ਅੰਮ੍ਰਿਤਸਰ, 11 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂੂ ਨਾਨਕ ਦੇਵ ਯੂੂਨੀਵਰਸਿਟੀ ਦੇ ਐਮ.ਵਾਈ.ਏ.ਐਸ-ਜੀ.ਐਨ.ਡੀ.ਯੂ ਸਪੋਰਟਸ ਸਾਇੰਸਜ਼ ਐਂਡ ਮੈਡੀਸਨ ਵਿਭਾਗ ਦੇ ਵਿਦਿਆਰਥੀਆਂ ਵਲੋਂ ਫਿਜ਼ੀੳਥੈਰੇਪੀ ਦਿਵਸ ਮਨਾਇਆ ਗਿਆ।ਇਸ ਪੋ੍ਰਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਐਮਰਜੈਂਸੀ ਮੌਕੇ ਵਰਤੇ ਜਾ ਸਕਣ ਵਾਲੇ ਸਹੀ ਤਰੀਕਿਆਂ ਬਾਰੇ ਜਾਗਰੂੁਕ ਕਰਨਾ ਸੀ।
ਐਮ.ਪੀ.ਟੀ (ਸਪੋਰਟਸ ਫਿਜ਼ੀਓਥੈਰੇਪੀ) ਦੇ ਵਿਦਿਆਰਥੀਆਂ ਨੇ ਸਕਿੱਟਾਂ ਅਤੇ ਨਾਟਕਾਂ ਜਰੀਏ ਸਪੋਰਟਸ ਫਿਜ਼ੀਓਥੈਰੇਪਿਸਟ ਦੀ ਭੂੂਮਿਕਾ ਬਾਰੇ ਦੱਸਿਆ।ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਪਿੱਠ ਦਰਦ, ਅਥਲੈਟਿਕ ਸੱਟਾਂ, ਪੋਸਟ ਆਪਰੇਟਿਵ ਸਟਿਫਨਂੇਸ ਅਤੇ ਗੋਡੇ ਦੇ ਦਰਦ ਵਿੱਚ ਫਿਜ਼ੀਓਥੈਰੇਪੀ ਦੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ।ਇਸ ਤੋਂ ਇਲਾਵਾ ਬੁਨਿਆਦੀ ਜੀਵਨ ਸਹਾਇਤਾ ਦੇ ਤਰੀਕਿਆਂ, ਫ੍ਰੈਕਚਰ, ਖੂੂਨ ਵਗਣ, ਡੀਹਾਈਡਰੇਸ਼ਨ ਅਤੇ ਐਮਰਜੈਂਸੀ ਮੌਕੇ ਕਿਵੇਂ ਮਦਦ ਕਰਨੀ ਹੈ ਤੋਂ ਜਾਗਰੂਕ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਯੂੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਵੱਧ ਚੜ੍ਹਕੇ ਹਿੱਸਾ ਲਿਆ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media