਆ, ਰੁਬੀ ਖੱੱਲਰ, ਅਨੀਤਾ ਖੁੱਲਰ, ਅੰਜੁ ਵਰਮਾ, ਨਿਹਾਰਕਾ ਖੁੱਲਰ, ਰਾਖੀ ਮਿਗਲਾਨੀ, ਮਨੀਸ਼ਾ ਮਿਗਲਾਨੀ, ਸੀਮਾ ਲੀਸਾ, ਅਮਨਦੀਪ ਕੌਰ, ਪ੍ਰਕਾਸ਼ ਕੌਰ ਆਦਿ ਹਾਜ਼ਰ ਸਨ।ਇਹ ਤੀਜ ਦਾ ਮੇਲਾ ਦੇਰ ਸ਼ਾਮ ਤੱਕ ਚੱਲਦਾ ਰਿਹਾ ਅਤੇ ਸਭ ਦੀ ਸੁੱਖ ਸਲਾਮਤੀ ਮੰਗਦੀਆਂ ਸਖੀਆਂ ਅਗਲੇ ਸਾਲ ਫਿਰ ਮਿਲਣ ਦਾ ਵਾਅਦਾ ਕਰਕੇ ਵਿਦਾ ਹੋਈਆਂ।

 

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply