ਭੀਖੀ, 27 ਅਗਸਤ (ਪੰਜਾਬ ਪੋਸਟ – ਕਮਲ ਕਾਂਤ) – ਸਰਵਹਿੱਤਕਾਰੀ ਸਿੱਖਿਆ ਸੰਮਤੀ ਵਲੋਂ ਨਾਭਾ ਵਿਖੇ ਕਰਵਾਏ ਕਬੱਡੀ ਅਤੇ ਬਾਸਕਟਬਾਲ ਦੇ ਸੂਬਾ ਪੱਧਰ ਦੇ
ਮੁਕਾਬਲਿਆਂ `ਚ ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ।ਕਬੱਡੀ `ਚ ਇਸ ਸਕੂਲ ਦੀ ਅੰਡਰ-17 ਲੜਕਿਆਂ ਦੀ ਟੀਮ ਨੇ ਪਹਿਲਾ, ਅੰਡਰ-11 ਲੜਕਿਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਬਾਸਕਟ ਬਾਲ ਮੁਕਾਬਲਿਆਂ ਚੋਂ ਅੰਡਰ-19 ਲੜਕਿਆਂ ਨੇ ਪਹਿਲਾ ਅਤੇ ਅੰਡਰ-14 ਲੜਕਿਆਂ ਨੇ ਤੀਸਰਾ ਸਥਾਨ ਹਾਸਲ ਕੀਤਾ।ਉੱਤਰ ਖੇਤਰ ਦੇ ਕਰਵਾਏ ਗਏ ਕਰਾਟੇੇ ਮੁਕਾਬਲੇ `ਚ ਪੰਜ ਸੂਬਿਆਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ `ਚ ਵੀ ਸਰਵਹਿੱਤਕਾਰੀ ਮੰਦਰ ਦੇ ਵਿਦਿਆਰਥੀਆਂ ਨੇ 8 `ਚੋਂ 7 ਗੋਲਡ ਮੈਡਲ ਅਤੇ ਇਕ ਸਲਵਰ ਮੈਡਲ ਪ੍ਰਾਪਤ ਕੀਤਾ।ਇਨ੍ਹਾਂ ਜੇਤੂ ਬੱਚਿਆਂ ਤੇ ਸਰੀਰਕ ਸਿੱਖਿਆ ਅਧਿਆਪਕ ਗੁਰਦੀਪ ਸਿੰਘ, ਪਰਦੀਪ ਕੌਰ ਤੇ ਚਰਨਜੀਤ ਸਿੰਘ ਨੂੰ ਸਕੂਲ ਦੇ ਪਿ੍ੰਸੀਪਲ ਡਾ. ਗਗਨਦੀਪ ਪਰਾਸ਼ਰ ਅਤੇ ਸਕੂਲ ਦੀ ਸਮੁੱਚੀ ਕਮੇਟੀ ਨੇ ਸ਼ੁੱਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਸਕੂਲ ਕਮੇਟੀ ਦੇ ਪ੍ਰਧਾਨ ਮਾ. ਸਤੀਸ਼ ਕੁਮਾਰ, ਸੀਨੀਅਰ ਮੈਂਬਰ ਡਾ. ਯਸ਼ਪਾਲ ਗੋਇਲ, ਮਾ. ਅੰਮ੍ਰਿਤਲਾਲ, ਤੇਜਿੰਦਰ ਪਾਲ ਜਿੰਦਲ, ਸੇਵਾ ਸਿੰਘ, ਪ੍ਰਸ਼ੋਤਮ ਕੁਮਾਰ ਮੱਤੀ, ਮੱਖਣ ਲਾਲ, ਮਾ. ਬ੍ਰਿਜ ਲਾਲ, ਪਰਮਜੀਤ ਸਿੰਘ, ਘਣਸ਼ਾਮ ਦਾਸ, ਡਾ. ਰਾਜ ਕੁਮਾਰ, ਐਡਵੋਕੇਟ ਮਨੋਜ਼ ਕੁਮਾਰ ਰੌਕੀ ਆਦਿ ਹਾਜ਼ਰ ਸਨ।
Check Also
ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …
Punjab Post Daily Online Newspaper & Print Media