Friday, April 17, 2026

ਜਿਲ੍ਹਾ ਪੱਧਰ ਟੂਰਨਾਮੈਂਟ 14, 18 ਤੇ 25 ਸਾਲ ਉਮਰ ਵਰਗ ਖੇਡ ਮੁਕਾਬਲੇ ਹੋਏ

PPNJ1808201905ਅੰਮ੍ਰਿਤਸਰ, 18 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੰਜਾਬ ਸਪੋਰਟਸ ਵਿਭਾਗ ਵਲੋੋ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਜਿਲ੍ਹਾ ਪੱਧਰ ਟੂਰਨਾਂਮੈਂਟ ਅੰ:14, ਅੰ:18 ਅਤੇ ਅੰ:25 ਸਾਲ ਉਮਰ ਵਰਗ ਕਰਵਾਏ ਜਾ ਰਹੇ ਹਨ। 25 ਸਾਲ ਉਮਰ ਵਰਗ ਲੜਕੇ-ਲੜਕੀਆਂ ਖੇਡ ਮੁਕਾਬਲਿਆ ਦੇ ਪਹਿਲੇ ਦਿਨ ਦੀ ਜਾਣਕਾਰੀ ਦਿੰਦਿਆ ਗੁਰਲਾਲ ਸਿੰਘ ਰਿਆੜ ਜਿਲ੍ਹਾ ਸਪੋਰਟਸ ਅਫਸਰ, ਅੰਮਿ੍ਰਤਸਰ ਨੇ ਦੱਸਿਆ ਕਿ ਅੱਜ ਅੰ-25 ਸਾਲ ਉਮਰ ਵਰਗ ਜਿਲ੍ਹਾ ਪੱਧਰੀ ਕੰਪੀਟੀਸ਼ਨ ਦੇ ਮੈਚ ਅਤੇ ਈਵੈਟ ਬਹੁਤ ਹੀ ਦਿਲਚਸਪ ਰਹੇ। ਖਿਡਾਰੀਆਂ ਨੇ ਬੜੇ ਹੀ ਉਤਸ਼ਾਹ ਨਾਲ ਮੁਕਾਬਲਿਆ ਵਿੱਚ ਸ਼ਿਰਕਤ ਕੀਤੀ। ਇਹ ਮੁਕਾਬਲੇ ਐਥਲੈਟਿਕਸ, ਹੈਂਡਬਾਲ, ਵਾਲੀਬਾਲ ਅਤੇ ਫੁੱਟਬਾਲ ਖਾਲਸਾ ਕਾਲਜੀਏਟ ਸੀ:ਸੈ:ਸਕੂਲ ਅਤੇ ਬਾਕਸਿੰਗ ਸ:ਸੀ:ਸੈ:ਸਕੂਲ ਛੇਹਰਟਾ, ਜੂਡੋੋ ਗੁਰੂ ਰਾਮਦਾਸ ਖਾਲਸਾ ਸੀ:ਸੈ:ਸਕੂਲ, ਕਬੱਡੀ ਗੁਰੂ ਨਾਨਕ ਦੇਵ ਸਟੇਡੀਅਮ ਅੰਮਿ੍ਰਸਰ, ਟੇਬਲ ਟੈਨਿਸ ਗੋੋਲਬਾਗ ਅਤੇ ਜਿਮਨਾਸਟਿਕ ਲੜਕੀਆਂ ਬੀ.ਬੀ.ਕੇ ਡੀ.ਏ.ਵੀ.ਕਾਲਜ ਅੰਮਿ੍ਰਤਸਰ, ਬਾਸਕਿਟਬਾਲ ਬਾਸਕਿਟਬਾਲ ਕੋੋਰਟ ਕੰਪਨੀ ਬਾਗ ਅਤੇ ਜਿਮਨਾਸਟਿਕ ਲੜਕੇ ਗੋੋਲਬਾਗ ਕੁਸ਼ਤੀ ਸਟੇਡੀਅਮ ਅੰਮਿ੍ਰਤਸਰ ਵਿਖੇ ਕਰਵਾਏ ਜਾ ਰਹੇ ਹਨ।
