Friday, November 6, 2026

ਐਗਰੀਗੇਟਰ ਕੰਪਨੀਆਂ ਰਾਹੀਂ ਆਨਲਾਈਨ ਭੋਜਨ ਸਪਲਾਇਰ 31 ਅਕਤੂਬਰ ਤੱਕ ਸਵੱਛਤਾ ਰੇਟਿੰਗ ਯਕੀਨੀ ਬਣਾਉਣ- ਸੀ.ਐਫ.ਡੀ.ਏ

  
ਚੰਡੀਗੜ, 10 ਸਤੰਬਰ (ਪੰਜਾਬ ਪੋਸਟ ਬਿਊਰੋ) – ਸੂਬੇ ਵਿੱਚ ਸਾਫ-ਸੁਥਰੇ ਢੰਗ ਨਾਲ ਤਿਆਰ ਕੀਤੇ ਭੋਜਨ ਦੀ ਸਪਲਾਈ ਨੂੰ ਯਕੀਨੀ Kahan Singh Pannuਬਣਾਉਣ ਦੇ ਉਦੇਸ਼ ਨਾਲ ਐਗਰੀਗੇਟਰ ਕੰਪਨੀਆਂ ਰਾਹੀਂ ਆਨਲਾਈਨ ਭੋਜਨ ਸਪਲਾਈ ਕਰਨ ਵਾਲੇ ਸਾਰੇ ਐਫ.ਬੀ.ਓ ਨੂੰ 31 ਅਕਤੂਬਰ 2019 ਤੱਕ ਆਪਣੀਆਂ ਸਬੰਧਤ ਇਕਾਈਆਂ ਦੀ ਸਵੱਛਤਾ ਰੇਟਿੰਗ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਅਜਿਹਾ ਨਾ ਕਰਨ ਦੀ ਸਥਿਤੀ ਵਿੱਚ ਸਬੰਧਤ ਕੰਪਨੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਇਹ ਜਾਣਕਾਰੀ ਫੂਡ ਤੇ ਡਰੱਗ ਪ੍ਰਬੰਧਨ ਪੰਜਾਬ ਦੇ ਕਮਿਸ਼ਨਰ ਕਾਹਨ ਸਿੰਘ ਪੰਨੂ ਨੇ ਦਿੱਤੀ।
        ਉਨਾਂ ਦੱਸਿਆ ਕਿ ਇਕਾਈ (ਅਸਟੈਬਲਿਸ਼ਮੈਂਟ) ਦੀ ਸਵੱਛਤਾ ਦੀ ਰੇਟਿੰਗ ਫੂਡ ਸੇਫਟੀ ਅਤੇ ਸਟੈਂਡਰਡ ਅਥਾਰਟੀ ਆਫ ਇੰਡੀਆ(ਐਫ.ਐਸ.ਐਸ.ਏ.ਆਈ) ਵਲੋਂ ਸੂਚੀਬੱਧ ਕੀਤੀਆਂ 23 ਕੰਪਨੀਆਂ ਵਿਚੋਂ ਕਿਸੇ ਵੀ ਕੰਪਨੀਆਂ ਤੋਂ ਮੁਕੰਮਲ ਕਰਵਾਈ ਜਾ ਸਕਦੀ ਹੈ।
        ਇਸ ਤੋਂ ਪਹਿਲਾਂ ਮਈ ਮਹੀਨੇ ਵਿੱਚ ਪੰਜਾਬ ‘ਚ ਆਨਲਾਈਨ ਭੋਜਨ ਸਪਲਾਈ ਕਰਨ ਵਾਲੀਆਂ ਐਗਰੀਗੇਟਰ ਕੰਪਨੀਆਂ ਜਿਵੇਂ ਜ਼ੋਮੈਟੋ, ਸਵੀਗੀ, ਊਬਰ ਈਟਸ ਅਤੇ ਫੂਡ ਪੈਂਡਾ ਆਦਿ ਨੂੰ ਕਿਹਾ ਗਿਆ ਸੀ ਕਿ ਉਹ ਆਪਣੇ ਸਬੰਧਤ ਐਫ.ਬੀ.ਓ ਨੂੰ ਆਪੋ-ਆਪਣੀ ਇਕਾਈ ਦੀ ਸਵੱਛਤਾ ਰੇਟਿੰਗ ਯਕੀਨੀ ਬਣਾਉਣ।
        ਆਨਲਾਈਨ ਭੋਜਨ ਬਿਜ਼ਨਸ ਐਗਰੀਗੇਟਰਾਂ ਨੇ ਆਪਣੇ ਨਾਲ ਸਬੰਧਤ ਐਫ.ਬੀ.ਓਜ਼  ਦੀ ਸਵੱਛਤਾ ਰੇਟਿੰਗ ਨੂੰ ਯਕੀਨੀ ਬਣਾਉਣ ਲਈ ਸਮਾਂ ਮੰਗਿਆ ਸੀ ਅਤੇ ਕਮਿਸ਼ਨਰੇਟ ਨੂੰ ਬੇਨਤੀ ਕੀਤੀ ਸੀ ਕਿ ਸਾਰੇ ਐਫ.ਬੀ.ਓਜ਼ ਨੂੰ ਆਪਣੀਆਂ ਅਸਟੈਬਸ਼ਿਮੈਂਟਾਂ ਦੀ ਸਵੱਛਤਾ ਰੇਟਿੰਗ ਆਪ ਕਰਵਾਉਣ ਲਈ ਵੀ ਨਿਰਦੇਸ਼ ਦਿੱਤੇ ਜਾਣ।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …

Leave a Reply