ਅੰਮ੍ਰਿਤਸਰ, 19 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਵੱਲੋਂ ਸੰਚਾਲਿਤ ਡੀ.ਏ.ਵੀ ਰੈਡ ਕਰਾਸ ਸਕੂਲ ਫਾਰ ਸਪੈਸ਼ਲ ਚਿਲਡਰਨ ਤਹਿਸੀਲਪੁਰਾ ਵਿਖੇ ਅਜ਼ਾਦੀ ਦਿਹਾੜਾ ਤੇ ਰੱਖੜੀ ਦਾ ਤਿਓਹਾਰ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਜਿਸ ਵਿੱਚ ਆਮਦਨ ਕਰ ਅਧਿਕਾਰੀ ਤਰਸੇਮ ਰਾਜ, ਆਮਦਨ ਕਰ ਇੰਸਪੈਕਟਰ ਅਮਿਤ ਕੁਮਾਰ ਵਿਸ਼ੇਸ਼ ਤੌਰ `ਤੇ ਪਹੰੁਚੇ।ਮੁੱਖ ਅਧਿਆਪਕਾ ਸ੍ਰੀਮਤੀ ਸਿਮੀ ਲੁਥਰਾ ਦੀ ਅਗਵਾਈ `ਚ ਬੱਚਿਆਂ ਨੇ `ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ`, `ਨੰਨਾ ਮੁੰਨਾ ਰਾਹੀ ਹੂੰ` ਆਦਿ ਗੀਤਾਂ `ਤੇ ਨਾਚ ਪੇਸ਼ ਕੀਤਾ।ਸਕੂਲ ਦੇ ਗੂੰਗੇ ਬਹਿਰੇ ਬੱਚਿਆਂ ਨੇ ਸੰਕੇਤਨ ਭਾਸ਼ਾ `ਚ ਰਾਸ਼ਟਰੀ ਗੀਤ ਗਾ ਕੇ ਪ੍ਰੋਗਰਾਮ ਦੀ ਸਮਾਪਤੀ ਕੀਤੀ।ਆਮਦਨ ਕਰ ਅਧਿਕਾਰੀਆਂ ਨੇ ਪੌਦੇ ਵੀ ਲਗਾਏ।
ਇਸ ਮੌਕੇ ਮਨਦੀਪ ਸਿੰਘ ਵੀ ਹਾਜ਼ਰ ਸਨ।ਡੀ.ਏ.ਵੀ ਨਵੀਂ ਦਿੱਲੀ ਮੈਨੇਜਿੰਗ ਕਮੇਟੀ ਪ੍ਰਧਾਨ ਪਦਮ ਸ੍ਰੀ ਪੂਨਮ ਸੂਰੀ, ਏਡਿਡ ਸਕੂਲ ਪੀ.ਐਸ-1 ਦੇ ਡਾਇਰੈਕਟਰ ਜੇ.ਪੀ ਸ਼ੂਰ ਖੇਤਰੀ ਅਧਿਕਾਰੀ ਨੀਲਮ ਕਾਮਰਾ ਤੇ ਪ੍ਰਿੰਸੀਪਲ ਨੀਰਾ ਸ਼ਰਮਾ ਨੇ ਸ਼ੁੱਭ ਕਾਮਨਾਵਾਂ ਭੇਜੀਆਂ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media