ਸਮਰਾਲਾ, 27 ਅਗਸਤ (ਪੰਜਾਬ ਪੋਸਟ – ਇੰਦਰਜੀਤ ਕੰਗ) – ਬੀਤੇ ਦਿਨੀਂ ਸਤਲੁਜ ਦਰਿਆ ਦੇ ਕੰਢੇ ਵੱਸੇ ਪਿੰਡਾਂ `ਚ ਕੁਦਰਤੀ ਆਫਤ ਕਾਰਨ ਆਏ ਹੜ੍ਹਾਂ ਨਾਲ
ਸੈਕੜਿਆਂ ਦੀ ਗਿਣਤੀ ਵਿੱਚ ਪਿੰਡ ਪਾਣੀ ਵਿੱਚ ਡੁੱਬ ਗਏ।ਜਿਸ ਕਾਰਨ ਉਨ੍ਹਾਂ ਪਿੰਡਾਂ ਵਿੱਚ ਆਮ ਲੋਕਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ।ਪ੍ਰੰਤੂ ਪੰਜਾਬੀਆਂ ਨੇ ਕਦੇ ਵੀ ਆਪਣੀ ਪਿੱਠ ਨਹੀਂ ਦਿਖਾਈ, ਸਗੋਂ ਅਜਿਹੀ ਵਿਪਤਾ ਵਿੱਚ ਵੱਧ ਚੜ੍ਹ ਕੇ ਇੱਕ ਦੂਜੇ ਦੀ ਸਹਾਇਤਾ ਕੀਤੀ ਹੈ।ਸਮਰਾਲਾ ਇਲਾਕੇ ਕਈ ਪਿੰਡਾਂ ਜਿਨ੍ਹਾਂ ਵਿੱਚ ਘੁੰਗਰਾਲੀ ਸਿੱਖਾਂ, ਘਰਖਣਾ, ਸੰਗਤਪੁਰਾ, ਦਿਆਲਪੁਰਾ ਅਤੇ ਟੋਡਰਪੁਰ ਦੇ ਵਸਨੀਕਾਂ ਵੱਲੋਂ ਹੜ੍ਹ ਪੀੜਤਾਂ ਲਈ ਆਟਾ, ਦਾਲਾਂ, ਅਚਾਰ, ਪੀਣ ਵਾਲਾ ਪਾਣੀ ਅਤੇ ਦਵਾਈਆਂ ਭੇਜੀਆਂ ਗਈਆਂ।ਇਨ੍ਹਾਂ ਦਾਨੀ ਸੱਜਣਾਂ ਵਿੱਚ ਪ੍ਰਮੁੱਖ ਤੌਰ `ਤੇ ਮੁਖਤਿਆਰ ਸਿੰਘ ਘੁੰਗਰਾਲੀ ਸਿੱਖਾਂ, ਕੁਲਦੀਪ ਸਿੰਘ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ, ਸੁੱਖਾ ਬੜੈਚ, ਜੱਗੂ ਓਟਾਲ, ਡਾ. ਪ੍ਰਗਟ ਸਿੰਘ ਆਦਿ ਤੋਂ ਇਲਾਵਾ ਇਨ੍ਹਾਂ ਸਾਰੇ ਪਿੰਡਾਂ ਦੇ ਦਾਨੀ ਸੱਜਣ ਹਾਜਰ ਸਨ।
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media