Monday, June 16, 2025
Breaking News

ਡੀ.ਏ.ਵੀ ਇੰਟਰਨੈਸ਼ਨਲ ਸਕੂਲ `ਚ ਖੂਨਦਾਨ ਕੈਂਪ ਅਤੇ ਵੈਦਿਕ ਭਜਨ ਸੰਧਿਆ ਦਾ ਆਯੋਜਨ

ਆਰੀਆ ਪ੍ਰਦੇਸ਼ਿਕ ਪ੍ਰਤੀਨਿਧੀ ਉਪਸਭਾ ਪੰਜਾਬ ਦੀ ਅਗਵਾਈ `ਚ ਹੋਇਆ ਪ੍ਰੋਗਰਾਮ
ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ) – ਆਰੀਆ ਪ੍ਰਦੇਸ਼ਿਕ ਪ੍ਰਤੀਨਿਧੀ ਉਪਸਭਾ ਪੰਜਾਬ ਦੀ ਅਗਵਾਈ ਹੇਠ ਡੀ.ਏ.ਵੀ ਇੰਟਰਨੈਸ਼ਨਲ PUNJ2608201901ਸਕੂਲ ਵਿੱਚ ਡੀ.ਏ.ਵੀ ਕਾਲਜ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਦੇ ਪ੍ਰਧਾਨ ਆਰੀਆ ਰਤਨ ਡਾ. ਪੂਨਮ ਸੂਰੀ ‘ਪਦਮ ਸ੍ਰੀ ਪੁਰਸਕਾਰ’ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੂਨਦਾਨ ਅਤੇ ਵੈਦਿਕ ਭਜਨ ਸੰਧਿਆ ਦਾ ਆਯੋਜਨ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਅਗਵਾਈ ਹੇਠ ਕੀਤਾ ਗਿਆ ।
ਡਾ. ਜੇ.ਪੀ ਸ਼਼ੂਰ ਪ੍ਰਧਾਨ, ਆਰੀਆ ਪ੍ਰਦੇਸ਼ਿਕ ਪ੍ਰਤੀਨਿਧੀ ਉਪਸਭਾ ਪੰਜਾਬ ਇਸ ਪ੍ਰਰੋਗਰਾਮ ਦੇ ਮੁੱਖ ਮਹਿਮਾਨ ਸਨ।ਡਾ. ਨੀਲਮ ਕਾਮਰਾ ਸਕੱਤਰ ਆਰੀਆ ਪ੍ਰਦੇਸਿ਼ਕ ਪ੍ਰਤੀਨਿਧੀ ਉਪਸਭਾ ਪੰਜਾਬ, ਡਾ. ਵੀ.ਪੀ ਲਖਨਪਾਲ, ਐਡਵੋਕੇਟ ਸੁਦਰਸ਼ਨ ਕਪੂਰ, ਡਾ. ਰਾਜੇਸ਼ ਕੁਮਾਰ, ਇੰਦਰਪਾਲ ਆਰਿਆ, ਸ੍ਰੀਮਤੀ ਨਿਰਮਲ ਗੁਪਤਾ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ।ਪ੍ਰੋਗਰਾਮ ਦੀ ਸ਼ੁਰੂਆਤ ਗਿਆਨ ਦੇ ਪ੍ਰਕਾਸ਼ ਦਾ ਪ੍ਰਤੀਕ ਦੀਪਕ ਜਗਾ ਕੇ ਕੀਤਾ ਗਿਆ।ਪ੍ਰਿੰਸੀਪਲ ਡਾ. ਗੁਪਤਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਫੁੱਲਾਂ ਦੇ ਗੁਲਦਸਤੇ ਦੇ ਕੇ ਕੀਤਾ।ਉਹਨਾਂ ਸੰਬੋਧਨ ਦੌਰਾਨ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ, ਜੋ ਕਈ ਜਾਨਾਂ ਬਚਾਅ ਸਕਦਾ ਹੈ।ਉਹਨਾਂ ਨੇ ਕਿਹਾ ਕਿ ਪਰਮਾਤਮਾ ਵਲੋਂ ਦਿੱਤਾ ਗਿਆ ਗਿਆਨ ਉਹ ਗਿਆਨ ਭੰਡਾਰ ਹੈ ਜਿਸ ਦੀ ਕੋਈ ਸੀਮਾ ਨਹੀਂ।ਉਸ ਪਰਮਾਤਮਾ ਦੀ ਭਗਤੀ ਸਾਨੂੰ ਸ਼ਾਂਤੀ ਅਤੇ ਸੰਤੁਸ਼ਟੀ ਪ੍ਰਦਾਨ ਕਰਦੀ ਹੈ ਅਤੇ ਲੋਕ ਕਲਿਆਣ ਕੰਮਾਂ ਦੇ ਲਈ ਪ੍ਰੇਰਿਤ ਕਰਦੀ ਹੈ ।  
