Friday, September 20, 2024

ਖ਼ਾਲਸਾ ਕਾਲਜ ਵਿਖੇ ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ’ਤੇ ਲੈਕਚਰ ਕਰਵਾਇਆ

ਅੰਮ੍ਰਿਤਸਰ, 23 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ PUNJ2308201920ਸੰਦਰਭ ’ਚ ਖਾਲਸਾ ਕਾਲਜ ਦੇ ਵਿਹੜੇ ਸ. ਜਸਵਿੰਦਰ ਸਿੰਘ ਖਾਲਸਾ ਦਾ ‘ਸਿੱਖ ਫ਼ਲਸਫੇ ਅਤੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ’ ’ਤੇ ਲੈਕਚਰ ਕਰਵਾਇਆ ਗਿਆ।ਕਾਲਜ ਪ੍ਰਿਸੀਪਲ ਡਾ: ਮਹਿਲ ਸਿੰਘ ਨੇ ਆਏ ਹੋਏ ਮਹਿਮਾਨ ਨੂੰ ਜੀ ਆਇਆ ਕਿਹਾ ਤੇ ਕਾਲਜ ਦੇ ਗੌਰਵਮਈ ਇਤਿਹਾਸ ਬਾਰੇ ਜਾਣੂ ਕਰਵਾਇਆ।
    ਖਾਲਸਾ ਨੇ ਕਿਹਾ ਕਿ ਅੱਜ ਸਿੱਖ ਜਗਤ ਗੁਰੂ ਦੀਆਂ ਸਿੱਖਿਆਵਾਂ ਤੋਂ ਬਹੁਤ ਦੂਰ ਜਾ ਰਿਹਾ ਹੈ। ਨਤੀਜ਼ਾ ਕਈ ਸਮੱਸਿਆਵਾਂ ਮਨੁੱਖਾਂ ਨੂੰ ਘੇਰ ਰਹੀਆਂ ਹਨ।ਇਸ ਦਾ ਮੁੱਖ ਕਾਰਨ ਮਾਂ-ਪਿਉ (ਮਾਪਿਆਂ) ਵੱਲੋਂ ਆਪਣੇ ਬੱਚਿਆਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਬਾਰੇ ਜਾਗਰੂਕ ਨਾ ਕਰਵਾਉਣਾ ਹੈ।ਉਨ੍ਹਾਂ ਕਿਹਾ ਕਿ ਗੁਰੂ ਤੋਂ ਦੂਰ ਹੋ ਕੇ ਨੌਜਵਾਨ ਕਈ ਵਿਸ਼ੇ ਵਿਕਾਰਾਂ ਅਤੇ ਔਕੜਾਂ ’ਚ ਘਿਰੇ ਹੋਏ ਹਨ।
    ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਆਪ ਨੂੰ ਗੁਰੂ ਸਿੱਖਿਆ ਨਾਲ ਜੋੜਨਾ ਚਾਹੀਦਾ ਹੈ।ਇਸ ਦੇ ਨਾਲ ਹੀ ਉਨ੍ਹਾਂ ਵਿਸ਼ੇਸ ਰੂਪ ਵਿੱਚ ਬੱਚਿਆਂ ਨੂੰ ਹਰ ਰੋਜ਼ 15 ਮਿੰਟ ਗੁਰਬਾਣੀ ਨੂੰ ਵਿਚਾਰ ਕਰਕੇ ਪੜਨ ਲਈ ਕਿਹਾ।ਬਾਣੀ ਦੀ ਸ਼ਕਤੀ ਨੂੰ ਦੱਸਣ ਲਈ ਖ਼ਾਲਸਾ ਨੇ ਆਪਣੇ ਨਿੱਜੀ ਜੀਵਨ ਦੀਆਂ ਬਹੁਤ ਉਦਾਹਰਣਾਂ ਦੱਸੀਆਂ, ਕਿਵੇਂ ਉਹ ਬਾਣੀ ਦਾ ਲੜ ਫੜ ਕੇ ਇੰਗਲੈਡ ’ਚ ਆਮ ਆਦਮੀ ਤੋਂ ਖਾਸ ਬਣੇ। ਅਖੀਰ ’ਚ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨਿਘਾਰ ਵੱਲ ਜਾ ਰਿਹਾ ਹੈ, ਸੋ ਉਨ੍ਹਾਂ ਦਾ ਧਿਆਨ ਪੰਜਾਬ ਨੂੰ ਇਕ ਵਾਰ ਫ਼ਿਰ ਹਰਿਆ ਭਰਿਆ ਬਣਾਉਣ ਵੱਲ ਹੈ।
    ਕਾਲਜ ਪ੍ਰਿੰ: ਮਹਿਲ ਸਿੰਘ ਨੇ ਖ਼ਾਲਸਾ ਵਲੋਂ ਵਿਦਿਆਰਥੀਆਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਜੀਵਨ ਸਬੰਧੀ ਦਿੱਤੀ ਜਾਣਕਾਰੀ ਉਨ੍ਹਾਂ ਦੇ ਗਿਆਨ ’ਚ ਵਾਧਾ ਕਰੇਗੀ ਅਤੇ ਲੋਕਾਂ ਨੂੰ ਸਿੱਖ ਧਰਮ ਪ੍ਰਤੀ ਜਾਗਰੂਕ ਕਰਨ ਲਈ ਸਹਾਈ ਸਿੱਧ ਹੋਵੇਗਾ।ਇਸ ਮੌਕੇ ਵੱਡੀ ਗਿਣਤੀ ਵਿਚ ਸਟਾਫ ਮੈਬਰਜ਼ ਅਤੇ ਵਿਦਿਆਰਥੀ ਹਾਜਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply