ਪਰਾਲੀ ਨੂੰ ਅੱਗ ਲਾਉਣ ਵਾਲਿਆਂ ਤੋਂ ਵਸੂਲੇ ਜਾਣਗੇ ਜੁਰਮਾਨੇ
ਅੰਮ੍ਰਿਤਸਰ, 13 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਨੈਸ਼ਨਲ ਗਰੀਨ ਟ੍ਰਿਬਿਊਨਲ ਨਵੀਂ ਦਿੱਲੀ ਵਲੋਂ ਝੋਨੇ ਦੀ ਪਰਾਲੀ ਸਾੜਨ `ਤੇ
ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।ਇਹਨਾਂ ਹੁਕਮਾਂ ਅਨੁਸਾਰ ਸਕੱਤਰ ਖੇਤੀਬਾੜੀ ਪੰਜਾਬ ਕਾਹਨ ਸਿੰਘ ਪੰਨੂ ਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ: ਸੁਤੰਤਰ ਕੁਮਾਰ ਐਰੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮੁੱਖ ਖੇਤੀਬਾੜੀ ਅਫਸਰ ਡਾ: ਦਲਬੀਰ ਸਿੰਘ ਛੀਨਾ ਨੇ ਕਿਸਾਨਾਂ ਨੰੂ ਅਪੀਲ ਕੀਤੀ ਹੈ ਕਿ ਝੋਨੇ/ਬਾਸਮਤੀ ਦੀ ਪਰਾਲੀ ਨੰੂ ਅੱਗ ਬਿਲਕੁੱਲ ਨਾ ਲਗਾਈ ਜਾਵੇ।ਉਨ੍ਹਾਂ ਕਿਹਾ ਕਿ ਇੱਕ ਹੈਕਟੇਅਰ ਰਕਬੇ ਦੀ ਪਰਾਲੀ ਸਾੜਨ ਨਾਲ 30 ਕਿਲੋ ਨਾਈਟ੍ਰੋਜਨ, 13.8 ਕਿਲੋ ਫ਼ਾਸਫ਼ੋਰਸ, 30 ਕਿਲੋ ਪੋਟਾਸ਼, 6.48 ਕਿਲੋ ਸਲਫ਼ਰ ਅਤੇ 2400 ਕਿਲੋ ਕਾਰਬਨ ਸੜ ਕੇ ਨਸ਼ਟ ਹੋ ਜਾਂਦੀ ਹੈ।ਪਰਾਲੀ ਨੂੰ ਅੱਗ ਲਾਉਣ ਨਾਲ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਮੀਥੇਨ, ਨਾਈਟ੍ਰਿਕ ਆਕਸਾਈਡ ਵਰਗੀਆਂ ਖਤਰਨਾਕ ਗੈਸਾਂ ਪੈਦਾ ਹੁੰਦੀਆਂ ਹਨ ਜਿਹੜੀਆਂ ਕਿ ਵਾਤਾਵਰਣ ਪ੍ਰਦੂਸ਼ਿਤ ਕਰਨ ਦੇ ਨਾਲ-ਨਾਲ ਮਨੁੱਖਾਂ ਅਤੇ ਪਸ਼ੂਆਂ ਦੀ ