
ਬਟਾਲਾ, 23 ਸਤੰਬਰ (ਨਰਿੰਦਰ ਬਰਨਾਲ)- ਗੁਰੂ ਨਾਨਕ ਦੇਵ ਕਾਲਜ ਹਰਚੋਵਾਲ ਰੋਡ ਕਾਦੀਆਂ ਗੁਰਦਾਸਪੁਰ ਵਿਖੇ ਨਰਸਿੰਗ ਕਾਲਜ ਦੇਵ ਵਿਦਿਆਰਥੀਆਂ ਤੇ ਅਧਿਅਪਕਾਂ ਵੱਲੋ ਵਾਤਾਵਰਨ ਨੂੰ ਬਚਾਊਣ ਹਿਤ ਉਜੋਨ ਪਰਤ ਦਿਵਸ ਮਨਾਂਇਆ ਗਿਅ।ਇਸ ਮੌਕੇ ਕਾਲਜ ਦੀ ਚੇਅਰਪਰਸਨ, ਮਨਜਿੰਦਰ ਕੌਰ ਸੰਧੂ ਤੇ ਐਮ ਡੀ ਹਰਸਿਮਰਤ ਸਿੰਘ ਸੰਧੂ ਨੇ ਕਾਲਜ ਵਿਚ ਪੌਦਾ ਲਗਾਕਿ ਇਸ ਦਿਵਸ ਦਾ ਊਦਘਾਟਨ ਕੀਤਾ ਤੇ ਕਾਲਜ ਦੇ ਬਾਕੀ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵੀ ਦਰੱਖਤ ਲਗਾਉਣ ਵਾਸਤੇ ਪ੍ਰੇਰਤ ਕੀਤਾ ਗਿਆ।ਸ੍ਰੀ ਸੰਧੂ ਨੇ ਆਪਣੇ ਸੰਬੋਧਨੀ ਭਾਸਣ ਵਿਚ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ ਬਣਦਾ ਹੈਕਿ ਵਾਤਾਵਰਨ ਨੂੰ ਸੁਧ ਰੱਖੀਏ।ਇਸ ਸਮਾਗਮ ਦੌਰਾਨ ਕਾਲਜ ਦੇ ਏ ਐਨ ਐਮਜ ਤੇ ਜੀ ਐਨ ਐਮਜ ਦੇ ਵਿਦਿਆਰਥੀਆਂ ਵੱਲੋ ਉਜੋਨ ਪਰਤ ਦਿਵਸ ਤੇ ਕਵਿਤਾ ਦੇ ਰੂਪ ਵਿਚ ਵੱਖ ਵੱਖ ਵਿਚਾਰ ਪ੍ਰਗਟ ਕੀਤੇ। ਇਸ ਉਜੋਨ ਪਰਤ ਸਬੰਧੀ ਵੱਖ ਵੱਖ ਵਿਦਿਆਰਥੀਆਂ ਨੇ ਵਿਚਾਰ ਪੇਸ ਕੀਤੇ। ਇਸ ਮੌਕੇ ਮੈਡਮ ਸਰਵਪ੍ਰੀਤ ਕੌਰ ਸੰਧੂ, ਸਨਦੀਪ, ਰੁਪਿੰਦਰ ਕੌਰ, ਸੁਖਪ੍ਰੀਤ ਕੌਰ, ਤੇ ਕਾਲਜ ਦੇ ਵਿਦਿਆਰਥੀ ਹਾਜਰ ਸਨ।।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media