Thursday, November 5, 2026

ਜੰਡਿਆਲਾ ਗੁਰੂ ਪੁਲਿਸ ਵਲੋਂ 24 ਘੰਟਿਆਂ `ਚ ਚੋਰ ਗ੍ਰਿਫ਼ਤਾਰ

ਜੰਡਿਆਲਾ ਗੁਰੂ, 7 ਸਤੰਬਰ (ਪੰਜਾਬ ਪੋਸਟ -ਹਰਿੰਦਰ ਪਾਲ ਸਿੰਘ) -ਰਾਤ ਸਮੇਂ ਚੋਰਾਂ ਵਲੋਂ ਮੁੱਖ ਰੋਡ `ਤੇ ਪੈਂਦੀਆਂ ਫੋਟੋਗ੍ਰਾਫਰਾਂ ਦੀਆਂ ਦੋ ਦੁਕਾਨਾਂ ਨੂੰ ਨਿਸ਼ਾਨਾ PUNJ0709201910ਬਣਾਇਆ ਗਿਆ।ਦੁਕਾਨਾਂ ਦੇ ਸ਼ਟਰਾਂ ਦੇ ਤਾਲੇ ਤੋੜ ਇਕ ਦੁਕਾਨ ਵਿੱਚੋਂ ਦੋ ਲੱਖ ਪੰਜਾਹ ਹਜ਼ਾਰ ਦਾ ਸਮਾਨ ਤੇ ਨਗਦੀ ਚੋਰੀ ਹੋਣ ਦੇ ਮਾਮਲੇ `ਚ ਪੁਲਿਸ ਨੇ ਇਕ ਦਿਨ ਵਿੱਚ ਹੀ ਚੋਰਾਂ ਨੂੰ ਕਾਬੂ ਕਰਨ `ਚ ਵੱਡੀ ਸਫਲਤਾ ਹਾਸਲ ਕੀਤੀ।ਪੱਤਰਕਾਰਾਂ ਨੂੰ ਜਾਣਕਾਰੀ ਦਿਦਿਆਂ ਡੀ.ਐਸ.ਪੀ ਜੰਡਿਆਲਾ ਗੁਰਬਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਐਸ.ਐਸ.ਪੀ ਵਿਕਰਮਜੀਤ ਦੁੱਗਲ ਦੀਆਂ ਹਦਾਇਤਾਂ `ਤੇ ਐਸ.ਐਚ.ਓ ਅਮਲੋਕ ਸਿੰਘ ਨੇ ਪੁਲਿਸ ਧਾਰੜ `ਚ ਲਾਏ ਨਾਕੇ ਦੌਰਾਨ ਦੋਸ਼ੀ ਵਿਜੈ ਕੁਮਾਰ ਅਤੇ ਵਿਨੋਦ ਕੁਮਾਰ ਵਾਸੀ ਜੰਡਿਆਲਾ ਗੁਰੂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਵਾਰਦਾਤ ਵਿੱਚ ਵਰਤੀ ਗਈ ਸਕੂਟਰੀ ਅਤੇ ਚੋਰੀ ਕੀਤੇ ਦੋ ਕੈਮਰੇ, ਕੰਪਿਊਟਰ ਪ੍ਰਿੰਟਰ, ਇਕ ਇਨਵੇਟਰ ਤੇ ਬੈਟਰਾ ਬਰਾਮਦ ਕਰ ਲਿਆ ਹੈ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply