ਅੰਮ੍ਰਿਤਸਰ, 24 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਦੀਆਂ ਵਾਰਡਾਂ ਦੇ
ਕੌਸਲਰਾਂ ਨਾਲ ਕੀਤੀ ਮੀਟਿੰਗ ਦੌਰਾਨ ਉਹਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਅਤੇ ਸ਼ਿਕਾਇਤਾਂ ਸੁਣੀਆਂ।ਮੀਟਿੰਗ ਵਿਚ ਵਿਧਾਨ ਸਭਾ ਹਲਕਾ ਪੂਰਬੀ ਦੇ ਸਾਰੇ ਵਿਭਾਗਾਂ ਜਿਵੇਂ ਕਿ ਸਿਵਲ, ਓ.ਐਂਡ.ਐਮ, ਸਿਹਤ ਵਿਭਾਗ, ਸਟਰੀਟ ਲਾਈਟ, ਬਾਗਬਾਨੀ, ਅਸਟੇਟ ਵਿਭਾਗ ਦੇ ਅਧਿਕਾਰੀ ਵੀ ਸ਼ਾਮਿਲ ਹੋਏ।ਮੇਅਰ ਰਿੰਟੂ ਨੇ ਆਏ ਹਰੇਕ ਕੌਸਲਰ ਕੌਂਸਲਰ ਕੋਲੋਂ ਉਨਾਂ ਦੀ ਵਾਰਡ ਦੀਆਂ ਮੁਸ਼ਕਲਾਂ ਸੁਣ ਕੇ ਅਧਿਕਾਰੀਆਂ ਨੂੰ ਨਾਲੋ-ਨਾਲ ਉਹਨਾਂ ਵੱਲੋਂ ਦੱਸੇ ਗਏ ਕੰਮ ਨੇਪੜੇ ਚਾੜਨ ਦੇ ਹੁਕਮ ਦਿੱਤੇ।ਉਨਾਂ ਨੇ ਮੀਟਿੰਗ ਵਿੱਚ ਹਾਜ਼ਰ ਅਫ਼ਸਰਾਂ ਨੂੰ ਹਦਾਇਤਾਂ ਕੀਤੀਆਂ ਕਿ ਉਹ ਕੌਂਸਲਰਾਂ ਦੇ ਫੋਨ ਜਰੁਰ ਸੁਣਨ ਅਤੇ ਉਨ ਾਂਦੀਆਂ ਸਮੱਸਿਆਵਾਂ ਜਲਦ ਹੱਲ ਕਰਵਾਉਣ।ਕਿਉਂਕਿ ਹਰ ਇਕ ਕੌਂਸਲਰ ਵਾਰਡ ਦੇ ਤਕਰੀਬਨ 15000 ਇਲਾਕਾ ਵਾਸੀ ਦੀ ਪ੍ਰਤੀਨਿਧਤਾ ਕਰਦਾ ਹੈ, ਜੋ ਸਾਡੇ ਸਾਰਿਆਂ ਦੇ ਸਤਿਕਾਰਤ ਹਨ।ਕੌਂਸਲਰ ਵੀ ਮੌਕੇ ਤੇ ਜਨਤਾ ਦੇ ਪ੍ਰਤੀ ਜਵਾਬਦੇਹ ਹੁੰਦੇ ਹਨ।ਉਨਾ ਦੱਸਿਆ ਕਿ ਹਲਕਾ ਪੂਰਬੀ `ਚ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਸਟਰੀਟ ਲਾਈਟ ਦਾ ਕੰਮ ਜਲਦ ਹੀ ਅਰੰਭ ਕਰਵਾਇਆ ਜਾ ਰਿਹਾ ਹੈ।
ਇਸ ਮੀਟਿੰਗ ਵਿਚ ਕੌਸਲਰ ਜੀਤ ਸਿੰਘ ਭਾਟੀਆ, ਜਤਿੰਦਰ ਸਿੰਘ ਮੋਤੀ ਭਾਟੀਆ, ਜਸਵਿੰਦਰ ਸਿੰਘ ਲਾਡੋ ਪਹਿਲਵਾਨ, ਰਾਜੇਸ਼ ਮਦਾਨ, ਨਵਦੀਪ ਸਿੰਘ ਹੁੰਦਲ, ਰਜਿੰਦਰ ਸਿੰਘ, ਜਰਨੈਲ ਸਿੰਘ, ਗਰੀਸ਼ ਸ਼ਰਮਾ ਤੋਂ ਇਲਾਵਾ ਨਗਰ ਨਿਗਮ ਦੇ ਅਧਿਕਾਰੀ ਨਿਗਰਾਨ ਇੰਜੀਨੀਅਰ ਅਨੁਰਾਗ ਮਹਾਜਨ, ਨਿਗਰਾਨ ਇੰਜੀਨੀਅਰ ਦੁਪਿੰਦਰ ਸਿੰਘ ਸੰਧੂ, ਕਾਰਜਕਾਰੀ ਇੰਜੀਨੀਅਰ ਅਸ਼ਵਨੀ ਕੁਮਾਰ, ਸੁਨੀਲ ਮਹਾਜਨ, ਸਿਹਤ ਅਫ਼ਸਰ ਡਾ: ਅਜੈ ਕੰਵਰ, ਚੀਫ਼ ਸੈਨੇਟਰੀ ਇੰਸਪੈਕਟਰ, ਸੈਨੇਟਰੀ ਇੰਸਪੈਕਟਰ, ਐਸ.ਡੀ.ਓ ਤੇ ਜੇ.ਈ ਆਦਿ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media