Sunday, November 10, 2024

ਗੁਰੂ ਨਗਰੀ ਦੇ ਸਰਬਪੱਖੀ ਵਿਕਾਸ ਪ੍ਰਤੀ ਸੁਹਿਰਦ ਸਨ ਸਵ: ਅਰੁਣ ਜੇਤਲੀ – ਅੰਮ੍ਰਿਤਸਰ ਵਿਕਾਸ ਮੰਚ

ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ- ਜਸਬੀਰ ਸਿੰਘ) – ਸਾਬਕਾ ਕੇਂਦਰੀ ਮੰਤਰੀ ਤੇ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਲੜ ਚੁੱਕੇ ਅਰੁਣ ਜੇਤਲੀ ਦੇ ਸਦੀਵੀ Arun Jatelyਵਿਛੋੜੇ `ਤੇ ਅੰਮ੍ਰਿਤਸਰ ਵਿਕਾਸ ਮੰਚ ਨੇ ਦੁੱਖ ਦਾ ਇਜ਼ਹਾਰ ਕੀਤਾ ਹੈ।ਇੱਕ ਸ਼ੋਕ ਸਭਾ ਵਿੱਚ ਮੰਚ ਦੇ ਸਰਪ੍ਰਸਤ ਪ੍ਰਿਸੀਪਲ ਕੁਲਵੰਤ ਸਿੰਘ ਅਣਖੀ, ਪ੍ਰਧਾਨ ਮਨਮੋਹਣ ਸਿੰਘ ਬਰਾੜ, ਇੰਜ: ਮਨਜੀਤ ਸਿੰਘ ਸੈਣੀ, ਪ੍ਰੋ: ਰਾਜਵਿੰਦਰਜੀਤ ਸਿੰਘ ਆਦਿ ਮੈਂਬਰਾਂ ਨੇ ਬੁੱਧੀਮਾਨ ਤੇ ਸ਼ਰੀਫ ਸਿਆਸਤਦਾਨ ਅਰੁਨ ਜੇਤਲੀ ਨੂੰ ਸਰਧਾਂਜਲੀ ਭੇਂਟ ਕੀਤੀ।ਸਾਰੇ ਹਾਜ਼ਰੀਨ ਨੇ ਪਰਮਾਤਮਾ ਅੱਗੇ ਉਨ੍ਹਾਂ ਦੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਤੇ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦੀ ਅਰਦਾਸ ਕੀਤੀ।
               ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਅਣਖੀ ਨੇ ਕਿਹਾ ਕਿ ਬੇਸ਼ਕ ਅਰੁਣ ਜੇਤਲੀ ਅੰਮ੍ਰਿਤਸਰ ਸੰਸਦੀ ਹਲਕੇ ਤੋਂ 2014 ਦੀ ਲੋਕ ਸਭਾ ਚੋਣ ਹਾਰ ਗਏ ਸਨ, ਪ੍ਰੰਤੂ ਚੋਣ ਮੁਹਿੰਮ ਦੌਰਾਨ ਉਨ੍ਹਾਂ ਨੇ ਅੰਮ੍ਰਿਤਸਰ ਵਿਕਾਸ ਮੰਚ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਿਆਂ ਕਰਨ ਵਿਚ ਉਨ੍ਹਾਂ ਕੋਈ ਦੇਰ ਨਹੀਂ ਲਗਾਈ।28 ਜੂਨ 2014 ਨੂੰ ਉਹ ਆਪਣੀ ਸੁਪਤਨੀ ਸ਼੍ਰੀਮਤੀ ਸੰਗੀਤਾ ਜੇਤਲੀ ਅਤੇ ਸਪੁੱਤਰੀ ਸੋਨਾਲੀ ਜੇਤਲੀ ਨਾਲ ਗਰੀਨ ਐਵੀਨਿਊ ਅੰਮ੍ਰਿਤਸਰ ਸਥਿਤ ਆਪਣੀ ਰਹਾਇਸ਼ `ਤੇ ਪਧਾਰੇ ਸਨ।ਜਿਥੇ ਅੰਮ੍ਰਿਤਸਰ ਵਿਕਾਸ ਮੰਚ ਦੇ ਅਹੁੱਦੇਦਾਰਾਂ ਨੇ ਉਨ੍ਹਾਂ ਨੂੰ ਕੀਤੇ ਵਾਅਦੇ ਯਾਦ ਕਰਵਾਏ ਤਾਂ ਉਨਾਂ ਨੇ ੇ ਵਾਅਦੇ ਪੂਰੇ ਕਰਨ ਦਾ ਵਚਨ ਦੁਹਰਾਇਆ।
