ਹਰੇਕ ਲਾਭਪਾਤਰੀ ਨੂੰ ਮਿਲੇ ਉਸ ਦਾ ਬਣਦਾ ਅਧਿਕਾਰ- ਸ੍ਰੀਮਤੀ ਜਸਵਿੰਦਰ
ਪਠਾਨਕੋਟ, 7 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਸਤੰਬਰ 2019 ਦਾ ਪੂਰਾ ਮਹੀਨਾ ਪੋਸ਼ਣ ਦੇ ਤੋਰ ਤੇ ਮਨਾਇਆ ਜਾ ਰਿਹਾ ਹੈ ਜਿਸ
ਅਧੀਨ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਵਰਕਸ਼ਾਪ ਲਗਾਈ ਗਈ।ਸ੍ਰੀਮਤੀ ਜਸਵਿੰਦਰ ਕੁਮਾਰ ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ ਮੁੱਖ ਮਹਿਮਾਨ ਅਤੇ ਡਿਪਟੀ ਕਮਿਸ਼ਨਰ ਰਾਮਵੀਰ ਵਿਸ਼ੇਸ਼ ਮਹਿਮਾਨ ਦੇ ਤੋਰ `ਤੇ ਹਾਜ਼ਰ ਹੋਏ।ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਨੀਲਕੰਠ ਸਰਮਾ ਡੀ.ਐਫ.ਐਸ.ਸੀ ਪਠਾਨਕੋਟ, ਸੁਮਨਦੀਪ ਕੌਰ ਜਿਲ੍ਹਾ ਪ੍ਰੋਗਰਾਮ ਅਫਸ਼ਰ, ਬਿਗ੍ਰੇਡੀਅਰ ਪਰਹਲਾਦ ਸਿੰਘ ਜੀ.ਓ.ਜੀ ਹੈਡ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ ਪਠਾਨਕੋਟ, ਬਲਦੇਵ ਰਾਜ ਡਿਪਟੀ ਡੀ.ਈ.ਓ ਸੇਕੰਡਰੀ, ਸੁਰਿੰਦਰ ਕੁਮਾਰ ਡਿਪਟੀ ਡੀ.ਈ.ਓ ਐਲੀਮੈਂਟਰੀ ਅਤੇ ਹੋਰ ਵਿਭਾਗੀ ਅਧਿਕਾਰੀ ਮੌਜੂਦ ਸਨ।
ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਸਮਾਰੋਹ ਵਿੱਚ ਹਾਜ਼ਰ ਸਾਰੇ ਮਹਿਮਾਨਾਂ ਦਾ ਸਵਾਗਤ ਕਰ ਕੇ ਕੀਤਾ।ਡਿਪਟੀ ਕਮਿਸ਼ਨਰ ਰਾਮਵੀਰ ਨੇ ਕਿਹਾ ਕਿ ਅਗਰ ਅਸੀਂ ਬੱਚਿਆਂ ਦੀ ਸਿਹਤ ਦਾ ਖਿਆਲ ਰੱਖਾਂਗੇ ਤਾਂ ਸਾਡੇ ਬੱਚੇ ਤੰਦਰੁਸਤ ਰਹਿਣਗੇ।
ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਸ੍ਰੀਮਤੀ ਜਸਵਿੰਦਰ ਕੁਮਾਰ ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ ਨੇ ਕਿਹਾ ਕਿ ਸਾਨੂੰ ਜਿਲ੍ਹੇ ਅੰਦਰ ਬੱਚਿਆ ਅਤੇ ਮਹਿਲਾਵਾਂ ਦੇ ਸਮਪੂਰਨ ਵਿਕਾਸ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਚੰਗੇ ਢੰਗ ਨਾਲ ਚਲਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਇਸ ਗੱਲ ਦਾ ਵਿਸ਼ੇਸ ਧਿਆਨ ਰੱਖਿਆ ਜਾਵੇ ਕਿ ਸਰਕਾਰ ਵੱਲੋਂ ਲੋਕ ਭਲਾਈ ਸਕੀਮਾਂ ਜੋ ਚਲਾਈਆਂ ਜਾ ਰਹੀਆਂ ਹਨ ਉਨ੍ਹਾਂ ਦਾ ਲਾਭ ਯੋਗ ਵਿਅਕਤੀਆਂ ਤੱਕ ਹੀ ਪਹੁੰਚੇ।
ਸ੍ਰੀਮਤੀ ਸੁਮਨਦੀਪ ਕੌਰ ਜਿਲ੍ਹਾ ਪ੍ਰੋਗਰਾਮ ਅਫਸ਼ਰ ਪਠਾਨਕੋਟ ਨੇ ਪੋਸਣ ਦਿਹਾੜੇ ਦੇ ਮਨਾਏ ਜਾਣ ਬਾਰੇ ਵਿਸਥਾਰ ਪੂਰਵਕ ਦੱਸਿਆ।ਉਨ੍ਰਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਕਰਵਾਉਂਣ ਦਾ ਸਰਕਾਰ ਦਾ ਇੱਕ ਹੀ ਉਦੇਸ਼ ਹੈ ਕਿ ਬੱਚਿਆਂ ਦੀ ਸਿਹਤ ਦੇ ਪ੍ਰਤੀ ਆਮ ਜਨਤਾ ਅਤੇ ਗਰਭਵਤੀ ਮਹਿਲਾਵਾਂ ਨੂੰ ਜਿਆਦਾ ਤੋਂ ਜਿਆਦਾ ਜਾਗਰੂਕ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਚਾਹੀਦਾ ਹੈ ਕਿ ਬੱਚਿਆਂ ਦੀ ਖੁਰਾਕ ਦਾ ਪੂਰਾ ਧਿਆਨ ਰੱਖਿਆ ਜਾਵੇ ਬੱਚੇ ਨੂੰ ਜਨਮ ਤੋਂ ਪਹਿਲਾ ਅਤੇ ਜਨਮ ਤੋਂ ਬਾਅਦ ਕਰੀਬ 2 ਸਾਲ ਤੱਕ ਪੂਰੀ ਤਰ੍ਹਾਂ ਨਾਲ ਪੋਸਟਿਕ ਅਹਾਰ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੱਚੇ ਦੇ ਪਹਿਲੇ ਇੱਕ ਹਜਾਰ ਦਿਨਾਂ ਦਾ ਵਿਸ਼ੇਸ ਧਿਆਨ ਰੱਖਦੇ ਹੋਏ ਉਸ ਨੂੰ ਪੋਸ਼ਟਿਕ ਖੁਰਾਕ ਦੇਣ, ਮਹਿਲਾਵਾਂ ਵਿੱਚ ਅਨੀਮੀਆਂ ਦੀ ਕਮੀ ਨੂੰ ਦੂਰ ਕਰਨਾ, ਡਾਇਰੀਆ ਪੈਦਾ ਕਰਨ ਵਾਲੀਆਂ ਕਮੀਆਂ ਨੂੰ ਦੂਰ ਕਰਨਾ, ਹੱਥਾਂ ਦੀ ਪੂਰਨ ਤੋਰ ਤੇ ਸਫਾਈ ਕਰਨਾ ਆਦਿ `ਤੇ ਵਿਸ਼ੇਸ ਧਿਆਨ ਦਿੱਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸਾਡੇ ਜਾਗਰੁਕ ਹੋਣ ਨਾਲ ਬੱਚਿਆਂ ਦੀ ਸਿਹਤ ਵਧੀਆ ਹੋਵੇਗੀ।
ਇਸ ਮੋਕੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪਠਾਨਕੋਟ, ਖੁਰਾਕ ਤੇ ਸਪਲਾਈ ਵਿਭਾਗ ਪਠਾਨਕੋਟ , ਸਿੱਖਿਆ ਵਿਭਾਗ ਪਠਾਨਕੋਟ ਅਤੇ ਜੀ.ਓ.ਜੀ ਪਠਾਨਕੋਟ ਵੱਲੋਂ ਤਿਆਰ ਕੀਤੀ ਪੀ.ਪੀ.ਟੀ ਦੇ ਮਾਧਿਅਮ ਨਾਲ ਜਾਗਰੁਕ ਕੀਤਾ।
Punjab Post Daily Online Newspaper & Print Media