ਭੀਖੀ, 24 ਅਗਸਤ (ਪੰਜਾਬ ਪੋਸਟ – ਕਮਲ ਕਾਂਤ) – ਜ਼ਿਲ੍ਹਾ ਮਾਨਸਾ ਦੇ ਪਿੰਡ ਖਿਆਲਾਂ ਖੁਰਦ ਦੇ ਲਾਗੇ ਵੀਰਵਾਰ ਦੀ ਦੁਪਹਿਰ ਮਾਨਸਾ ਤੋਂ ਆਮ ਆਦਮੀ
ਪਾਰਟੀ ਦੇ ਸੰਸਦ ਭਗਵੰਤ ਮਾਨ ਦੀ ਰੈਲੀ ਤੋਂ ਮੋਟਰਸਾਇਕਲ `ਤੇ ਪਿੰਡ ਵਾਪਸ ਜਾ ਰਹੇ ਉਨ੍ਹਾਂ ਦੇ ਕਰੀਬੀ ਦੋਸਤ ਦੀ ਸੜਕ ਹਾਦਸੇ `ਚ ਮੌਤ ਹੋ ਗਈ।
ਸੰਸਦ ਭਗਵੰਤ ਮਾਨ ਦਾ ਕਰੀਬੀ ਦੋਸਤ ਨਵਨੀਤ ਸਿੰਘ (35) ਪੁੱਤਰ ਨਛਤਰ ਸਿੰਘ ਵਾਸੀ ਪਿੰਡ ਬੀਰ ਖੁਰਦ ਜਦ ਮਾਨਸਾ ਵਿਖੇ ਹੋਈ ਰੈਲੀ ਤੋਂ ਵਾਪਿਸ ਪਰਤ ਰਿਹਾ ਸੀ ਤਾਂ ਪਿੰਡ ਖਿਆਲਾਂ ਲਾਗੇ ਉਸ ਦਾ ਮੋਟਰਸਾਈਕਲ ਅਵਾਰਾ ਪਸ਼ੂ ਕਰ ਕੇ ਦਰੱਖਤ ਨਾਲ ਜਾ ਟਕਰਾਇਆ, ਜਿਸ ਦੌਰਾਨ ਉਸ ਦੀ ਮੌਕੇ `ਤੇ ਹੀ ਮੌਤ ਹੋ ਗਈ। ਥਾਣਾ ਸਦਰ ਮਾਨਸਾ ਦੇ ਏ.ਐਸ.ਆਈ ਜਸਵੀਰ ਸਿੰਘ ਨੇ ਦੱਸਿਆ ਕਿ ਨਵਨੀਤ ਸਿੰਘ ਦੀ ਲਾਸ਼ ਪੋਸਟਮਾਰਟਮ ਕਰਵਾਉਣ ਉਪਰੰਤ ਮ੍ਰਿਤਕ ਦੇਹ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media