Friday, May 30, 2025
Breaking News

ਖਾਲਸਾ ਕਾਲਜ ਦੇ ਵਿਦਿਆਰਥੀਆਂ ਦੇ ਯੂਨੀਵਰਸਿਟੀ ਨਤੀਜੇ ਸ਼ਾਨਦਾਰ

ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਇਮਤਿਹਾਨਾਂ ’ਚ ਬਾਜੀ PUNJ0709201926ਮਾਰੀ।ਐਮ.ਐਸ.ਸੀ (ਕੰਪਿਊਟਰ ਸਾਇੰਸ)-ਫ਼ਾਈਨਲ ਦੀਆਂ ਵਿਦਿਆਰਥਣਾਂ ਮਨਪ੍ਰੀਤ ਕੌਰ (82.5%), ਗੁਰਲੀਨ ਕੌਰ (82.2%), ਸਿਮਲਜੋਤ ਕੌਰ (81.6), ਮਨਪ੍ਰੀਤ ਕੌਰ (79%) ਅਤੇ ਮਨਪ੍ਰੀਤ ਕੌਰ (77.5%) ਨੇ ਪਹਿਲੀਆਂ ਪੰਜ ਪੁਜੀਸ਼ਨਾਂ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਇਸੇ ਤਰ੍ਹਾਂ ਗੁਰਪ੍ਰੀਤ ਕੌਰ (80.3%), ਸਿਮਰਨ (78.9%) ਅਤੇ ਚੰਦਨਜੋਤ ਕੌਰ (77.2%) ਜੋ ਕਿ ਐਮ.ਐਸ.ਸੀ (ਕੰਪਿਉਟਰ ਸਾਇੰਸ)-ਪਹਿਲੇ ਸਾਲ ਦੀਆਂ ਵਿਦਿਆਰਥਣਾਂ ਹਨ, ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
    ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਜਿੱਥੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇਸ ਉਪਲਬਧੀ ’ਤੇ ਵਧਾਈ ਦਿੱਤੀ, ਉਥੇ ਉਨ੍ਹਾਂ ਨੇ ਕਿਹਾ ਕਿ ਇਹ ਕੰਪਿਊਟਰ ਸਾਇੰਸ ਵਿਭਾਗ ਦੇ ਹੱਡ ਪ੍ਰੋ. ਹਰਭਜਨ ਸਿੰਘ ਰੰਧਾਵਾ ਅਤੇ ਉਨ੍ਹਾਂ ਦੇ ਸਮੂਹ ਸਟਾਫ਼ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਐਮ.ਐਸ.ਈ (ਆਈ.ਟੀ) ਫਾਈਨਲ ਦੀਆਂ ਦੀਆਂ ਵਿਦਿਆਰਥਣਾਂ ਸੰਦੀਪ ਕੌਰ (84.95%), ਮਨਜੋਤ ਕੌਰ (84.79%) ਅਤੇ ਕਰਨਜੀਤ ਸਿੰਘ (78.62%) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।ਐਮ.ਐਸ.ਈ (ਆਈ.ਟੀ) ਪਹਿਲੇ ਸਾਲ ਦੀਆਂ ਵਿਦਿਆਰਥਣਾਂ ਕੋਮਲ (86.16%), ਕਿਰਨਜੀਤ ਕੌਰ (85.33%), ਆਇਸ਼ਾ ਕਰੀਮ (83.91%), ਅਨੀਤਾ ਕਰੀਮ (81.25%) ਅਤੇ ਹਰਪ੍ਰੀਤ ਕੌਰ (80.91%) ਨੇ ਕ੍ਰਮਵਾਰ ਪਹਿਲਾ, ਦੂਜਾ, ਤੀਜਾ, ਚੌਥਾ ਅਤੇ ਪੰਜਵਾਂ ਸਥਾਨ ਹਾਸਲ ਕੀਤਾ।
    ਉਨ੍ਹਾਂ ਕਿਹਾ ਕਿ ਬੀ.ਸੀ.ਏ ਪਹਿਲੇ ਸਾਲ ਦੇ ਵਿਦਿਆਰਥੀ ਅਵਤਾਰ ਸਿੰਘ (88.1%), ਗਗਨਦੀਪ ਕੌਰ (85.3%), ਸਿਮਤਰਪਾਲ ਸਿੰਘ (84.2%), ਸ਼ੈਪੀਂ ਸ਼ੈਲ ਜੋਪੀ (83.62%) ਅਤੇ ਸਿਮਰਨਪ੍ਰੀਤ ਕੌਰ (83.12%) ਨੇ ਪਹਿਲੀਆਂ ਪੰਜ ਪੁਜੀਸ਼ਨਾਂ ਹਾਸਲ ਕਰਕੇ ਕਾਲਜ ਦਾ ਮਾਣ ਵਧਾਇਆ। ਜਦ ਕਿ ਨਵਦੀਪ ਕੌਰ (80.71%) ਅਤੇ ਕੰਚਨਦੀਪ ਕੌਰ (80.28%) ਨੇ ਬੀ.ਸੀ.ਏ ਦੂਜੇ ਸਾਲ ਵਿਚ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ।ਬੀ.ਸੀ.ਏ ਫਾਈਨਲ ਵਿਚੋਂ ਮਨਪ੍ਰੀਤ ਕੌਰ (83%), ਕੰਵਲਪ੍ਰੀਤ ਕੌਰ (80.9%) ਲੈ ਕੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ।