            ਜੇ.ਪੀ ਸ਼ੂਰ ਨੇ ਆਖਿਆ ਕਿ ਜਲ੍ਹਿਆਂ ਵਾਲੇ ਬਾਗ਼ ਦੀ 00 ਸਾਲਾ ਸ਼ਤਾਬਦੀ ਨੂੰ ਸਮਰਪਿਤ ਅਜਿਹੇ ਸਮਾਜ ਭਲਾਈ ਦੇ ਕੰਮ ਕਰਨੇ ਚਾਹੀਦੇ ਹਨ, ਜਿਸ ਤਰ੍ਹਾਂ ਅੱਜ ਖੂਨ ਦਾਨ ਕੈਂਪ ਅਤੇ ਭਜਨ ਸੰਧਿਆ ਕਰਵਾਈ ਗਈ। ਉਨਾਂ ਨੇ ਖੂਨਦਾਨ ਦੇਣ ਵਾਲੇ ਲੋਕਾਂ ਨੂੰ ਦੇਸ਼ ਭਗਤਾਂ ਦੇ ਸਮਾਨ ਆਖਿਆ ਉਹਨਾਂ ਨੇ ਅਜ਼ਾਦੀ ਲੈਣ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਸਨ ਅਤੇ ਅੱਜ ਇਹ ਜੋ ਇਨਸਾਨ ਖੂਨ ਦਾਨ ਦੇ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਅ ਰਹੇ ਹਨ, ਉਹ ਕਿਸੇ ਕੁਰਬਾਨੀ ਤੋਂ ਘੱਟ ਨਹੀਂ।ਉਹਨਾਂ ਨੇ ਆਖਿਆ ਡੀ.ਏ.ਵੀ ਸੰਸਥਾਵਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸੰਸਕਾਰੀ ਅਤੇ ਦੇਸ਼ ਭਗਤ ਬਣਾਉਣਾ ਹੈ ।
            ਡਾ. ਨੀਲਮ ਕਾਮਰਾ ਨੇ ਸਾਨੂੰ ਖੂਨ ਦਾਨ ਜ਼ਰੂਰ ਕਰਨਾ ਚਾਹੀਦਾ ਹੈ।ਵੈਦਿਕ ਭਜਨ ਸੰਧਿਆ ਬਾਰੇ ਆਖਿਆ ਕਿ ਪਰਮਾਤਮਾ ਦੀ ਭਗਤੀ ਕਰਨ ਨਾਲ ਮਨ ਨਿਰਮਲ ਹੁੰਦਾ ਹੈ ਤੇ ਸੁੱਖ ਦੀ ਪ੍ਰਾਪਤੀ ਹੰੁਦੀ ਹੈ।ਡਾ. ਰਾਜੇਸ਼ ਕੁਮਾਰ ਨੇ ਖੂਨ ਦਾਨ ਕਰਕੇ ਲੋਕ ਕਲਿਆਣ ਵਿੱਚ ਆਪਣਾ ਹਿੱਸਾ ਪਾਉਣ ਲਈ ਕਿਹਾ।
ਸਕੂਲ ਦੇ ਅਧਿਆਪਕਾਂ, ਵਿਦਿਆਰਥੀਆਂ ਦੇ ਮਾਪਿਆਂ ਅਤੇ ਹੋਰ ਲੋਕਾਂ ਨੇ 130 ਯੂਨਿਟ ਖੂਨਦਾਨ ਕੀਤਾ ।
            ਇਸ ਪ੍ਰੋਗਰਾਮ ਵਿੱਚ ਇੰਦਰ ਪਾਲ ਆਰਿਆ ਵਲੋਂ ‘ਓਮ ਦਾ ਨਾਂ ਜਪੋ’ ਸ੍ਰੀਮਤੀ ਨਿਰਮਲ ਗੁਪਤਾ ਦੁਆਰਾ ਗਾਇਆ ਗਿਆ ਭਜਨ ‘ਇਹ ਜੀਵਨ ਤੁਹਾਡਾ ਤੇ ਤੁਸੀਂ ਦਿੱਤਾ ਹੈ ਭਗਵਾਨ’ ਤੋਂ ਇਲਾਵਾ ਕਈ ਸਕੂਲਾਂ ਤੋਂ ਆਈ ਹੋਈਆਂ ਟੀਮਾਂ ਨੇ ਆਪਣੇ ਮਧੁਰ ਭਜਨਾਂ ਦੁਆਰਾ ਆਏ ਹੋਏ ਮਹਿਮਾਨਾਂ ਨੂੰ ਮੰਤਰ-ਮੁਗਧ ਕੀਤਾ।ਸਾਰਾ ਸਕੂਲ ਵੈਦਿਕ ਭਜਨਾਂ ਦੀ ਅਵਾਜ਼ ਨਾਲ ਗੂੰਜ਼ ਉੱਠਿਆ ।
             ਡਾ. ਰਾਕੇਸ਼ ਮਹਿਰਾ, ਦਿਨੇਸ਼, ਕੇ.ਐਸ ਮਨਚੰਦਾ, ਪ੍ਰਿੰਸੀਪਲ ਡਾ. ਨੀਰਾ ਸ਼ਰਮਾ, ਪ੍ਰਿੰ. ਅਜੇ ਬੇਰੀ, ਪ੍ਰਿੰ. ਪਰਮਜੀਤ ਕੁਮਾਰ, ਪ੍ਰਿੰ. ਵਿਪਨ, ਸ੍ਰੀਮਤੀ ਇੰਦੂ ਅਰੋੜਾ, ਸ੍ਰੀਮਤੀ ਅਨੀਤਾ, ਸ੍ਰੀਮਤੀ ਨਿਸ਼ੀ ਸ਼ਰਮਾ, ਡਾ. ਸੁਖਬੀਰ ਕਾਹਲੋਂ, ਡਾ. ਮੋਨਾਲੀਜ਼ਾ ਕਾਹਲੋਂ ਅਤੇ ਅਨੇਕ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਤੇ ਉਹਨਾਂ ਦੇ ਮਾਪੇ ਮੌਜੂਦ ਸਨ ।
          ਪ੍ਰੋਗਰਾਮ ਵਿੱਚ ਸ਼ਾਮਲ ਹੋਏ ਮਹਿਮਾਨਾਂ ਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ ।ਸਮਾਗਮ ਦੀ ਸਮਾਪਤੀ ਸ਼ਾਂਤੀ ਪਾਠ ਦੁਆਰਾ ਕੀਤੀ ਗਈ ।
 

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply