ਅੰਮ੍ਰਿਤਸਰ, 23 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਬਰਤਾਨੀਆ (ਯੂ. ਕੇ.) ਤੋਂ ਇਕ 22 ਮੈਂਬਰੀ ਨੌਜਵਾਨ ਵਿਦੇਸ਼ੀ
ਭਾਰਤੀਆਂ ਦਾ ਪ੍ਰਤੀਨਿਧੀ ਮੰਡਲ ਖ਼ਾਲਸਾ ਕਾਲਜ ਵਿਖੇ ਪਹੁੰਚਿਆ, ਜਿੱਥੇ ਉਨ੍ਹਾਂ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਬਾਰੇ ਭਰਪੂਰ ਜਾਣਕਾਰੀ ਹਾਸਲ ਕੀਤੀ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਲੀਕੇ ਗਏ ਪ੍ਰੋਗਰਾਮ ‘ਕੁਨੈਕਟ ਵਿਦ ਯੂਅਰ ਰੂਟਸ’ ਹੇਠ ਆਏ ਵਫ਼ਦ ਦੀ ਫ਼ੇਰੀ ਦਾ ਮੁੱਖ ਮਨੋਰਥ ਔਰਤਾਂ ਅਤੇ ਨੌਜਵਾਨਾਂ ਨੂੰ ਆਪਣੇ ਕਲਚਰ, ਵਿਰਸੇ, ਵਿਦਿਆ ਅਤੇ ਰਹਿਣ ਸਹਿਣ ਦੇ ਤਰੀਕੇ ਬਾਰੇ ਜਾਣਕਾਰੀ ਹਾਸਲ ਕਰਵਾਉਣੀ ਸੀ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਇਸ ਪ੍ਰਤੀਨਿਧੀ ਮੈਂਬਰਾਂ ਦਾ ਕਾਲਜ ਕੈਂਪਸ ਪੁੱਜਣ ’ਤੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸ਼ਾਨਦਾਰ ਇਤਿਹਾਸ, ਕਾਲਜ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਵਿੱਦਿਆ, ਸਪੋਰਟਸ, ਕਲਚਰ ਅਤੇ ਸੁਰੱਖਿਆ ਦੇ ਖੇਤਰ ’ਚ ਇਸ ਇਤਿਹਾਸਕ ਸੰਸਥਾ ਦੇ ਯੋਗਦਾਨ ਬਾਰੇ ਦੱਸਿਆ।ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਜਿਸ ਰਾਹੀਂ ਨੌਜਵਾਨ ਲੋਕਾਂ ਨੂੰ ਆਪਣੇ ਪਰਿਵਾਰਕ ਪਿਛੋਕੜ, ਸੱਭਿਆਚਾਰ ਨਾਲ ਭਾਵਿਕ ਤੌਰ ’ਤੇ ਜੋੜਨ ਦਾ ਮੌਕਾ ਪ੍ਰਦਾਨ ਕਰਦਾ ਹੈ।
ਇਸ ਪ੍ਰਤੀਨਿਧੀ ਮੰਡਲ ਨੇ ਵੱਖ-ਵੱਖ ਵਿਭਾਗਾਂ ਅਤੇ ਖਾਸ ਕਰਕੇ ਸਿੱਖ ਇਤਿਹਾਸ ਅਤੇ ਰਿਸਰਚ ਸੈਂਟਰ ਨੂੰ ਰੂਹ ਨਾਲ ਤੱਕਿਆ।ਕਾਲਜ ਵਿਦਿਆਰਥੀਆਂ ਵਲੋਂ ਆਏ ਮਹਿਮਾਨਾਂ ਲਈ ਭੰਗੜਾ ਵੀ ਪੇਸ਼ ਕੀਤਾ ਗਿਆ।ਇਹ ਮਹਿਮਾਨ ਕਾਲਜ ਦੀ ਸੁੰਦਰਤਾ ਤੋਂ ਬਹੁਤ ਪ੍ਰਭਾਵਿਤ ਹੋਏ।ਵਿਦੇਸ਼ੀ ਮਹਿਮਾਨਾਂ ਨੇ ਕਿਹਾ ਕਿ ਇਹ ਟੂਰ ਉਨ੍ਹਾਂ ਲਈ ਬਹੁਤ ਹੀ ਵਧੀਆਂ ਤਜਰਬੇ ਵਾਲਾ ਸੀ ਅਤੇ ਇਸ ਦਾ ਉਨ੍ਹਾਂ ਦੇ ਮਨਾਂ ’ਤੇ ਬਹੁਤ ਪ੍ਰਭਾਵ ਹੋਇਆ ਹੈ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media