ਡਾ. ਮਹਿਲ ਸਿੰਘ ਨੇ ਕਿਹਾ ਕਿ ਬੀ.ਐਸ.ਸੀ (ਆਈ.ਟੀ) ਪਹਿਲੇ ਸਾਲ ਦੀਆਂ ਵਿਦਿਆਰਥਣਾਂ ਸਿਮਰਦੀਪ ਕੌਰ (84%), ਰਿਬੈਕਾ ਜੇਮਸ (80.3%) ਅਤੇ ਅਰਜੁਨ (78.1%) ਨੇ ਪਹਿਲਾ, ਤੀਜਾ ਅਤੇ ਚੋਥਾ ਸਥਾਨ ਹਾਸਲ ਕੀਤਾ।ਬੀ.ਐਸ.ਸੀ (ਆਈ.ਟੀ) ਫਾਈਨਲ ਵਿਚੋਂ ਅੰਮ੍ਰਿਤਪਾਲ ਸਿੰਘ (84.1%) ਨੇ ਪਹਿਲਾ ਅਤੇੇ ਅਨੁਰੀਤ ਕੌਰ ਨੇ ਦੂਜਾ (80.6%) ਸਥਾਨ ਪ੍ਰਾਪਤ ਕੀਤਾ।ਉਨ੍ਹਾਂ ਕਿਹਾ ਕਿ ਬੀ.ਐਸ.ਸੀ (ਕੰਪਿਊਟਰ ਸਾਇੰਸ) ਪਹਿਲੇ ਸਾਲ ਦੀ ਵਿਦਿਆਰਥਣਾਂ ਰੁਪਿੰਦਰ ਕੌਰ (85.8%) ਅਤੇ ਰਮਨਦੀਪ ਕੌਰ (85.37%) ਨੇ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ। ਪੀ.ਜੀ.ਡੀ.ਸੀ.ਏ ਵਿਚੋਂ ਅਰਸ਼ਦੀਪ ਕੌਰ (89.25%), ਹਰਮੀਤ ਕੌਰ (86.5%) ਅਤੇ ਗਗਨਦੀਪ ਕੌਰ (86.1%) ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਡੀ.ਸੀ.ਏ. ਦੀਆਂ ਵਿਦਿਆਰਥਣਾਂ ਨਵਨੀਤ ਕੌਰ (86.5%), ਗੁਰਲੀਨ ਕੌਰ (85.7%) ਅਤੇ ਜੀਵਨਜੋਤੀ (85.5%) ਨੇ ਪਹਿਲਾ, ਤੀਜਾ ਅਤੇ ਚੋਥਾ ਸਥਾਨ ਪ੍ਰਾਪਤ ਕੀਤਾ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …

Leave a Reply