ਖੋ-ਖੋ ਲਈ ਚੁਣੇ ਬੱਚੇ ਮੁਹਾਲੀ ਤੇ ਸਰਕਲ ਕਬੱਡੀ ਵਾਲੇ ਸ੍ਰੀ ਅਨੰਦਪੁਰ ਸਾਹਿਬ ਖੇਡਣ ਜਾਣਗੇ
ਬਟਾਲਾ, 23 ਸਤੰਬਰ (ਨਰਿੰਦਰ ਬਰਨਾਲ)- ਜਿਲਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਵੱਲੋ 67 ਵੀਆਂ ਜਿਲਾ ਮਿਡਲ, ਹਾਈ ਅਤੇ ਸੀਨੀਅਰ ਸੰਕੈਡਰੀ ਸਕੂਲ ਖੇਡਾਂ ਬੜੇ ਹੀ ਅਨੂਸਾਸਨ ਤੇ ਉਤਸਾਹ ਨਾਲ ਜਿਲੇ ਭਰ ਵਿਚ ਕਰਵਾਈਆਂ ਜਾ ਰਹੀਆਂ ਹਨ। ਜਿਲਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਦੇ ਪ੍ਰਧਾਨ ਤੇ ਜਿਲਾ ਸਿਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਤੇ ਡਿਪਟੀ ਡੀ ਈ ੳ ਸੰਕੈਡਰੀ ਗੁਰਦਾਸਪੁਰ ਨੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਅੰਡਰ 19 ਸਾਲ ਵਰਗ ਦੇ ਲੜਕੇ ਤੇ ਲੜਕੀਆਂ ਦੇ ਖੋ ਖੋ ਦੇ ਟਰਾਇਲ ਖਾਲਸਾ ਸੀਨੀਅਰ ਸੰਕੈਡਰੀ ਸਕੂਲ ਗੁਰਦਾਸਪੁਰ ਵਿਖੇ ਕਰਵਾਏ ਜਾ ਰਹੇ ਹਨ। ਮਿਤੀ 24ਸਤੰਬਰ 2014 ਨੂੰ ਠੀਕ 11 ਵਜੇ ਕਰਵਾਏ ਜਾਣ ਵਾਲੇ ਟਰਾਇਲਾ ਵਿਚਲੇ ਚੁਣੇ ੂ ਬੱਚੇ ਮਿਤੀ 26 ਸਤੰਬਰ ਨੂੰ ਅੰਤਰ ਜਿਲਾ ਮੁਕਾਬਲਿਆਂ ਵਿਚ ਮੁਹਾਲੀ ਵਿਖੇ ਖੇਡਣ ਜਾਣਗੇ। ਇਸੇ ਤਰਾਂ ਅੰਡਰ 17ਸਾਲ ਵਰਗ ਤੇ ਅੰਡਰ 19 ਸਾਲ ਵਰਗ ਕਬੱਡੀ ਸਰਕਲ ਸਟਾਇਲ ਦੇ ਮੁਕਾਬਲੇ ਮਿਤੀ 13 ਅਕਤੂਬਰ ਨੂੰ ਲੜਕੇ ਤੇ ਮਿਤੀ 14 ਅਕਤੂਬਰ ਨੂੰ ਲੜਕੀਆਂ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਹਰਦਰਵਾਲ ਵਿਖੇ ਕਰਵਾਏ ਜਾ ਰਹੇ ਹਨ। ਅੰਡਰ 19 ਸਾਲ ਵਰਗ ਦੇ ਲੜਕੇ ਤੇ ਲੜਕੀਆਂ ਮਿਤੀ 17 ਅਕਤੂਬਰ 2014 ਨੂੰ ਅੰਤਰ ਜਿਲਾ ਖੇਡਾਂ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਖੇਡਣ ਜਾਣਗੇ। ਪ੍ਰੈਸ ਨੋਟ ਜਾਰੀ ਕਰਦਿਆਂ ਸ੍ਰੀ ਬੂਟਾ ਸਿੰਘ ਏ ਈ ੳ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ, ਸ੍ਰੀ ਪਰਮਿੰਦਰ ਸਿੰਘ ਫਿਜੀਕਲ ਲੈਕਚਰਾਰ, ਸੁਲੱਖਣ ਸਿੰਘ ਚਾਹਲ, ਸ੍ਰੀ ਅਨਿਲ ਸਰਮਾ ਖੁਜਾਲਾ, ਸ੍ਰੀ ਮਤੀ ਰਮਨਪ੍ਰੀਤ ਕੌਰ ਗੁਰਦਾਸ ਨੰਗਲ, ਸ੍ਰੀ ਰਮੇਸ ਪਾਲ ਡੀ ਪੀ ਈ ਪਨਿਆੜ, ਮਹਿੰਦਰ ਸਿੰਘ ਕਾਲਾ ਬਾਲਾ, ਸ੍ਰੀ ਅਮਰਜੀਤ ਸਿੰਘ ਸਾਸਤਰੀ ਦਰਬਾਰ ਪੰਡੋਰੀ ਨੇ ਸਮੇ ਸਿਰ ਦੱਸੇ ਗਏ ਸਥਾਨਾ ਤੇ ਮਿਤੀਆਂ ਅਨੂਸਾਰ ਪਹੁੰਚਣ ਵਾਸਤੇ ਪਾਬੰਦ ਕੀਤਾ ਹੈ।