              ਇਸ ਉਪਰੰਤ ਕੁੱਝ ਦਿਨਾਂ ਬਾਅਦ ਬਤੌਰ ਕੇਂਦਰੀ ਵਿੱਤ ਮੰਤਰੀ ਉਨ੍ਹਾਂ ਨੇ ਆਪਣੀ ਸਰਕਾਰ ਦਾ ਪਲੇਠਾ ਬਜਟ ਪਾਰਲੀਮੈਂਟ ਵਿਚ ਪੇਸ਼ ਕਰਦਿਆਂ ਅੰਮ੍ਰਿਤਸਰ ਵਿਖੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਆਈ.ਆਈ.ਐਮ) ਦੀ ਸਥਾਪਨਾ ਨੂੰ ਪ੍ਰਵਾਨਗੀ ਦੇ ਦਿੱਤੀ।ਉਸੇ ਬਜਟ ਵਿੱਚ ਉਨ੍ਹਾਂ ਨੇ ਪੰਜਾਬ ਵਿਚ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਦੀ ਪ੍ਰਵਾਨਗੀ ਦੇਣ ਸਮੇਂ ਭਾਵੇ ਉਨ੍ਹਾਂ ਦੀ ਭਾਵਨਾ ਇਸ ਨੂੰ ਅੰਮ੍ਰਿਤਸਰ ਜਿਲੇ ਵਿਚ ਹੀ ਸਥਾਪਿਤ ਕਰਨ ਦੀ ਸੀ, ਪਰ ਰਾਜਨੀਤਕ ਦਬਾਅ ਕਾਰਨ ਇਹ ਬਠਿੰਡੇ ਸਥਾਪਿਤ ਹੋਇਆ।ਅਗਲੇ ਹੀ ਸਾਲ 2015 ਵਿਚ ਉਨ੍ਹਾਂ ਨੇ ਅੰਮ੍ਰਿਤਸਰ ਵਿਖੇ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਐਗਰੀਕਲਚਰ ਰਿਸਰਚ ਐਂਡ ਐਜੂਕੇਸ਼ਨ ਦੀ ਸਥਾਪਨਾ ਨੂੰ ਪ੍ਰਵਾਨਗੀ ਦਿੱਤੀ, ਜੋ ਅਟਾਰੀ ਵਿਖੇ ਸਥਾਪਿਤ ਹੋਣਾ ਹੈ।2016 ਵਿਚ ਉਨ੍ਹਾਂ ਨੇ ਅੰਮ੍ਰਿਤਸਰ ਵਿਖੇ ਹੀ ਸਾਫਟਵੇਅਰ ਟੈਕਨਾਲੋਜੀ ਪਾਰਕ ਆਫ ਇੰਡੀਆ ਦੀ ਸਥਾਪਨਾ ਲਈ ਪ੍ਰਵਾਨਗੀ ਦਿੱਤੀ ਜਿਸ ਦੀ ਉਸਾਰੀ ਫੋਕਲ ਪੁਆਇੰਟ ਵੱਲ੍ਹਾ ਵਿਖੇ ਸੰਪੂਰਨਤਾ ਦੇ ਨੇੜੇ ਹੈ।ਪ੍ਰਿੰ. ਅਣਖੀ ਨੇ ਕਿਹਾ ਕਿ ਅੰਮ੍ਰਿਤਸਰ ਪ੍ਰਤੀ ਅਜਿਹੀ ਸੁਹਿਰਦ ਸੋਚ ਰੱਖਣ ਵਾਲੇ ਵਿਅੱਕਤੀ ਦਾ ਸਦੀਵੀ ਵਿਛੋੜਾ ਦੁੱਖਦਾਈ ਹੈ।

Check Also

ਖ਼ਾਲਸਾ ਕਾਲਜ ਇੰਟਰਨੈਸ਼ਨਲ ਸਕੂਲ ਵਿਖੇ ‘ਲਿਖ ਨੀ ਕਲਮੇ ਮੇਰੀਏ’ ਪੁਸਤਕ ਲੋਕ ਅਰਪਿਤ

ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਵਿਖੇ …

Leave a Reply