Saturday, October 24, 2026

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਮਿਲਿਆ 5000/- ਦਾ ਨਕਦ ਇਨਾਮ

PUNJ1901201905ਅੰਮ੍ਰਿਤਸਰ, 19 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀ ਰਚਿਤ ਅਗਰਵਾਲ ਜਮਾਤ ਗਿਆਰ੍ਹਵੀਂ, ਵਿਦਿਸ਼ਾ ਸਿੰਘ ਜਮਾਤ ਗਿਆਰ੍ਹਵੀਂ ਅਤੇ ਰਿਸ਼ਭ ਅਗਰਵਾਲ ਜਮਾਤ ਗਿਆਰ੍ਹਵੀਂ ਨੇ ਕੁਮਾਰੀ ਰੇਸ਼ਮ ਸ਼ਰਮਾ (ਅਟੱਲ ਲੈਬ ਇੰਚਾਰਜ) ਦੇ ਮਾਗਰ ਦਰਸ਼ਨ ਹੇਠ `ਅਟੱਲ ਖੋਜ ਮੈਰਾਥਨ-2019` ਦੇ ਤਹਿਤ ਪੁਰਾਣੀ ਅਤੇ ਸਰੀਰਿਕ ਤੋਰ `ਤੇ ਚੁਣੋਤੀ ਦੇਣ ਵਾਲੀਆਂ ਖੋਜਾਂ ਵਿੱਚੋਂ 50 ਖੋਜਾਂ ਨੁੰ ਉਚ ਸਥਾਨ ਪ੍ਰਾਪਤ ਹੋਇਆ।ਉਨ੍ਹਾਂ ਨੂੰ 5000/- ਦਾ ਇਨਾਮ ਦਿੱਤਾ ਗਿਆ।ਪੰਜਾਬ ਵਿੱਚੋਂ ਉਨ੍ਹਾਂ ਦੀ ਇੱਕੋ ਇੱਕ ਟੀਮ ਹੈ, ਜਿਸ ਨੇ ਭਾਰਤ ਅਤੇ ਐਨ.ਆਈ.ਟੀ.ਆਈ ਆਯੋਗ ਦੇ ਲਈ ਖੋਜਾਂ ਕੀਤੀਆਂ ਸਨ।   ਪੰਜਾਬ ਜ਼ੋਨ `ਏ` ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਰੀ ਲਈ ਵਧਾਈ ਦਿੱਤੀ।ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਨੌਜਵਾਨ ਖੋਜਕਾਰਾਂ ਨੂੰ ਉਨ੍ਹਾਂ ਦੀਆਂ ਸ਼ਲਾਘਾਯੋਗ ਖੋਜਾਂ ਦੇ ਲਈ ਮੁਬਾਕਬਾਦ ਦਿੱਤੀ। 

Check Also

ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ

ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …

Leave a Reply