ਚੰਡੀਗੜ੍ਹ, 9 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਇੱਕ ਲੱਖ ਤੋਂ ਵੀ ਵੱਧ ਸਰਕਾਰੀ ਨੌਕਰੀਆਂ ਤੇ ਭਰਤੀ ਦੀ ਪ੍ਰੀਕਿਆ ਲਈ
ਲੋੜੀਂਦੀ ਕਾਰਵਾਈ ਪੂਰੀ ਕਰ ਚੁੱਕੀ ਹੈ ਤੇ ਜਲਦ ਹੀ ਭਰਤੀਆਂ ਸ਼ੁਰੂ ਕੀਤੀਆਂ ਜਾਣਗੀਆਂ। ਕੁਝ ਵਿਭਾਗਾਂ ਲਈ ਤਾਂ ਇਸ਼ਤਿਹਾਰ ਵੀ ਜਾਰੀ ਹੋ ਚੁੱਕੇ ਹਨ।ਇਹ ਭਰਤੀਆਂ ਰਾਜ ਦੇ ਵੱਖ-ਵੱਖ ਵਿਭਾਗਾਂ ਵਿੱਚ ਕੀਤੀਆਂ ਜਾਵੇਗੀਆਂ।ਇਹ ਜਾਣਕਾਰੀ ਰਾਜ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਦਿੱਤੀ ਗਈ ਹੈ। ਕੈਬਨਿਟ ਮੰਤਰੀ ਚੰਨੀ ਸੋਮਵਾਰ ਨੂੰ ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਆਯੋਜਿਤ ਰਾਜ ਦੇ ਪੰਜਵੇਂ ਮੈਗਾ ਜੌਬ ਫੇਅਰ ਦਾ ਉਦਘਾਟਨ ਕਰ ਰਹੇ ਸਨ।ਉਹਨਾਂ ਦੇ ਨਾਲ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਵੀ ਵਿਸ਼ੇਸ਼ ਮਹਿਮਾਨ ਵੱਜੋਂ ਉਪਸਥਿਤ ਰਹੇ।
ਉਦਘਾਟਨ ਸੈਸ਼ਨ ਨੂੰ ਸੰਬੋਧਤ ਕਰਦੇ ਹੋਏ ਉਨਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਨਿੱਜੀ ਖੇਤਰ ਦੇ ਨਾਲ ਨਾਲ ਸਰਕਾਰੀ ਖੇਤਰ ਵਿੱਚ ਵੀ ਨੌਕਰੀਆਂ ਦੇ ਅਵਸਰ ਦੇਣ ਲਈ ਵਚਨਬੱਧ ਹੈ।ਉਨਾਂ ਨੇ ਦੱਸਿਆ ਕਿ ਪੰਜਵਾਂ ਮੈਘਾ ਜਾਬ ਫੇਅਰ 30 ਸਤੰਬਰ 2019 ਤੱਕ ਜਾਰੀ ਰਹਿਣਗੇ, ਜਦੋਂਕਿ ਇਸ ਵਿੱਚ ਇੱਕ ਲੱਖ ਯੁਵਕਾਂ ਨੂੰ ਸਵੈ ਰੁਜ਼ਗਾਰ ਲੋਨ ਦੀ ਸੁਵਿਧਾ ਵੀ ਮੁਹਈਆ ਕਾਰਵਾਈ ਜਾਵੇਗੀ! ਉਹਨਾਂ ਕਿਹਾ ਨਿੱਜੀ ਖੇਤਰ ਵਿੱਚ ਇਸ ਮੈਗਾ ਜੌਬ ਫੇਅਰ ਤਹਿਤ 2.10 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ, ਜੋ ਕਿ ਮਿਡਲ ਕਲਾਸ ਦੀ ਪੜਾਈ ਤੋਂ ਲੈ ਕੇ ਪੀ.ਐਚ.ਡੀ ਦੀ ਯੋਗਤਾ ਰੱਖਣ ਵਾਲਿਆਂ ਤਕ ਨੂੰ ਦਿੱਤੀਆਂ ਜਾਣਗੀਆਂ।
ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਰਕਾਰ ਰਾਜ ਵਿੱਚ ਕੁੱਲ 70 ਤੋਂ ਵੀ ਵੱਧ ਸਥਾਨਾਂ `ਤੇ 5ਵੇਂ ਜੌਬ ਫੇਅਰ ਦਾ ਆਯੋਜਨ ਕਰ ਰਹੀ ਹੈ, ਜਿਸ ਵਿੱਚ 2000 ਦੇ ਕਰੀਬ ਕੰਪਨੀਆਂ ਪੰਜਾਬੀ ਨੌਜਵਾਨ ਨੂੰ ਨੌਕਰੀਆਂ ਦੇਣ ਜਾ ਰਹੀਆਂ ਹਨ! 18 ਸਤੰਬਰ ਨੂੰ ਆਈ.ਐਸ.ਬੀ ਮੋਹਾਲੀ ਵਿੱਚ ਇਕ ਹਾਈ-ਐਂਡ ਜੌਬ ਫੇਅਰ ਦਾ ਵੀ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ 25 ਮਲਟੀ ਨੈਸ਼ਨਲ ਕੰਪਨੀਆਂ 800 ਖਾਲੀ ਪੋਸਟਾਂ ਦੇ ਲਈ 3 ਤੋਂ 9 ਲੱਖ ਰੁਪੈ ਤੱਕ ਦੇ ਪੈਕੇਜ ਦੀ ਪੇਸ਼ਕਸ਼ ਕਰੇਗੀ।
ਚੰਨੀ ਨੇ ਦੱਸਿਆ ਕਿ ਵਰਤਮਾਨ ਵਿੱਚ ਪੰਜਾਬ ਸਰਕਾਰ ਨੇ 4 ਰਾਜ ਪੱਧਰੀ ਮੈਘਾ ਜਾਬ ਫੇਅਰ ਅਤੇ ਇੱਕ ਅੰਤਰਰਾਸ਼ਟਰੀ ਜਾਬ ਫੇਅਰ ਦਾ ਆਯੋਜਿਤ ਕੀਤਾ ਹੈ ਜਦੋਂ ਕਿ 2017 ਤੋਂ ਹੁਣ ਤੱਕ 8 ਲੱਖ ਤੋਂ ਜਿਆਦਾ ਲਾਭਪਾਤਰੀਆਂ ਨੂੰ ਨਿੱਜੀ/ਸਰਕਾਰੀ ਖੇਤਰ ਵਿੱਚ ਰੋਜ਼ਗਾਰ/ਸਵੈ ਰੁਜ਼ਗਾਰ ਦੇ ਅਵਸਰਾਂ ਦੇ ਨਾਲ ਸੁਵਿਧਾ ਪ੍ਰਦਾਨ ਕੀਤੀ ਜਾ ਚੁੱਕੀ ਹੈ।
ਆਈ.ਕੇ.ਜੀ ਪੀ.ਟੀ.ਯੂ ਦੇ ਉਪ-ਕੁਲਪਤੀ ਪ੍ਰੋ. (ਡਾ.) ਅਜੇ ਕੁਮਾਰ ਸ਼ਰਮਾ ਨੇ ਕਿਹਾ ਕਿ ਪੰਜਾਬੀ ਨੌਜਵਾਨਾਂ ਦੇ ਨੌਕਰੀ ਦੇ ਸੁਪਨੇ ਜਾਂ ਸੁਪਨਿਆਂ ਦੀ ਨੌਕਰੀ ਦਵਾਉਣ ਵਿੱਚ ਅਜਿਹੇ ਜੌਬ ਫੇਅਰ ਬੇਹੱਦ ਮਦਦਗਾਰ ਤੇ ਲਾਭਕਾਰੀ ਸਾਬਿਤ ਹੋ ਰਹੇ ਹਨ।ਉਨਾਂ ਨੇ ਦੱਸਿਆ ਕਿ ਅੱਜ ਯੂਨੀਵਰਸਿਟੀ ਕੈਂਪਸ ਵਿੱਚ ਆਯੋਜਿਤ ਇਸ ਜੌਬ ਫੇਅਰ ਵਿੱਚ 30 ਤੋਂ ਵੱਧ ਕੰਪਨੀਆਂ 2300 ਨੌਕਰੀਆਂ ਦੇਣ ਲਈ ਉਪਲੱਬਧ ਹਨ ਅਤੇ 1500 ਤੋਂ ਵੱਧ ਵਿਦਿਆਰਥੀ ਆਵੇਦਕ ਦੇ ਤੌਰ ੱਤੇ ਰਜਿਸਟਰਡ ਹੋਏ ਹਨ।
ਸਮਾਰੋਹ ਨੂੰ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਵੀ ਸੰਬੋਧਿਤ ਕੀਤਾ।ਉਹਨਾਂ ਨੇ ਯੋਗਤਾ `ਤੇ ਅਧਾਰਿਤ ਨੌਕਰੀਆਂ ਬਾਰੇ ਆਪਣੇ ਵਿਚਾਰ ਰੱਖੇ।ਧੰਨਵਾਦ ਦਾ ਪ੍ਰਸਤਾਵ ਅੰਤ ਵਿਚ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਸੁਖਬੀਰ ਵਾਲੀਆਂ ਵਲੋਂ ਪੜਿਆ ਗਿਆ।
ਇਸ ਮੌਕੇ ਜਿਲਾ ਪ੍ਰਸ਼ਾਸ਼ਨ ਵੱਲੋਂ ਕਪੂਰਥਲਾ ਦੇ ਵਧੀਕ ਡਿਪਟੀ ਕਮਿਸ਼ਨਰ ਅਵਤਾਰ ਸਿੰਘ ਭੁੱਲਰ, ਐਸ.ਡੀ.ਐਮ ਵਰਿੰਦਰਪਾਲ ਸਿੰਘ ਬਾਜਵਾ, ਜਿਲਾ ਰੋਜ਼ਗਾਰ ਅਫਸਰ ਨੀਲਾਮ ਮਹੇ ਅਤੇ ਰੋਜਗਾਰ ਵਿਭਾਗ ਦੇ ਡਿਪਟੀ ਡਾਇਰੈਕਟਰ ਜਤਿੰਦਰ ਸਰੀਨ ਵੀ ਹਾਜ਼ਰ ਰਹੇ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ …
Punjab Post Daily Online Newspaper & Print Media