Thursday, June 11, 2026

ਡੀ.ਏ.ਵੀ ਪਬਲਿਕ ਸਕੂਲ ਦੀ ਅੰਤਰਸ਼ਰਾਸ਼ਟਰੀ ਮੈਥ ਓਲੰਪਿਆਡ `ਚ ਕਾਰਗੁਜ਼ਾਰੀ ਸ਼ਾਨਦਾਰ

ਅੰਮ੍ਰਿਤਸਰ, 20 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੇ PUNJ2008201929ਸਾਇੰਸ ਓਲੰਪਿਆਡ ਫਾਊਂਡੇਸ਼ਨ ਵਲੋਂ ਕਰਵਾਏ ਗਏ ਅੰਤਰਰਾਸ਼ਟਰੀ ਮੈਥ ਓਲੰਪਿਆਡ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ ।
    ਗਰਵ ਗੁਪਤਾ ਜਮਾਤ ਦੂਸਰੀ ਨੇ 21ਵਾਂ ਜ਼ੋਨਲ ਰੈਂਕ ਤੇ 30ਵਾਂ ਅੰਤਰਸ਼ਰਾਸ਼ਟਰੀ ਰੈਂਕ, ਰੂਧਰਾਨੀ ਮਹਿੰਦਰੂ ਜਮਾਤ ਛੇਵੀਂ ਨੇ ਤੀਸਰਾ ਜ਼ੋਨਲ ਰੈਂਕ ਤੇ 94ਵਾਂ ਅੰਤਰਰਸ਼ਟਰੀ ਰੈਂਕ ਅਤੇ 1000 ਰੁਪਏ ਦਾ ਨਕਦ ਇਨਾਮ, ਪ੍ਰਾਂਸ਼ੁਲ ਅਰੋੜਾ ਜਮਾਤ ਅੱਠਵੀਂ ਨੇ ਤੀਸਰਾ ਜ਼ੋਨਲ ਰੈਂਕ ਤੇ 82ਵਾਂ ਅੰਤਰਰਾਸ਼ਟਰੀ ਰੈਂਕ ਅਤੇ 1000 ਰੁਪਏ ਦਾ ਨਕਦ ਇਨਾਮ ਜਿੱਤਿਆਞ।
    ਪੰਜਾਬ ਜੋਨ `ਏ` ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਸਕੂਲ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਇਸ ਸ਼ਾਨਦਾਰ ਕਾਰਗੁਜ਼ਾਰੀ ਲਈ ਵਿਦਿਆਰਥੀਆਂ ਨੂੰ ਸ਼ੁੱਭ-ਕਾਮਨਾਵਾਂ ਦਿੱਤੀਆਂ।
 

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply