ਪਠਾਨਕੋਟ, 20 ਅਗਸਤ (ਪੰਜਾਬ ਪੋਸਟ ਬਿਊਰੋ) – ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਅਤੇ ਸਿਵਲ ਸਰਜਨ ਡਾ. ਨੈਨਾ
ਸਲਾਥੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨੈਸ਼ਨਲ ਡੀ-ਵਾਰਮਿੰਗ ਮੋਪ-ਅੱਪ ਡੇਅ ਮਨਾਇਆ ਗਿਆ।ਜਿਸ ਦੌਰਾਨ ਜ਼ਿਲ੍ਹੇ ਦੇ ਸਿੱਖਿਆ ਵਿਭਾਗ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ, ਮਾਨਤਾ ਪ੍ਰਾਪਤ ਸਕੂਲਾਂ, ਪ੍ਰਾਈਵੇਟ ਸਕੂਲਾਂ ਅਤੇ ਆਗਣਵਾੜੀ ਸੈਂਟਰਾਂ ਦੇ 1 ਤੋਂ 19 ਤੱਕ ਦੇ ਲਗਭਗ 78907 ਬੱਚਿਆਂ ਨੂੰ ਐਲਬੈਡਾਜੌਲ ਦੀਆਂ ਗੋਲੀਆਂ ਖਵਾਈਆਂ ਗਈਆਂ।ਇਸ ਦੌਰਾਨ ਡੀ-ਵਾਰਮਿੰਗ ਮੋਪ-ਅੱਪ ਡੇਅ ਦੀ ਸ਼ੁਰੂਆਤ ਜਿਲਾ ਟੀਕਾਕਰਨ ਅਫਸਰ ਡਾ. ਕਿਰਨ ਬਾਲਾ ਨੇ ਰਹੀਮਾ ਇੰਟਰਨੈਸ਼ਨਲ ਪਬਲਿਕ ਸਕੂਲ ਪਠਾਨਕੋਟ `ਚ ਬੱਚਿਆਂ ਨੂੰ ਐਲਬੈਡਾਜੋਲ ਦੀਆਂ ਗੋਲੀਆਂ ਖਵਾ ਕੇ ਕੀਤੀ।ਉਹਨਾਂ ਦੱਸਿਆ ਕਿ ਬੱਚਿਆਂ ਨੂੰ ਪੇਟ ਦੇ ਕੀੜਿਆਂ ਕਾਰਣ ਕੁਪੋਸ਼ਣ, ਖੂਨ ਦੀ ਕਮੀ, ਭੁੱਖ ਨਾ ਲੱਗਣਾ, ਬੇਚੈਨੀ, ਪੇਟ ਵਿੱਚ ਦਰਦ ਜਾਂ ਸੋਜਾਂ, ਉਲਟੀ ਅਤੇ ਦਸਤ, ਟੱਟੀ ਵਿੱਚ ਖੂਨ ਆਉਣਾ ਆਦਿ ਦੀ ਬਿਮਾਰੀ ਹੋ ਸਕਦੀ ਹੈ।ਜਿਲ੍ਹੇ ਦੀਆਂ ਆਰ.ਬੀ.ਐਸ.ਕੇ ਦੀਆਂ ਟੀਮਾਂ ਵੱਲੋਂ ਸਕੂਲਾਂ ਵਿੱਚ ਹੈਂਡਵਾਸ਼ਿੰਗ ਅਤੇ ਸਾਫ ਸਫਾਈ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਦੌਰਾਨ ਡਾ. ਵਿਨੈ ਕੁੰਡਲ ਏ.ਐਮ.ਓ, ਪ੍ਰਿੰਸੀਪਲ ਵੈਨੀ, ਪੰਕਜ ਕੁਮਾਰ ਜਿਲ੍ਹਾ ਆਰ.ਬੀ.ਐਸ.ਕੇ ਮੈਨੇਜਰ, ਰਮਨ ਕੁਮਾਰ ਫਾਰਮੇਸੀ ਅਫਸਰ ਆਦਿ ਹਾਜਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media