Friday, August 14, 2026

ਔਜਲਾ ਨੇ ਕੋਟ ਮਿੱਤ ਸਿੰਘ ਰੇਲਵੇ ਪੁੱਲ ਦੇ ਚੱਲ ਰਹੇ ਕੰਮ ਦਾ ਲਿਆ ਜਾਇਜ਼ਾ

ਪੁਰਾਣੇ ਫਾਟਕ ਨੂੰ ਜਲਦ ਚਾਲੂ ਕਰਵਾਉਣ ਦਾ ਦਿੱਤਾ ਭਰੋਸਾ
ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ) – ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਸਥਾਨਕ ਕੋਟ ਮਿੱਤ ਸਿੰਘ ਵਿਖੇ ਚੱਲ ਰਹੇ ਰੇਲਵੇ PUNJ2608201907ਓਵਰ ਬ੍ਰਿਜ ਦੇ ਕੰਮ ਦਾ ਜਾਇਜ਼ਾ ਲਿਆ ਤੇ ਸਬੰਧਿਤ ਅਧਿਕਾਰੀਆਂ ਨੂੰ ਜਰੂਰੀ ਨਿਰਦੇਸ਼ ਦਿੱਤੇ।
               ਇਲਾਕਾ ਕੌਂਸਲਰਾਂ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਜਾਇਜਾ ਲੈਣ ਪੁੱਜੇ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਨੂੰ ਦੱਸਿਆ ਕਿ ਤਰਨਤਾਰਨ-ਹਰੀਕੇ ਨੂੰ ਅੰਮ੍ਰਿਤਸਰ ਨਾਲ ਜੋੜਨ ਵਾਲੇ ਮਾਰਗ `ਤੇ ਪੈਂਦੇ ਕੋਟ ਮਿੱਤ ਸਿੰਘ ਦੇ ਰੇਲਵੇ ਫਾਟਕ `ਤੇ ਬਣ ਰਹੇ ਰੇਲਵੇ ਓਵਰ ਬ੍ਰਿਜ ਦਾ ਕੰਮ ਸੁਸਤ ਰਫਤਾਰ ਨਾਲ ਚਲ ਰਿਹਾ ਹੈ ਜਿਸ ਨਾਲ ਇਲਾਕਾ ਵਾਸੀਆਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
             ਜਿਸ `ਤੇ ਔਜਲਾ ਨੇ ਦੱਸਿਆ ਕਿ ਰੇਲਵੇ ਓਵਰ ਬ੍ਰਿਜ ਲਈ ਸਲੈਬ ਪਾਉਣ ਕਾਰਨ ਰਸਤਾ ਬੰਦ ਕਰਨਾ ਪਿਆ ਹੈ।ਤਰਨਤਾਰਨ ਰੋਡ `ਤੇ ਇਕ ਪੁਰਾਣਾ ਰੇਲਵੇ ਫਾਟਕ ਹੈ ਜੋ ਕਿ ਬਹੁਤ ਸਮੇਂ ਤੋਂ ਬੰਦ ਪਿਆ ਹੈ ਅਤੇ ਇਲਾਕਾ ਵਾਸੀਆਂ ਦੀ ਸਹੂਲਤ ਲਈ ਇਸ ਫਾਟਕ ਨੂੰ ਖੋਲਣ ਲਈ ਜ਼ਿਲ੍ਹਾ ਪ੍ਰਸਾਸ਼ਨ ਨੂੰ ਕਿਹਾ ਹੈ।ਉਨ੍ਹਾਂ ਨਾਲ ਪੰਜਾਬ ਰਾਜ ਸੀਵਰੇਜ ਬੋਰਡ ਦੇ ਚੇਅਰਮੈਨ ਪ੍ਰਗਟ ਸਿੰਘ ਧੁੰਨਾ, ਏ.ਡੀ.ਸੀ ਹਿਮਾਂਸ਼ੂ ਅਗਰਵਾਲ, ਐਸ.ਡੀ.ਐਮ ਵਿਕਾਸ ਹੀਰਾ, ਜਸਵਿੰਦਰ ਸ਼ੇਰਗਿੱਲ, ਜਤਿੰਦਰਪਾਲ ਸਿੰਘ ਘੋਗਾ, ਐਕਸੀਅਨ ਰੇਲਵੇ ਸਿਵਲ ਏ.ਕੇ ਸਲਵਾਨ, ਐਸ.ਡੀ.ਓ ਬਿਜਲੀ ਬੋਰਡ, ਐਕਸੀਅਨ ਪੀ.ਡਬਲਿਊ.ਡੀ ਪੀ.ਐਸ ਭੁੱਲਰ, ਗੁਰਿੰਦਰ ਸਿੰਘ ਰੰਧਾਵਾ ਚਮਿਆਰੀ, ਡੀ.ਪੀ ਸੰਗੋਤਰਾ ਆਦਿ ਮੌਜੂਦ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply