ਅੰੰਮ੍ਰਿਤਸਰ, 11 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਆਰਟ ਗੈਲਰੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਫਿਜੀਓਥਰੈਪੀ ਦਿਵਸ ਮਨਾਇਆ ਗਿਆ।ਇਸ ਸਮਾਗਮ ਵਿੱਚ ਓਮ ਪ੍ਰਕਾਸ਼ ਸੋਨੀ ਮੈਡੀਕਲ ਸਿਖਿਆ ਤੇ ਖੋਜ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਫਿਜੀਓਥਰੈਪੀ ਨਾਲ ਅਨੇਕਾਂ ਬਿਮਾਰੀਆਂ ਦਾ ਇਲਾਜ ਸੰਭਵ ਹੈ ਅਤੇ ਇਸ ਨੂੰ ਕਰਨ ਨਾਲ ਅਸੀਂ ਕਈ ਬਿਮਾਰੀਆਂ ਤੋਂ ਨਿਜ਼ਾਤ ਪਾ ਸਕਦੇ ਹਾਂ।ਉਨ੍ਹਾਂ ਦੱਸਿਆ ਕਿ ਸਰਵਾਈਕਲ, ਲੱਕ ਦਾ ਦਰਦ, ਪੁਰਾਣੀ ਸੱਟ ਦਾ ਦਰਦ, ਮੂੰਹ ਦਾ ਟੇਡਾਪਣ, ਗਠੀਆ ਵਰਗੀਆਂ ਲਾ-ਇਲਾਜ ਬਿਮਾਰੀਆਂ ਦਾ ਇਲਾਜ ਕੇਵਲ ਫਿਜੀਓਥਰੈਪੀ ਵਿੱਚ ਹੀ ਸੰਭਵ ਹੈ। ਉਨ੍ਹਾਂ ਦੱਸਿਆ ਕਿ ਫਿਜੀਓਥਰੈਪੀ ਇਕ ਦਰਦ ਰਹਿਤ ਪ੍ਰਕਿਰਿਆ ਹੈ ਅਤੇ ਇਸ ਨੂੰ ਰੋਜਾਨਾ ਕਰਨ ਨਾਲ ਸਾਡਾ ਸਰੀਰ ਵੀ ਤੰਦਰੁਸਤ ਰਹਿੰਦਾ ਹੈ।ਸੋਨੀ ਵੱਲੋਂ ਫਿਜੀਓਥਰੈਪੀ ਸਬੰਧੀ ਇਕ ਕਿਤਾਬ ਵੀ ਰਲੀਜ ਕੀਤੀ ਗਈ।
ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਪਰਮਜੀਤ ਸਿੰਘ ਬੱਤਰਾ, ਡਾ: ਹਰਪ੍ਰੀਤ ਬਾਵਾ ਤੋਂ ਇਲਵਾ ਵੱਡੀ ਗਿਣਤੀ ਵਿੱਚ ਫਿਜੀਓਥਰੈਪੀ ਦੇ ਮਾਹਿਰ ਡਾਕਟਰ ਵੀ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media