Thursday, November 21, 2024

ਸੋਨੇ ਦੀ ਚਿੜੀ

ਭਾਰਤ ਦੇਸ਼ ਨੂੰ ਫਿਰ ਆਪਾਂ, ਸੋਨੇ ਦੀ ਚਿੜੀ ਬਣਾਉਣਾ ਹੈ।
ਤਿੰਨ-ਰੰਗੇ ਪਰਚਮ ਨੂੰ ਰਲ਼ ਕੇ, ਦੁਨੀਆਂ `ਚ ਲਹਿਰਾਉਣਾ ਹੈ।
 
ਗੁਰੂਆਂ, ਪੀਰਾਂ ਇਸ ਧਰਤੀ ਨੂੰ, ਅਧਿਆਤਮ ਦਾ ਰੰਗ ਦਿੱਤਾ।
ਸੂਰਬੀਰਾਂ, ਬਲੀਦਾਨੀਆਂ ਸਾਨੂੰ, ਦੇਸ਼ ਸੇਵਾ ਦਾ ਢੰਗ ਦਿੱਤਾ।
ਇੱਕ-ਇੱਕ ਬੱਚੇ ਵਿੱਚ ਆਪਾਂ ਨੇ, ਅਣਖ ਦਾ ਬੀਜ਼ ਉਗਾਉਣਾ ਹੈ।
ਭਾਰਤ ਦੇਸ਼ ਨੂੰ ਫਿਰ ਆਪਾਂ……………………………….
 
ਸਾਰੇ ਧਰਮ ਹੀ ਉਚੇ-ਸੁੱਚੇ, ਸਾਰੇ ਰੰਗ ਹੀ ਚੰਗੇ ਨੇ।
ਇੱਕੋ ਜੋਤ ਤੋਂ ਪੈਦਾ ਹੋਏ, ਭਾਵੇਂ ਰੰਗ-ਬਿਰੰਗੇ ਨੇ।
ਗਲੀ-ਗਲੀ ਵਿਚ ਜਾ ਕੇ ਸਭ ਨੂੰ, ਨਵ-ਸੰਗੀਤ ਸੁਣਾਉਣਾ ਹੈ।
ਭਾਰਤ ਦੇਸ਼ ਨੂੰ ਫਿਰ ਆਪਾਂ……………………………….
 
ਕਵੀ-ਕਵੀਸ਼ਰਾਂ, ਸਾਹਿਤਕਾਰਾਂ ਨੇ, ਐਸੀ ਕਲਮ ਚਲਾਈ ਹੈ।
ਆਪੋ-ਆਪਣੀ ਭਾਸ਼ਾ ਵਿੱਚ, ਏਕੇ ਦੀ ਜਾਚ ਸਿਖਾਈ ਹੈ।
ਭੱਲਿਆਂ ਤੇ ਰੁੱਸਿਆਂ ਹੋਇਆਂ ਨੂੰ, ਮਾਨਵ-ਪਾਠ ਪੜ੍ਹਾਉਣਾ ਹੈ।
ਭਾਰਤ ਦੇਸ਼ ਨੂੰ ਫਿਰ ਆਪਾਂ……………………………….
 
ਇਸ ਧਰਤੀ `ਤੇ ਰਲ ਕੇ ਰਹਿੰਦੇ, ਮੁਸਲਿਮ, ਸਿੱਖ ਤੇ ਹਿੰਦੂ ਨੇ।
ਸਾਂਝ ਇਨ੍ਹਾਂ ਵਿੱਚ ਪੱਕੀ-ਪੀਡੀ, ਹਿੰਦ-ਗਗਨ ਦੇ ਇੰਦੂ ਨੇ।
ਏਕੇ ਵਿੱਚ ਏਦਾਂ ਹੀ ਹਰਦਮ, ਸੁਰ ਤੇ ਤਾਲ ਮਿਲਾਉਣਾ ਹੈ।
ਭਾਰਤ ਦੇਸ਼ ਨੂੰ ਫਿਰ ਆਪਾਂ……………………………….
 
ਧਰਤ ਨੂੰ ਰੱਖੀਏ ਹਰੀ-ਭਰੀ ਤੇ, ਨਸ਼ਿਆਂ ਤੋਂ ਬੱਸ ਦੂਰ ਰਹੀਏ।
ਮੰਦਾ ਬੋਲ ਨਾ ਮੂੰਹੋਂ ਕੱੱਢੀਏ, ਨਾਲ ਮੁਹੱਬਤ ਮਿਲ ਬਹੀਏ।
ਨਾਲ `ਰੂਹੀ` ਦੇ `ਕੱਠੇ ਹੋ ਕੇ, ਗੀਤ ਆਜ਼ਾਦੀ ਗਾਉਣਾ ਹੈ।
ਭਾਰਤ ਦੇਸ਼ ਨੂੰ ਫਿਰ ਆਪਾਂ……………………………….
 
ਭਾਰਤ ਦੇਸ਼ ਨੂੰ ਫਿਰ ਆਪਾਂ, ਸੋਨੇ ਦੀ ਚਿੜੀ ਬਣਾਉਣਾ ਹੈ।
ਤਿੰਨ-ਰੰਗੇ ਪਰਚਮ ਨੂੰ ਰਲ ਕੇ, ਦੁਨੀਆਂ ਵਿੱਚ ਲਹਿਰਾਉਣਾ ਹੈ।
Nav Sangeet S Talwandi Sabo 

 

ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ
ਬਠਿੰਡਾ। ਮੋ – 9417692015

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …

Leave a Reply