Sunday, April 19, 2026

ਡਾ. ਅਵਤਾਰ ਸਿੰਘ ਨੇ ਖ਼ਾਲਸਾ ਕਾਲਜ ਵਿਖੇ ਕਾਮਰਸ ਤੇ ਬਿਜਨੈਸ ਐਡਮਿਨਸਟ੍ਰੇਸ਼ਨ ਵਿਭਾਗ ਮੁੱਖੀ ਦਾ ਅਹੁੱਦਾ ਸੰਭਾਲਿਆ

ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਡਾ. ਅਵਤਾਰ ਸਿੰਘ ਨੇ ਕਾਮਰਸ ਅਤੇ ਬਿਜ਼ਨੈਸ ਐਡਮਿਨਸਟ੍ਰੇਸ਼ਨ PUNJ0709201925ਵਿਭਾਗ ਦੇ 7ਵੇਂ ਮੁਖੀ ਵਜੋਂ ਅਹੁੱਦਾ ਸੰਭਾਲਿਆ।ਇਸ ਅਹੁਦੇ ਦੀ ਜ਼ਿੰਮੇਵਾਰੀ ਸੌਂਪਦਿਆਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਕਿਹਾ ਕਿ ਕਾਲਜ ਵਿਖੇ ਡਾ. ਅਵਤਾਰ ਸਿੰਘ 29 ਸਾਲ ਤੋਂ ਪੂਰੀ ਤਨਦੇਹੀ ਨਾਲ ਸੇਵਾ ਨਿਭਾਅ ਰਹੇ ਹਨ।ਇਸ ਸੇਵਾ ਦੌਰਾਨ ਉਹ ਵੱਖ-ਵੱਖ ਅਹੁੱਦਿਆਂ ਜਿਵੇਂ ਐਨ.ਸੀ.ਸੀ ਇੰਚਾਰਜ, ਡਾਇਰੈਕਟਰ ਪਲੇਸਮੈਂਟ ਸੈਲ, ਕਾਰਜਕਾਰੀ ਰਜਿਸਟਰਾਰ ਵਜੋਂ ਕਾਰਜ ਨਿਭਾਉਂਦੇ ਰਹੇ।ਇਸ ਸਮੇਂ ਵੀ ਉਹ ਕਾਲਜ ਦੇ ਮਹੱਤਵਪੂਰਨ ਅਹੁੱਦੇ ਬਰਸਰ ਦੀ ਸੇਵਾ ਨਿਭਾਅ ਰਹੇ ਹਨ।
    ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਇਸ ਦੇ ਨਾਲ ਹੀ ਉਹ ਅਕਾਦਮਿਕ ਪੱਧਰ ’ਤੇ 3 ਪੁਸਤਕਾਂ ਅਤੇ 10 ਪੇਪਰ ਪ੍ਰਕਾਸ਼ਿਤ ਕਰ ਚੁੱਕੇ ਹਨ।ਇਸ ਮੌਕੇ ਪ੍ਰੋ. ਸੁਖਮੀਨ ਬੇਦੀ ਡੀਨ ਅਕਾਦਮਿਕ, ਪ੍ਰੋ. ਦਵਿੰਦਰ ਸਿੰਘ ਰਜਿਸਟਰਾਰ, ਪ੍ਰੋ. ਨਵਨੀਨ ਬਾਵਾ, ਡਾ. ਦਲਜੀਤ ਸਿੰਘ, ਡਾ. ਆਤਮ ਸਿੰਘ ਰੰਧਾਵਾ, ਪ੍ਰੋ. ਗੁਰਦੇਵ ਸਿੰਘ, ਪ੍ਰੋ. ਸਤਨਾਮ ਸਿੰਘ, ਡਾ. ਜਸਜੀਤ ਰੰਧਾਵਾ, ਡਾ. ਸਵਿਤਾ, ਡਾ. ਐਮ.ਐਸ ਬੱਤਰਾ, ਡਾ. ਤਮਿੰਦਰ ਭਾਟੀਆ, ਪ੍ਰੋ. ਜਸਪ੍ਰੀਤ ਕੌਰ ਅਤੇ ਕੌਮਰਸ ਵਿਭਾਗ ਦਾ ਸਮੂਹ ਸਟਾਫ਼ ਹਾਜ਼ਰ ਸਨ।
 

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply