Thursday, June 11, 2026

ਨਾਮਵਰ ਪਲੇਅ ਬੈਕ ਸਿੰਗਰ ਮੁਹੰਮਦ ਰਫੀ ਦੀ ਯਾਦ `ਚ ਰਫੀ ਐਵਾਰਡ ਸਮਾਰੋਹ ਦਾ ਆਯੋਜਨ

ਅੰਮ੍ਰਿਤਸਰ, 20 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ)  – ਨਾਮਵਰ ਪਲੇਅ ਬੈਕ ਸਿੰਗਰ ਮੁਹੰਮਦ ਰਫੀ ਦੀ ਯਾਦ ਵਿੱਚ ਮੁਹੰਮਦ ਰਫੀ Mohammad Rafiਮੈਮੋਰੀਅਲ ਸੋਸਾੲਟਿੀ ਵਲੋਂ ਰਫੀ ਐਵਾਰਡ ਸਮਾਰੋਹ ਸਥਾਨਕ ਗੁਰੂ ਨਾਨਕ ਭਵਨ ਵਿਖੇ ਦੇਰ ਸ਼ਾਮ ਆਯੋਜਿਤ ਕੀਤਾ ਗਿਆ।ਇਸ ਸਮੇਂ ਮੁੱਖ ਮਹਿਮਾਨ ਵਜੋਂ ਬਿਨਾਂ ਵਿਭਾਗ ਕੈਬਨਿਟ ਦਾ ਮੰਤਰੀ ਦਾ ਅਹੁੱਦਾ ਪ੍ਰਾਪਤ ਵਿਧਾਇਕ ਡਾ. ਰਾਜ ਕੁਮਾਰ ਅਤੇ ਬਤੌਰ ਵਿਸ਼ੇਸ਼ ਮਹਿਮਾਨ ਸੰਸਦ ਮੈਂਬਰ ਗੁਰਜੀਤ ਔਜਲਾ ਦੀ ਮਾਤਾ ਬੀਬੀ ਜਗੀਰ ਕੌਰ ਨੇ ਸ਼ਮੂਲੀਅਤ ਕੀਤੀ।ਜਿੰਨਾਂ ਨੇ ਜਯੋਤੀ ਜਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।ਸੋਸਾਇਟੀ ਦੇ ਪ੍ਰਧਾਨ ਪ੍ਰੇਮ ਗਿੱਲ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਪੰਜਾਬ ਤੋਂ ਗਾਇਕਾਂ ਨਿਸ਼ਾ ਬਾਨੋ ਅਤੇ ਰਿਕੀ ਖਾਨ ਨੂੰ ਪਲੇਅ ਬੈਕ ਸਿੰਗਰ ਐਵਾਰਡ, ਦਿੱਲੀ ਤੋਂ ਗਾਇਕ ਜੁਗਲ ਕਿਸ਼ੋਰ ਨੂੰ ਹਿੰਦੀ ਸਿੰਗਰ ਐਵਾਰਡ, ਸੰਤਾ ਬੰਤਾ ਨੂੰ ਕਾਮੇਡੀਅਨ ਐਵਾਰਡ, ਸਾਈ ਰਕਸ਼ਤਾ ਤੇ ਅਭਿਸ਼ੇਕ ਨਰੂਲਾ ਨੂੰ ਐਂਕਰ ਐਵਾਰਡ, ਅੰਮ੍ਰਿਤਸਰ ਤੋਂ ਜੀ.ਟੀ.ਵੀ ਫਾਈਨਲਿਸਟ ਧਰੂਨ ਟਿੱਕਾ, ਸੁਨੀਤਾ ਆਦਿ ਨੂੰ ਵਿਸ਼ੇਸ਼ ਐਵਾਰਡ ਦੇ ਕੇ ਸਨਮਾਨਿਆ ਗਿਆ।ਗੁਰੂ ਨਾਨਾਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੀ ਡਾ. ਗੁਰਪ੍ਰੀਤ ਕੌਰ ਨੂੰ ਰਾਣਾ ਜਸਪਾਲ ਸਿੰਘ ਐਵਾਰਡ ਦਿੱਤਾ ਗਿਆ।ਇਹਨਾਂ ਗਾਇਕਾਂ ਨੇ ਮੁਹੰਮਦ ਰਫੀ ਦੇ ਸਦਾਬਹਾਰ ਗੀਤਾਂ ਦੀ ਛਹਿਬਰ ਲਾ ਕੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ।ਇਸ ਮੌਕੇ ਵੱਡੀ ਗਿਣਤੀ `ਚ ਮੁਹੰਮਦ ਰਫੀ ਦੇ ਪ੍ਰਸੰਸ਼ਕ, ਸੋਸਾਇਟੀ ਦੇ ਅਹੁੱਦੇਦਾਰ ਕਿਸ਼ਨ ਲਾਲ ਭਾਟੀਆ, ਮੋਹਨ ਲਾਲ ਭਗਤ, ਸੁਰਜੀਤ ਸਿੰਘ ਗੁਮਟਾਲਾ ਤੇ ਮੈਂਬਰ ਅਤੇ ਸ਼ਹਿਰੀ ਹਾਜ਼ਰ ਸਨ।
 

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply