ਦਿਨੇ ਤਾਂ ਰਹਿੰਦੇ ਮਸਤੀ ਕਰਦੇ ਰਾਤੀਂ ਰਹਿੰਦੇ ਸੁੱਤੇ
ਖਤਰਨਾਕ ਨੇ ਬਾਹਲੇ ਹੱਡਾ ਰੋੜੀ ਵਾਲੇ ਕੁੱਤੇ।
ਇਹ ਸ਼ੇਰਾਂ ਵਰਗੇ ਲੱਗਦੇ ਨੇ
ਕਈ ਵੱਡੇ ਛੋਟੇ ਕੱਦ ਦੇ ਨੇ
ਕਿਸੇ ਦੇ ਡਰ ਦਾ ਅਸਰ ਨਾ ਇਨਾਂ ਉਤੇ
ਖਤਰਨਾਕ ਨੇ ਬਾਹਲੇ ………………
ਮੂੰਹ ਲਾਲ ਕਰੀ ਇਹ ਰੱਖਦੇ ਨੇ
ਖਾ ਖਾ ਮਾਸ ਨਾ ਇਹ ਥੱਕਦੇ ਨੇ
ਕੱਟੇ ਵੱਛੇ ਮਰਦੇ ਬਹੁਤੇ ਸਰਦੀ ਰੁੱਤੇ
ਖਤਰਨਾਕ ਨੇ ਬਾਹਲੇ ………………
ਭੱਚੇ ਵੱਢ ਦਿੱਤੇ ਇਨਾਂ ਕਈ ਥਾਂ ਨੇ
ਡਰਦੇ ਲੈਣ ਕੁੱਤੇ ਦਾ ਨਾ ਉਹ ਨਾਂ ਨੇ
ਅਵਾਰਾ ਕੁੱਤਿਆਂ ਦੇ ਫੇਰੀਏ ਡਾਂਗਾਂ ਜੁੱਤੇ
ਖਤਰਨਾਕ ਨੇ ਬਾਹਲੇ ਹੱਡਾ ਰੋੜੀ ਵਾਲੇ ਕੁੱਤੇ
ਜਦ ਸੜਕ `ਤੇ ਆ ਕੇ ਖੜਦੇ ਨੇ
ਤੱਕ ਸ਼ਕਲਾਂ ਬੱਚੇ ਡਰਦੇ ਨੇ
ਦੇਖ ਕੇ ਇਨਾਂ ਨੂੰ ਰਹਿੰਦੇ ਸਾਹ ਸੂਤੇ
ਖਤਰਨਾਕ ਨੇ ਬਾਹਲੇ ………………
ਭੈਣੀ ਵਾਲਿਆ ਜੁਗਤ ਬਣਾਈਏ
ਕੁੱਤਿਆਂ ਤੋਂ ਸਭ ਨੂੰ ਬਚਾਈਏ
ਗੱਲਾਂ ਕਰ ਕੁੱਤਿਆਂ `ਤੇ ਨਾ ਸਾਰੀਏ ਬੁੱਤੇ
ਖਤਰਨਾਕ ਨੇ ਬਾਹਲੇ ………………
ਹਰਬੰਸ ਸਿੰਘ ਰਾਏ
ਭੈਣੀ ਸਾਹਿਬ, ਲੁਧਿਆਣਾ।
ਮੋ – 75080 47407