ਭੀਖੀ, 20 ਅਗਸਤ (ਪੰਜਾਬ ਪੋਸਟ – ਕਮਲ ਕਾਂਤ) – ਸ਼਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੋਮੀ ਜਰਨਲ ਸਕੱਤਰ ਗੁਰਸੇਵਕ ਸਿੰਘ ਜਵਾਹਰਕੇ ਅਤੇ ਜਿਲ੍ਹਾ
ਪ੍ਰਧਾਨ ਬਲਵੀਰ ਸਿੰਘ ਬੱਛੋਆਣਾ ਦੀ ਅਗਵਾਈ ਹੇਠ ਮਾਨਸਾ `ਚ 15 ਅਗਸਤ ਕਾਲੇ ਦਿਵਸ ਵਜੋਂ ਮਨਾਇਆ ਗਿਆ।ਜਥੇਦਾਰ ਜਵਾਹਰਕੇ ਅਤੇ ਬੱਛੋਆਣਾ ਨੇ ਕਿਹਾ ਕਿ ਸਿੱਖ ਕੌਮ ਦਾ ਪਿਛਲੇ 72 ਸਾਲਾਂ ਤੋਂ ਸ਼ੋਸ਼ਣ ਕੀਤਾ ਜਾ ਰਿਹਾ ਹੈ।ਸਿੱਖ ਕੌਮ ਨੂੰ ਬੇਇਨਸਾਫ਼ੀ, ਜ਼ਲਾਲਤ ਅਤੇ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਜਿਵੇਂ ਕਿ ਬੇਅਦਬੀ ਕਾਂਡ ਦਾ ਇਨਸਾਫ਼ ਨਾ ਮਿਲਣਾ, ਸੀ.ਬੀ.ਆਈ ਦੀ ਬੋਗਸ ਕਲੋਜ਼ਰ ਰਿਪੋਰਟ, ਪੁਲਿਸ ਮੁਲਾਜ਼ਮਾਂ ਨੂੰ ਮੁਆਫੀ ਅਤੇ ਰਿਹਾਈ, ਸਿੱਖ ਨਜ਼ਰਬੰਦਾਂ ਨੂੰ ਰਿਹਾਅ ਨਾ ਕਰਨਾ, ਪੰਜਾਬ ਨੂੰ ਸਵੈ-ਨਿਰਣੇ ਦਾ ਹੱਕ ਨਾ ਦੇਣਾ, ਸਿੱਖ ਨੌਜਵਾਨਾਂ ਵਿਰੁੱਧ ਕਾਲ਼ੇ ਅਤੇ ਲੋਕ-ਮਾਰੂ ਕਨੂੰਨਾਂ ਦੀ ਦੁਰਵਰਤੋਂ ਸੂਬੇ ਦੇ ਅਧਿਕਾਰ ਖੋਹ ਕੇ ਐਨ.ਆਈ.ਏ ਨੂੰ ਅੰਨੀਆਂ ਤਾਕਤਾਂ ਦੇਣ, ਕਾਂਗਰਸ ਸਰਕਾਰ ਵਲੋਂ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀ ਡੀ.ਜੀ.ਪੀ ਸੁਮੇਧ ਸੈਣੀ ਨੂੰ ਗ੍ਰਿਫਤਾਰ ਨਾ ਕਰਨਾ, ਮੋੜ ਬੰਬ ਕਾਂਡ ਦੇ ਦੋਸ਼ੀ ਸਿਰਸਾ ਅਸਾਧ ਨੂੰ ਕੇਸ ਵਿੱਚ ਨਾਮਜ਼ਦ ਨਾ ਕਰਨਾ, ਦਰਿਆਈ ਪਾਣੀਆਂ ਦੀ ਹੋ ਰਹੀ ਅੰਨੀ ਲੁੱਟ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ, ਯੁਨਾਈਟਿਡ ਅਕਾਲੀ ਦਲ ਅਤੇ ਹੋਰ ਕਈ ਪੰਥਕ ਧਿਰਾਂ ਵਲੋਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਨੇੜੇ ਰੇਲਵੇ ਸਟੇਸ਼ਨ ਕੋਲ ਰੋਹ ਭਰਪੂਰ ਮਜ਼ਾਹਰਾ ਕੀਤਾ ਗਿਆ। ਇਸ ਸਮੇਂ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਸੀ।ਜਿਸ ਨੇ ਆਗੂਆਂ ਨੂੰ ਸ਼ਹਿਰ ਵਿੱਚ ਰੋਸ ਪ੍ਰਦਰਸਨ ਕਰਨ ਤੋਂ ਜ਼ਬਰਨ ਰੋਕ ਦਿੱਤਾ।ਵਿਸ਼ੇਸ਼ ਤੌਰ `ਤੇ ਪਾਰਟੀ ਦੇ ਜਿ਼ਲ੍ਹਾ ਜਰਨਲ ਸਕੱਤਰ ਭਾਈ ਸੁਖਚੈਨ ਸਿੰਘ ਅਤਲਾ ਨੂੰ ਪੁਲਿਸ ਨੇ ਉਨ੍ਹਾਂ ਦੇ ਘਰ ਵਿੱਚ ਹੀ ਨਜ਼ਬੰਦ ਕਰੀ ਰੱਖਿਆ।
ਇਸ ਸਮੇਂ ਉਨ੍ਹਾਂ ਨਾਲ ਰਜਿੰਦਰ ਸਿੰਘ ਜਵਾਹਰਕੇ, ਬਲਵਿੰਦਰ ਸਿੰਘ ਮੰਡੇਰ, ਜੁਗਿੰਦਰ ਸਿੰਘ ਬੋਹਾ, ਮਨਜੀਤ ਸਿੰਘ ਢੈਪਈ, ਗਿਆਨੀ ਹਰਜਿੰਦਰ ਸਿੰਘ ਵਿਰਸਾ ਸੰਭਾਲ ਸੁਸਾਇਟੀ, ਗਮਦੂਰ ਸਿੰਘ ਝੰਡੂਕੇ, ਡਾਕਟਰ ਮੱਖਣ ਸਿੰਘ ਅਤਲਾ ਕਲਾਂ, ਮਹਿੰਦਰ ਸਿੰਘ ਬੁਰਜ਼ ਹਰੀ, ਗੁਰਦੀਪ ਸਿੰਘ ਭੀਖੀ, ਜਗਤਾਰ ਸਿੰਘ ਜਵਾਹਰਕੇ, ਅਮਰੀਕ ਸਿੰਘ ਅਲੀਸ਼ੇਰ, ਕੁਲਵਿੰਦਰ ਸਿੰਘ ਅਲੀਸ਼ੇਰ ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media