           ਬਾਸਕਿਟਬਾਲ ਅੰ-25 ਉਮਰ ਵਰਗ ਵਿੱਚ ਲੜਕਿਆਂ ਦਾ ਪਹਿਲਾ ਮੈਚ ਖਾਲਸਾ ਸਪੋੋਰਟਸ ਕਲੱਬ ਅਤੇ ਪੁਲਿਸ ਡੀ.ਏ.ਵੀ ਕਲੱਬ ਵਿਚਕਾਰ ਹੋੋਇਆ।ਜਿਸ ਵਿੱਚ ਪੁਲਿਸ ਡੀ.ਏ.ਵੀ ਕਲੱਬ ਦੀ ਟੀਮ 69-85 ਦੇ ਅੰਤਰ ਨਾਲ ਜੇਤੂ ਰਹੀ। ਦੂਜਾ ਮੈਚ ਡੀ.ਏ.ਵੀ ਕਾਲਜ ਅਤੇ ਗੁਰੂ ਨਾਨਕ ਨਗਰ ਕਲੋੋਨੀ ਵਿਚਕਾਰ ਹੋੋਇਆ। ਜਿਸ ਵਿੱਚ ਡੀ.ਏ.ਵੀ ਕਲਬ ਦੀ ਟੀਮ 65-42 ਦੇ ਅੰਤਰ ਨਾਲ ਜੇਤੂ ਰਹੀ। ਤੀਜਾ ਮੈਚ ਡੀ.ਏ.ਵੀ ਕਾਲਜ ਐਡ ਕਲੱਬ ਅਤੇ ਚਾਂਦ ਐਵਨਿਊ ਕਲੱਬ ਵਿਚਕਾਰ ਹੋੋਇਆ। ਜਿਸ ਵਿੱਚ ਡੀ.ਏ.ਵੀ ਕਾਲਜ 40-22 ਦੇ ਅੰਤਰ ਨਾਲ ਜੇਤੂ ਰਿਹਾ।ਅੰ-25 ਉਮਰ ਵਰਗ ਲੜਕੀਆਂ ਦਾ ਪਹਿਲਾ ਮੈਚ ਡੀ..ਏ.ਵੀ .ਸਕੂਲ ਹਾਥੀ ਗੇਟ ਅਤੇ ਮਾਲ ਰੋੋਡ ਸਕੂਲ ਵਿਚਕਾਰ ਹੋੋਇਆ।ਜਿਸ ਵਿੱਚ ਮਾਲ ਰੋੋਡ ਸਕੂਲ ਦੀ ਟੀਮ 11-36 ਦੇ ਅੰਤਰ ਨਾਲ ਜੇਤੂ ਰਹੀ।ਦੂਜਾ ਮੈਚ ਬੀ.ਬੀ.ਕੇ ਡੀ.ਏ.ਵੀ ਕਲਬ ਅਤੇ ਟੈਗੋੋਰ ਕਲੋੋਨੀ ਕਲੱਬ ਵਿਚਕਾਰ ਹੋੋਇਆ।ਜਿਸ ਵਿੱਚ ਬੀ.ਬੀ.ਕੇ ਡੀ.ਏ.ਵੀ ਕਾਲਜ ਦੀ ਟੀਮ 36-20 ਦੇ ਅੰਤਰ ਨਾਲ ਜੇਤੂ ਰਹੀ।
ਹੈਂਡਬਾਲ ਅੰ-25 ਉਮਰ ਵਰਗ ਵਿੱਚ ਲੜਕਿਆਂ ਦਾ ਪਹਿਲਾ ਮੈਚ ਸ:ਸੀ:ਸੈ:ਸਕੂਲ ਛੇਹਰਟਾ ਅਤੇ ਸੀ੍ਰ ਗੁਰੂ ਹਰਕਿ੍ਰਸ਼ਨ ਸਕੂਲ ਬਾਈਪਾਸ ਵਿਚਕਾਰ ਹੋੋਇਆ। ਜਿਸ ਵਿੱਚ ਸ:ਸੀ:ਸੈ:ਸਕੂਲ ਛੇਹਰਟਾ ਦੀ ਟੀਮ 16-10 ਦੇ ਅੰਤਰ ਨਾਲ ਜੇਤੂ ਰਹੀ। ਅੰ-25 ਉਮਰ ਵਰਗ ਲੜਕੀਆਂ ਵਿੱਚ ਪਹਿਲਾ ਮੈਚ ਹਿੰਦੂ ਸਭਾ ਕਾਲਜ ਅਤੇ ਸ:ਸੀ:ਸੈ:ਸਕੂਲ ਕੋੋਟ ਖਾਲਸਾ ਵਿਚਕਾਰ ਹੋੋਇਆ। ਜਿਸ ਵਿੱਚ ਸ:ਸੀ:ਸੈ:ਸਕੂਲ ਕੋੋਟ ਖਾਲਸਾ ਦੀ ਟੀਮ 13-8 ਦੇ ਅੰਤਰ ਨਾਲ ਜੇਤੂ ਰਹੀ। ਐਥਲੈਟਿਕਸ ਅੰ-25 ਉਮਰ ਵਰਗ ਲੜਕਿਆ ਦੇ 5 ਕਿਲੋੋ ਮੀ: ਈਵੇਟ ਵਿੱਚ ਗੁੱਡ ਵਿਲ ਕਲੱਬ ਦਾ ਗੁਰਬਖਸ਼ ਸਿੰਘ ਪਹਿਲੇ ਸਥਾਨ ਤੇ ਸਠਿਆਲਾ ਕਲੱਬ ਦਾ ਹੁਸ਼ਨਪ੍ਰੀਤ ਸਿੰਘ ਦੂਜੇ ਸਥਾਨ ਤੇ ਖਾਲਸਾ ਕਾਲਜ ਦਾ ਸਿਮਰਨਜੀਤ ਸਿੰਘ ਤੀਜੇ ਸਥਾਨ ਤੇ ਰਿਹਾ। ਲੜਕੀਆਂ ਦੇ 3 ਕਿਲੋੋ ਮੀ: ਈਵੈਟ ਵਿੱਚ ਖਾਲਸਾ ਕਾਲਜ ਫਾਰ ਵੂਮੈਨ ਦੀ ਲਕਸ਼ਮੀ ਪਹਿਲੇ ਸਥਾਨ ਤੇ ਖਾਲਸਾ ਪਬਲਿਕ ਸਕੂਲ ਦੀ ਰੁਪਿੰਦਰ ਦੂਜੇ ਸਥਾਨ ਤੇ ਖਾਲਸਾ ਗਰਲਜ ਸਕੂਲ ਦੀ ਜਸਵਿੰਦਰ ਤੀਜੇ ਸਥਾਨ ਤੇ ਰਹੀ। ਲੜਕਿਆਂ ਦੇ 400 ਮੀ : ਈਵੈਂਟ ਵਿੱਚ ਖਾਲਸਾ ਬੁਆਏ ਸਕੂਲ ਦਾ ਮਨੀ ਪਹਿਲੇ ਸਥਾਨ ਤੇ ਐਸ.ਜੀ.ਜੀ.ਐਸ ਖਾਲਸਾ ਸਕੂਲ ਦਾ ਸਤਬੀਰ ਸਿੰਘ ਦੂਜੇ ਸਥਾਨ ਤੇ ਖਾਲਸਾ ਬੁਆਏ ਸਕੂਲ ਦਾ ਕੋੋਮਲਹਪ੍ਰੀਤ ਸਿੰਘ ਤੀਜੇ ਸਥਾਨ ਤੇ ਰਿਹਾ। 400 ਮੀ: ਲੜਕੀਆਂ ਦੇ ਈਵੈਂਟ ਵਿੱਚ ਸੀ:ਸੈ:ਸਕੂਲ ਲਿਟਲ ਫਲਾਵਰ ਦੀ ਸਰਬਜੀਤ ਕੌੌਰ ਪਹਿਲੇ  ਸਥਾਨ ਤੇ ਖਾਲਸਾ ਕਾਲਜ ਫਾਰ ਵੂਮੈਨ ਦੀ ਮਨਜਿੰਦਰ ਕੌੌਰ ਦੂਜੇ ਸਥਾਨ ਤੇ ਖਾਲਸਾ ਕਾਲਜ ਫਾਰ ਵੂਮੈਨ ਦੀ ਕੋੋਮਲ ਦੇਵੀ ਤੀਜੇ ਸਥਾਨ ਤੇ ਰਹੀ।  