Monday, March 9, 2026

ਗੁਰੂ ਨਗਰੀ ਦੀ ਅਦਾਕਾਰਾ ਜਾਨਵੀ ਮਲਹੋਤਰਾ ਨੇ ਬੱਚਿਆਂ ਨਾਲ ਮਨਾਇਆ ਜਨਮ ਦਿਨ

ਤਿੰਨ ਬਾਲੀਵੁੱਡ ਫਿਲਮਾਂ ’ਚ ਕਰ ਚੁੱਕੀ ਹੈ ਅਦਾਕਾਰੀ
ਅੰਮ੍ਰਿਤਸਰ, 13 ਸਤੰਬਰ (ਪੰਜਾਬ ਪੋਸਟ – ਅਮਨ) – ਸਥਾਨਕ ਗਲੀ ਬਾਂਕੇ ਬਿਹਾਰੀ ਸਥਿਤ ਡਰੀਮਜ਼ ਡਾਂਸ ਅਕੈਡਮੀ ਦੀ ਕੋਰਿਓਗ੍ਰਾਫਰ ਜਾਨਵੀ ਮਲਹੋਤਰਾ ਨੇ PUNJ1309201901ਅਕੈਡਮੀ ਦੇ ਬੱਚਿਆਂ ਨਾਲ ਆਪਣੇ ਜਨਮ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।ਸਿੰਗਿੰਗ ਰਿਆਲਟੀ ਸ਼ੋਅ ਰਾਈਜਿੰਗ ਸਟਾਰ ਤੋਂ ਆਪਣੀ ਪਛਾਣ ਬਣਾ ਚੁੱਕੀ ਬਟਾਲਾ ਰੋਡ ਵਾਸੀ ਜਾਨਵੀ ਮਲਹੋਤਰਾ ਬਾਲੀਵੁੱਡ ਦੀਆਂ ਤਿੰਨ ਫਿਲਮਾਂ ਨਮਸਤੇ ਇੰਗਲੈਂਡ, ਹੈਪੀ ਭਾਗ ਜਾਏੇਗੀ-2 ਅਤੇ ਗੋਲਡ ਵਿਚ ਦਰਸ਼ਕਾਂ ਦੇ ਰੂਬਰੂ ਹੋ ਚੁੱਕੀ ਹੈ।ਖਾਸ ਗੱਲ ਇਹ ਹੈ ਕਿ ਹੈਪੀ ਭਾਗ ਜਾਏਗੀ-2 ਅਤੇ ਗੋਲਡ ਵਿਚ ਜਾਨਵੀ ਦੀ ਮਾਂ ਸਪਨਾ ਮਲਹੋਤਰਾ ਵੀ ਕੰਮ ਕਰ ਚੁੱਕੀ ਹੈ।ਜਨਮ ਦਿਨ ਦੀ ਪਾਰਟੀ ਦੌਰਾਨ ਅਕੈਡਮੀ ਦੇ ਨੰਨੇ-ਮੁੰਨੇ ਸਿਖਿਆਰਥੀਆਂ ਨੇ ਡਾਂਸ ਕੋਰਿਓਗ੍ਰਾਫਰ ਜਾਨਵੀ ਮਲਹੋਤਰਾ ਨੂੰ ਉਨ੍ਹਾਂ ਦੀਆਂ ਤਸਵੀਰਾਂ ਦਾ ਇਕ ਫੋਟੋ ਫਰੇਮ ਤੋਹਫੇ ਵਜੋਂ ਭੇਂਟ ਕੀਤਾ।
             ਦੱਸਣਯੋਗ ਹੈ ਕਿ ਜਾਨਵੀ ਨੂੰ ਮਾਡਲਿੰਗ, ਸਿੰਗਿੰਗ, ਡਾਂਸ, ਜੂਡੋ-ਕਰਾਟੇ, ਕਾਰ, ਬਾਈਕ, ਬੁਲਟ ਡਰਾਈਵਿੰਗ ਤੇ ਫੋਟੋਗ੍ਰਾਫੀ ਦਾ ਸ਼ੌਂਕ ਹੈ ਅਤੇ ਉਹ ਤਾਈਕਵਾਡੋ ਵਿੱਚ ਵੀ ਸਟੇਟ ਪੱਧਰ `ਤੇ ਬਲੈਕ ਬੈਲਟ ਗੋਲਡ ਮੈਡਲਿਸਟ ਜੇਤੂ ਵੀ ਰਹਿ ਚੁੱਕੀ ਹੈ।
 

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply