ਸਮਰਾਲਾ, 11 ਸਤੰਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬ ਰਾਜ ਪਾਵਰਕਾਰਪੋਰੇਸ਼ਨ ਲਿਮ: ਦੀ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਕਮੇਟੀ ਸਮਰਾਲਾ ਦੀ ਮੀਟਿੰਗ ਸਿਕੰਦਰ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਪਾਵਰ ਕਾਮ ਦੇੇ ਰਿਟਾਇਰਡ ਮੁਲਜ਼ਮਾਂ ਨੇ ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਨਾਲ ਕੀਤੇ ਜਾ ਧੱਕੇ ਅਤੇ ਅੜੀਅਲ ਵਤੀਰੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ।ਦੁੱਖੀ ਹੋਏ ਪੈਨਸ਼ਨਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਪਾਵਰਕਾਮ ਦੇ ਮੁਲਾਜਮਾਂ ਨਾਲ ਮਿਲ ਕੇ ਸਾਂਝੇ ਧਰਨੇ ਦੀ ਚਿਤਾਵਨੀ ਦਿੱਤੀ ਅਤੇ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਨ ਦਾ ਬਿਗਲ ਬਜਾਇਆ। ਪ੍ਰਧਾਨ ਸਿਕੰਦਰ ਸਿੰਘ ਨੇ ਪਾਵਰਕਾਮ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ, ਜਿਨ੍ਹਾਂ ਵਿੱਚ ਬਿਜਲੀ ਯੂਨਿਟਾਂ ਦੀ ਖਪਤ ਦੀ ਰਿਆਇਤ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਦੀ ਨਕਦ ਅਦਾਇਗੀ ਅਤੇ 2016 ਦੇ ਨਵੇਂ ਸਕੇਲਾਂ ਅਨੁਸਾਰ ਕਮੇਟੀ ਬਣਾ ਕੇ ਜਲਦੀ ਤੋਂ ਜਲਦੀ ਲਾਗੂ ਕਰਨ ਸਬੰਧੀ ਦੱਸਿਆ।ਸਰਕਲ ਰੋਪੜ ਵਿਖੇ ਹੋਈ ਕਨਵੈਨਸ਼ਨ ਦੌਰਾਨ ਸਰਕਲ ਦੇ ਕੁੱਝ ਨੁਮਾਇੰਇੰਦਿਆਂ ਵਲੋਂ ਸਟੇਟ ਕਮੇਟੀ ਨਾਲ ਕੀਤੇ ਗਲਤ ਵਤੀਰੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਸਟੇਟ ਕਮੇਟੀ ਨਾਲ ਰਲ ਕੇ ਸਾਂਝੇ ਸੰਘਰਸ਼ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।23 ਸਾਲਾ ਪ੍ਰਮੋਸ਼ਨ ਸਕੇਲ ਲਾਗੂ ਕਰਨ, ਪੇ-ਬੈਡ ਅਤੇ ਪੇ-ਸਕੇਲਾਂ ਦੀਆਂ ਤਰੁੱਟੀਆਂ ਦੂਰ ਕਰਨਾਂ ਅਤੇ ਮੈਡੀਕਲ ਕੈਸ਼ ਲੈਸ ਸਕੀਮ ਦੁਬਾਰਾ ਲਾਗੂ ਕਰਵਾਉਣ ਦੀ ਵੀ ਮੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਪ੍ਰੇਮ ਸਿੰਘ ਐਸ.ਡੀ.ਓ ਰਿਟਾ: ਸੀਨੀ: ਮੀਤ ਪ੍ਰਧਾਨ ਗੁਰਸ਼ਰਨ ਸਿੰਘ ਨਾਗਰਾ ਸਕੱਤਰ, ਜੁਗਲ ਕਿਸ਼ੋਰ ਸਾਹਨੀ ਮੀਤ ਸਕੱਤਰ, ਜਗਤਾਰ ਸਿੰਘ ਪ੍ਰੈਸ ਸਕੱਤਰ, ਦਰਸ਼ਨ ਸਿੰਘ ਖਜ਼ਾਨਚੀ, ਰਜਿੰਦਰ ਵਡੇਰਾ ਕਾਨੂੰਨੀ ਸਲਾਹਕਾਰ, ਪ੍ਰੇਮ ਚੰਦ ਭਲਾ ਲੋਕ ਮੀਤ ਪ੍ਰਧਾਨ, ਸਵਰਨ ਸਿੰਘ ਬਾਠ ਐਸ.ਡੀ.ਓ ਰਿਟਾ:, ਅਮਰਜੀਤ ਸਿੰਘ ਉਪਲ ਐਸ.ਡੀ.ਓ ਰਿਟਾ:, ਪ੍ਰੇਮ ਕੁਮਾਰ ਸਰਕਲ ਆਗੂ, ਸੰਤੋਖ ਕੁਮਾਰ ਸੈਣੀ, ਅਮਰਜੀਤ ਸਿੰਘ ਚਹਿਲਾਂ, ਗੁਰਦੇਵ ਸਿੰਘ ਖਮਾਣੋਂ, ਨਿਰਮਲ ਸਿੰਘ ਬਰਮਾ, ਮੋਹਣ ਸਿੰਘ ਕਟਾਣੀ ਕਲਾਂ, ਬਲਦੇਵ ਸਿੰਘ ਅਤੇ ਤਰਲੋਕ ਸਿੰਘ ਮਾਛੀਵਾੜਾ ਆਦਿ ਮੌਜਦੂ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media