ਲੜਕੀਆਂ ਦੇ ਲੌੌਗ ਜੰਪ ਈਵੈਂਟ ਵਿੱਚ  ਖਾਲਸਾ ਕਾਲਜ ਫਾਰ ਵੂਮੈਲ ਦੀ ਸੁਮਨਪ੍ਰੀਤ ਕੌੌਰ ਪਹਿਲੇ ਸਥਾਨ ਤੇ  ਖਾਲਸਾ ਕਾਲਜ ਫਾਰ ਵੂਮੈਨ ਦੀ ਹਰਪ੍ਰੀਤ ਕੌੌਰ ਦੂਜੇ ਸਥਾਨ ਤੇ ਸ:ਸੀ:ਸੈ;ਸਕੂਲ ਲਿਟਲ ਫਲਾਵਰ ਦੀ ਸਰਬਜੀਤ ਕੌੌਰ ਤੀਜੇ ਸਥਾਨ ਤੇ ਰਹੀ। ਲੜਕਿਆਂ ਦੇ  ਡਿਸਕਸ ਥ੍ਰੋੋ ਇਵੈਂਟ ਵਿਚ ਸ੍ਰੀ ਗੁਰੂ ਹਰ ਕਿ੍ਰਸ਼ਨ ਪਬਲਿਕ ਸਕੂਲ ਦਾ ਹਰਨੂਰ ਸਿੰਘ ਪਹਿਲੇ ਸਥਾਨ ਤੇ ਖਾਲਸਾ ਪਬਲਿਕ ਸਕੂਲ ਦਾ ਓਮੇਸ ਦੂਜੇ ਸਥਾਨ ਤੇ ਖਾਲਸਾ ਸਕੂਲ ਦਾ ਅਕਾਸ਼ਦੀਪ ਤੀਜੇ ਸਥਾਨ ਤੇ ਰਿਹਾ।  
                  ਇਸ ਮੌਕੇ ਤੇ ਗੁਰਮੀਤ ਸਿੰਘ, ਜੁ: ਬਾਸਕਿਟਬਾਲ ਕੋਚ, ਵਿਨੋਦ ਸਾਂਗਵਾਨ, ਜੂਨੀਅਰ ਤੈਰਾਕੀ ਕੋਚ, ਮਿਸ. ਨੀਤੂ ਜੂਨੀਅਰ ਕਬੱਡੀ ਕੋਚ, ਜਸਪ੍ਰੀਤ ਸਿੰਘ ਜੂਨੀਅਰ ਬਾਕਸਿੰਗ ਕੋਚ, ਅਕਾਸ਼ਦੀਪ ਸਿੰਘ ਜੂਨੀਅਰ ਜਿਮਨਾਸਟਿਕ ਕੋਚ,ਮਿਸ ਸਵਿਤਾ ਕੁਮਾਰੀ ਜੂਨੀਅਰ ਐਥਲੈਟਿਕਸ ਕੋੋਚ, ਸ੍ਰੀਮਤੀ ਨੀਤੂ ਬਾਲਾ, ਜੂਨੀਅਰ ਜਿਮਨਾਸਟਿਕ ਕੋੋਚ, ਜਸਵੰਤ ਸਿੰਘ ਢਿੱਲੋੋਂ, ਹੈਡਬਾਲ ਕੋੋਚ, ਕਰਮਜੀਤ ਸਿੰਘ, ਜੂਡੋੋ ਕੋੋਚ, ਸ੍ਰੀਮਤੀ ਰਾਜਬੀਰ ਕੌੋਰ ਕਬੱਡੀ ਕੋੋਚ, ਸ੍ਰੀਮਤੀ ਕੁਲਦੀਪ ਕੌੌਰ ਕਬੱਡੀ ਕੋੋਚ, ਬਲਜਿੰਦਰ ਸਿੰਘ ਹਾਕੀ ਕੋੋਚ, ਪਦਾਰਥ ਸਿੰਘ ਕੁਸ਼ਤੀ ਕੋੋਚ, ਸ੍ਰੀਮਤੀ ਰਜਨੀ ਸੈਣੀ ਜਿਮਨਾਸਟਿਕ ਕੋੋਚ, ਪ੍ਰਭਜੋੋਤ ਸਿੰਘ ਫੁੱਟਬਾਲ ਕੋੋਚ, ਬਲਬੀਰ ਸਿੰਘ ਜਿਮਨਾਸਟਿਕ ਕੋਚ, ਕਰਨ ਸ਼ਰਮਾ, ਗੁਰਿੰਦਰ ਸਿੰਘ ਸੀ: ਸਹਾਇਕ ਆਦਿ ਹਾਜ਼ਰ ਸਨ।
 

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply