ਅੰਮ੍ਰਿਤਸਰ, 18 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੰਜਾਬ ਸਪੋਰਟਸ ਵਿਭਾਗ ਵੱਲੋੋ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਜਿਲ੍ਹਾ ਪੱਧਰ ਟੂਰਨਾਂਮੈਂਟ ਅੰ:14, ਅੰ:18 ਅਤੇ ਅੰ:25 ਸਾਲ ਉਮਰ ਵਰਗ ਕਰਵਾਏ ਜਾ ਰਹੇ ਹਨ। ਅੰ:25 ਸਾਲ ਉਮਰ ਵਰਗ ਲੜਕੇ-ਲੜਕੀਆਂ ਖੇਡ ਮੁਕਾਬਲਿਆ ਦੇ ਦੂਜੇ ਦਿਨ ਦੀ ਜਾਣਕਾਰੀ ਦਿੰਦਿਆ ਗੁਰਲਾਲ ਸਿੰਘ ਰਿਆੜ ਜਿਲ੍ਹਾ ਸਪੋਰਟਸ ਅਫਸਰ ਨੇ ਦੱਸਿਆ ਕਿ ਅੰ-25 ਸਾਲ ਉਮਰ ਵਰਗ ਜਿਲ੍ਹਾ ਪੱਧਰੀ ਕੰਪੀਟੀਸ਼ਨ ਦੇ ਮੈਚ ਅਤੇ ਈਵੈਂਟ ਬਹੁਤ ਹੀ ਦਿਲਚਸਪ ਰਹੇ।ਖਿਡਾਰੀਆਂ ਨੇ ਬੜੇ ਹੀ ਉਤਸ਼ਾਹ ਨਾਲ ਮੁਕਾਬਲਿਆ ਵਿੱਚ ਸ਼ਿਰਕਤ ਕੀਤੀ।ਇਹ ਮੁਕਾਬਲੇ ਐਥਲੈਟਿਕਸ, ਹੈਂਡਬਾਲ, ਵਾਲੀਬਾਲ ਅਤੇ ਫੁੱਟਬਾਲ ਖਾਲਸਾ ਕਾਲਜੀਏਟ ਸੀ:ਸੈ:ਸਕੂਲ ਅਤੇ ਬਾਕਸਿੰਗ ਸ:ਸੀ:ਸੈ:ਸਕੂਲ ਛੇਹਰਟਾ, ਜੂਡੋੋ ਗੁਰੂ ਰਾਮਦਾਸ ਖਾਲਸਾ ਸੀ:ਸੈ:ਸਕੂਲ, ਟੇਬਲ ਟੈਨਿਸ ਗੋੋਲਬਾਗ ਅਤੇ ਜਿਮਨਾਸਟਿਕ ਲੜਕੀਆਂ ਬੀ.ਬੀ.ਕੇ ਡੀ.ਏ.ਵੀ ਕਾਲਜ ਅੰਮ੍ਰਿਤਸਰ, ਬਾਸਕਿਟਬਾਲ ਬਾਸਕਿਟਬਾਲ ਕੋੋਰਟ ਕੰਪਨੀ ਬਾਗ ਅਤੇ ਜਿਮਨਾਸਟਿਕ ਲੜਕੇ ਗੋੋਲਬਾਗ ਕੁਸ਼ਤੀ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਹਨ।
ਫੁੱਟਬਾਲ ਅੰ-25 ਉਮਰ ਵਰਗ ਵਿੱਚ ਵੂਮੈਨ ਦਾ ਲੜਕੀਆਂ ਦਾ ਮੈਚ ਖਾਲਸਾ ਕਾਲਜ ਫਾਰ ਵੂਮੈਨ ਅਤੇ ਬੀ.ਬੀ.ਕੇ ਡੀ.ਏ.ਵੀ. ਫੁਟਬਾਲ ਕਲੱਬ ਵਿਚਕਾਰ ਹੋੋਇਆ।ਜਿਸ ਵਿੱਚ ਬੀ.ਬੀ.ਕੇ ਡੀ.ਏ.ਵੀ ਫੁੱਟਬਾਲ ਕਲੱੱਬ ਦੀ ਟੀਮ 4-3 ਦੇ ਅੰਤਰ ਨਾਲ ਜੇਤੂ ਰਹੀ।ਅੰ-25 ਉਮਰ ਵਰਗ ਮੈਨ ਵਿੱਚ ਤੀਸਰੇ ਸਥਾਨ ਲਈ ਸਵਰਾਜ ਸਪੋੋਰਟਸ ਅਜਨਾਲਾ ਅਤੇ ਸ੍ਰੀ ਗੁਰੂ ਅਰਜਨ ਦੇਵ ਕਲੱਬ ਵਿਚਕਾਰ ਮੈਚ ਹੋੋਇਆ।ਜਿਸ ਵਿੱਚ ਸਵਰਾਜ ਸਪੋੋਰਟਸ ਅਜਨਾਲਾ ਜੇਤੂ ਰਹੀ।ਫਾਈਨਲ ਮੈਚ ਮਾਨ ਫੁੱਟਬਾਲ ਕਲੱਬ ਅਤੇ ਖਾਲਸਾ ਕਾਲਜ ਵਿਚਕਾਰ ਹੋੋਇਆ।ਖਾਲਸਾ ਕਾਲਜ ਦੀ ਟੀਮ 4-3 ਦੇ ਫਰਕ ਨਾਲ ਜੇਤੂ ਰਹੀ।
ਐਥਲੈਟਿਕਸ ਅੰ-25 ਉਮਰ ਵਰਗ ਵੂਮੈਨ ਮੁਕਾਬਲਿਆ ਵਿੱਚ 400 ਮੀ: ਈਵੈਟ ਵਿੱਚ ਲਿਟਲ ਫਲਾਵਰ ਸਕੂਲ ਦੀ ਸਰਬਜੀਤ ਕੌੌਰ ਪਹਿਲੇ ਸਥਾਨ ਤੇ ਖਾਲਸਾ ਕਾਲਜ ਫਾਰ ਵੂਮੈਨ ਦੀ ਮਨਿੰਦਰ ਕੌੌਰ ਦੂਜੇ ਸਥਾਨ ਤੇ ਖਾਲਸਾ ਕਾਲਜ ਫਾਰ ਵੂਮੈਨ ਦੀ ਕੋੋਮਲ ਦੇਵੀ ਤੀਜੇ ਸਥਾਨ ਤੇ ਰਹੀ।ਵੂਮੈਨ ਦੇ 1500 ਮੀ: ਈਵੈਟ ਵਿੱਚ ਖਾਲਸਾ ਕਾਲਜ ਫਾਰ ਵੂਮੈਨ ਦੀ ਲਕਸ਼ਮੀ ਪਹਿਲੇ ਸਥਾਨ ਤੇ ਖਾਲਸਾ ਪਬਲਿਕ ਸਕੂਲ ਦੀ ਰੁਪਿੰਦਰ ਕੌੌਰ ਦੂਜੇ ਸਥਾਨ ਤੇ ਖਾਲਸਾ ਕਾਲਜ ਸੀ:ਸੈ: ਸਕੂਲ ਦੀ ਂਜਸਵਿੰਦਰ ਕੌੌਰ ਤੀਜੇ ਸਥਾਨ ਤੇ ਰਹੀ।ਜੂਡੋੋ ਅੰ-25 ਉਮਰ ਵਰਗ ਮੈਨ ਮੁਕਾਬਲਿਆਂ ਵਿੱਚ 60 ਕਿਲੋੋ ਭਾਰ ਵਰਗ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਹਿਤੇਸ਼ ਸਰਮਾ ਪਹਿਲੇ ਸਥਾਨ ਤੇ ਜੀ.ਐਸ ਵਡਾਲੀ ਦਾ ਅਕੰੁਸ਼ ਕੁਮਾਰ ਦੂਜੇ ਸਥਾਨ ਤੇ ਡੀ.ਏ.ਵੀ ਕਾਲਜ ਦਾ ਪ੍ਰਿਆਸ਼ੂ ਅਤੇ ਸ੍ਰੀ ਗੁਰੂ ਰਾਮਦਾਸ ਸਕੂਲ ਦਾ ਰਿਤਿਕ ਕੌੌਸਲ ਤੀਜੇ ਸਥਾਨ `ਤੇ ਰਹੇ।66 ਕਿਲੋੋੋ ਭਾਰ ਵਰਗ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਰਮਨਦੀਪ ਸਿੰਘ ਪਹਿਲੇ ਸਥਾਨ ਤੇ ਸ੍ਰੀ ਗੁਰੂ ਰਾਮਦਾਸ ਸਕੂਲ ਦਾ ਸਰਬਜੀਤ ਸਿੰਘ ਦੂਜੇ ਸਥਾਨ `ਤੇ ਡੀ.ਏ.ਵੀ ਸਕੂਲ ਹਾਥੀ ਗੇਟ ਦਾ ਕਾਰਤਿਕ ਸ਼ਰਮਾ ਤੀਜੇ ਸਥਾਨ ਤੇ ਰਿਹਾ। 73 ਕਿਲੋੋ ਭਾਰ ਵਰਗ ਵਿੱਚ ਡੀ.ਏ.ਵੀ. ਕਾਲਜ ਦਾ ਰਮਨਜੀਤ ਸਿੰਘ ਪਹਿਲੇ ਸਥਾਨ ਤੇ ਸ:ਸਕੂਲ ਵਡਾਲੀ ਦਾ ਕਰਨ ਸ਼ਰਮਾ ਦੂਜੇ ਸਥਾਨ ਤੇ ਸ੍ਰੀ ਗੁਰੂ ਰਾਮਦਾਸ ਸਕੂਲ ਦਾ ਹਿਤੇਸ਼ ਸ਼ਰਮਾ ਤੀਜੇ ਸਥਾਨ `ਤੇ ਰਿਹਾ। 81 ਕਿਲੋੋ ਭਾਰ ਵਰਗ ਵਿੱਚ ਖਾਲਸਾ ਕਾਲਜ ਦਾ ਅਭੈ ਕੁਮਾਰ ਪਹਿਲੇ ਸਥਾਨ `ਤੇ ਸ:ਸਕੂਲ ਵਡਾਲੀ ਦਾ ਸੁਭਮਜੀਤ ਦੂਜੇ ਸਥਾਨ `ਤੇ ਰਿਹਾ। 90 ਕਿਲੋੋ ਭਾਰ ਵਰਗ ਵਿੱੱਚ ਡੀ.ਏ.ਵੀ ਕਾਲਜ ਦਾ ਅੰਮ੍ਰਿਤਪਾਲ ਪਹਿਲੇ ਸਥਾਨ ਤੇ ਸ:ਸਕੂਲ ਵਡਾਲੀ ਦਾ ਂਜੋਬਨਜੀਤ ਸਿੰਘ ਦੂਜੇ ਸਥਾਨ ਤੇ ਰਿਹਾ। 100 ਕਿਲੋੋ ਭਾਰ ਵਰਗ ਵਿੱਚ ਖਾਲਸਾ ਸਕੂਲ ਦਾ ਇਸ਼ਵਿੰਦਰ ਪਾਲ ਪਹਿਲੇ ਸਥਾਨ ਤੇ ਗੌੌ:ਸਕੂਲ ਵਡਾਲੀ ਦਾ ਅੰਮਿ੍ਰਤਪਾਲ ਦੂਜੇ ਸਥਾਨ ਤੇ ਰਿਹਾ। ਅੰ-25 ਉਮਰ ਵਰਗ ਵੂਮੈਨ ਮੁਕਾਬਲਿਆ ਵਿੱਚ ਬੀ.ਬੀ.ਕੇ.ਡੀ.ਏ.ਵੀ.ਕਾਲਜ ਦੀ ਮੁਸਕਾਨ ਸ਼ਰਮਾ ਪਹਿਲੇ ਸਥਾਨ ਤੇ ਸ: ਗਰਲਜ ਸਕੂਲ ਕੋੋਟ ਬਾਬਾ ਦੀਪ ਸਿੰਘ ਦੀ ਕੋੋਮਲ ਕੁਮਾਰੀ ਦੂਜੇ ਸਥਾਨ `ਤੇ ਖਾਲਸਾ ਕਾਲਜ ਫਾਰ ਵੂਮੈਨ ਦੀ ਂਜੋੋਬਨਪ੍ਰੀਤ ਕੌੌਰ ਅਤੇ ਸ੍ਰੀ ਗੁਰੂ ਰਾਮਦਾਸ ਸਕੂਲ ਦੀ ਸੁਖਰਾਜ ਤੀਜੇ ਸਥਾਨ `ਤੇ ਰਹੀ।63 ਕਿਲੋੋ ਭਾਰ ਵਰਗ ਵਿੱਚ ਸ:ਗਰਲਜ ਕੋੋਟ ਬਾਬਾ ਦੀਪ ਸਿੰਘ ਸਕੂਲ ਦੀ ਸਿਮਰਨ ਕੌੌਰ ਪਹਿਲੇ ਸਥਾਨ `ਤੇ ਅਤੇ ਬੀ.ਬੀ.ਕੇ ਡੀ.ਏ.ਕਾਲਜ ਦੀ ਪ੍ਰਭਜੋੋਤ ਕੌੌਰ ਦੂਜੇ ਸਥਾਨ `ਤੇ ਰਹੀ।52 ਕਿਲੋੋ ਭਾਰ ਵਰਗ ਵਿੱਚ ਖਾਲਸਾ ਕਾਲਜ ਫਾਰ ਵੂਮੈਨ ਦੀ ਮਨੀਸ਼ਾ ਪਹਿਲੇ ਸਥਾਨ ਤੇ ਸ;ਗਰਲਜ ਕੋੋਟ ਬਾਬਾ ਦੀਪ ਸਿੰਘ ਸਕੂਲ ਦੀ ਹਰਪ੍ਰੀਤ ਕੌੌਰ ਦੂਜੇ ਸਥਾਨ ਤੇ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਦੀ ਗੁਰਮਹਿਰ ਕੌੌਰ ਤੀਜੇ ਸਥਾਨ `ਤੇ ਰਹੀ। 78 ਕਿਲੋੋ ਭਾਰ ਵਰਗ ਵਿੱਚ ਸ;ਗਰਲਜ ਕੋੋਟ ਬਾਬਾ ਦੀਪ ਸਿੰਘ ਸਕੂਲ ਦੀ ਸਤਿੰਦਰ ਕੌੌਰ ਪਹਿਲੇ ਸਥਾਨ `ਤੇ ਰਹੀ।78 ਕਿਲੋੋ ਭਾਰ ਵਰਗ ਵਿੱਚ ਸ;ਗਰਲਜ ਕੋੋਟ ਬਾਬਾ ਦੀਪ ਸਿੰਘ ਸਕੂਲ ਅੰਜਲੀ ਪਹਿਲੇ ਸਥਾਨ `ਤੇ ਰਹੀ।
ਇਸ ਮੌਕੇ ਗੁਰਮੀਤ ਸਿੰਘ, ਜੁ: ਬਾਸਕਿਟਬਾਲ ਕੋਚ, ਵਿਨੋਦ ਸਾਂਗਵਾਨ, ਜੂਨੀਅਰ ਤੈਰਾਕੀ ਕੋਚ, ਮਿਸ. ਨੀਤੂ ਜੂਨੀਅਰ ਕਬੱਡੀ ਕੋਚ, ਜਸਪ੍ਰੀਤ ਸਿੰਘ ਜੂਨੀਅਰ ਬਾਕਸਿੰਗ ਕੋਚ,ਅਕਾਸ਼ਦੀਪ ਸਿੰਘ ਜੂਨੀਅਰ ਜਿਮਨਾਸਟਿਕ ਕੋਚ,ਮਿਸ ਸਵਿਤਾ ਕੁਮਾਰੀ ਜੂਨੀਅਰ ਐਥਲੈਟਿਕਸ ਕੋੋਚ, ਸ੍ਰੀਮਤੀ ਨੀਤੂ ਬਾਲਾ, ਜੂਨੀਅਰ ਜਿਮਨਾਸਟਿਕ ਕੋੋਚ, ਜਸਵੰਤ ਸਿੰਘ ਢਿੱਲੋੋ,ਹੈਡਬਾਲ ਕੋੋਚ, ਕਰਮਜੀਤ ਸਿੰਘ, ਜੂਡੋੋ ਕੋੋਚ, ਸ੍ਰੀਮਤੀ ਰਾਜਬੀਰ ਕੌੋਰ ਕਬੱਡੀ ਕੋੋਚ, ਸ੍ਰੀਮਤੀ ਕੁਲਦੀਪ ਕੌੌਰ ਕਬੱਡੀ ਕੋੋਚ, ਬਲਜਿੰਦਰ ਸਿੰਘ ਹਾਕੀ ਕੋੋਚ, ਪਦਾਰਥ ਸਿੰਘ ਕੁਸ਼ਤੀ ਕੋੋਚ, ਸ੍ਰੀਮਤੀ ਰਜਨੀ ਸੈਣੀ ਜਿਮਨਾਸਟਿਕ ਕੋੋਚ, ਪ੍ਰਭਜੋੋਤ ਸਿੰਘ ਫੁੱਟਬਾਲ ਕੋੋਚ, ਸ੍ਰ੍ਰੀ ਬਲਬੀਰ ਸਿੰਘ ਜਿਮਨਾਸਟਿਕ ਕੋਚ, ਕਰਨ ਸ਼ਰਮਾ, ਗੁਰਿੰਦਰ ਸਿੰਘ ਸੀ:ਸਹਾਇਕ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …