ਅੰਮ੍ਰਿਤਸਰ, 17 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ, ਪੰਜਾਬ ਖੇਡ ਵਿਭਾਗ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਦਫਤਰ ਜਿਲ੍ਹਾ ਸਪੋਰਟਸ ਅਫਸਰ ਵੱਲੋਂ ਸਵਤੰਤਰਤਾ ਦਿਵਸ `ਤੇ ਬਾਸਕਿਟਬਾਲ ਗੇਮ ਦੀਆਂ ਲੜਕੀਆਂ ਦੇ ਪ੍ਰਦਸ਼ਨੀ ਮੈਚ ਦਾ ਆਯੋਜਨ ਬਾਸਕਿਟਬਾਲ ਕੋੋਰਟ ਕੰਪਨੀ ਬਾਗ ਵਿਖੇ ਕੀਤਾ ਗਿਆ ਅਤੇ ਲੜਕਿਆਂ ਦੀ ਰਿਲੇਅ ਰੇਸ (4¿100 ਮੀ:) ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਕਰਵਾਈ ਗਈ।ਗੁਰਲਾਲ ਸਿੰਘ ਰਿਆੜ ਜਿਲ੍ਹਾ ਸਪੋਰਟਸ ਅਫਸਰ ਨੇ ਦੱਸਿਆ ਕਿ ਰਿਲੇਅ ਰੇਸ ਵਿੱਚ ਕੁੱਲ 6 ਟੀਮਾਂ ਨੇ ਭਾਗ ਲਿਆ।ਖਾਲਸਾ ਕਾਲਜੀਏਟ ਸੀ:ਸੈ:ਸਕੂਲ ਦੀ ਟੀਮ ਪਹਿਲਾ ਸਥਾਨ ਤੇ ਖਾਲਸਾ ਪਬਲਿਕ ਸਕੂਲ ਦੀ ਟੀਮ ਦੂਜੇ ਸਥਾਨ ਤੇ ਅਤੇ ਗੁੱਡ ਵਿਲ ਕਲੱਬ ਅੰਮਿ੍ਰਤਸਰ ਦੀ ਟੀਮ ਤੀਜੇ ਸਥਾਨ `ਤੇ ਰਹੀ।
ਬਾਸਕਿਟਬਾਲ ਦਾ ਪ੍ਰਦਰਸ਼ਨੀ ਮੈਚ ਮਾਲ ਰੋੋਡ ਕਲੱਬ ਅੰਮ੍ਰਿਤਸਰ ਅਤੇ ਸ:ਕੰ:ਸੀ:ਸੈ;ਸਕੂਲ ਮਾਲ ਰੋੋਡ ਦਰਮਿਆਨ ਹੋੋਇਆ।ਸ:ਕੰ:ਸੀ:ਸੈ ਸਕੂਲ ਮਾਲ ਰੋੋਡ ਦੀ ਟੀਮ 35-44 ਦੇ ਅੰਤਰ ਨਾਲ ਜੇਤੂ ਰਹੀ।ਦਫਤਰ ਜਿਲ੍ਹਾ ਸਪੋਰਟਸ ਅਫਸਰ, ਵਲੋਂ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਵੀ ਮੁਹਈਆ ਕਰਵਾਈ ਗਈ।ਇਸ ਮੈਚ ਵਿੱਚ ਮੁਖਮਿੰਦਰ ਸਿੰਘ ਭੁੱਲਰ ਏ.ਸੀ.ਪੀ ਮੁੱਖ ਮਹਿਮਾਨ ਵਜੋੋ ਸ਼ਾਮਿਲ ਹੋੋਏ। ਜਿੰਨਾ ਨੇ ਜਿਲ੍ਹਾ ਸਪੋਰਟਸ ਅਫਸਰ ਨਾਲ ਮਿਲ ਕੇ ਖਿਡਾਰੀਆਂ ਨੂੰ ਮੈਡਲ ਵੰਡੇ।
ਇਸ ਮੌਕੇ ਸੀਨੀਅਰ ਸਹਾਇਕ ਗੁਰਿੰਦਰ ਸਿੰਘ ਹੁੰਦਲ, ਕਲਰਕ ਨੇਹਾ ਚਾਵਲਾ, ਸਟੈਨੋ ਟਾਈਪਸਿਟ ਮਿਸ ਨੀਲਮ, ਗੁਰਮੀਤ ਸਿੰਘ, ਜੁ: ਬਾਸਕਿਟਬਾਲ ਕੋਚ, ਵਿਨੋਦ ਸਾਂਗਵਾਨ, ਜੂਨੀਅਰ ਤੈਰਾਕੀ ਕੋਚ, ਮਿਸ. ਨੀਤੂ ਜੂਨੀਅਰ ਕਬੱਡੀ ਕੋਚ, ਜਸਪ੍ਰੀਤ ਸਿੰਘ ਜੂਨੀਅਰ ਬਾਕਸਿੰਗ ਕੋਚ, ਅਕਾਸ਼ਦੀਪ ਸਿੰਘ ਜੂਨੀਅਰ ਜਿਮਨਾਸਟਿਕ ਕੋਚ, ਮਿਸ ਸਵਿਤਾ ਕੁਮਾਰੀ ਜੂਨੀਅਰ ਐਥਲੈਟਿਕਸ ਕੋੋਚ, ਸ੍ਰੀਮਤੀ ਨੀਤੂ ਬਾਲਾ, ਜੂਨੀਅਰ ਜਿਮਨਾਸਟਿਕ ਕੋੋਚ, ਜਸਵੰਤ ਸਿੰਘ ਢਿੱਲੋੋਂ, ਹੈਂਡਬਾਲ ਕੋੋਚ, ਕਰਮਜੀਤ ਸਿੰਘ, ਜੂਡੋੋ ਕੋੋਚ, ਸ੍ਰੀਮਤੀ ਰਾਜਬੀਰ ਕੌੋਰ ਕਬੱਡੀ ਕੋੋਚ, ਰਜਨੀ ਸੈਣੀ ਜਿਮਨਾਸਟਿਕ ਕੋੋਚ, ਪ੍ਰਭਜੋੋਤ ਸਿੰਘ ਫੁੱਟਬਾਲ ਕੋੋਚ, ਬਲਬੀਰ ਸਿੰਘ ਜਿਮਨਾਸਟਿਕ ਕੋਚ, ਵਰਿੰਦਰ ਸਿੰਘ ਪੀ.ਟੀ.ਆਈ, ਅਵਤਾਰ ਸਿੰਘ ਪੀ.ਟੀ.ਆਈ, ਸਲਇੰਦਰ ਸਿੰਘ, ਰਕੇਸ਼ ਕੁਮਾਰ, ਰਮੇਸ਼ ਨਈਅਰ ਆਦਿ ਹਾਜਰ ਸਨ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media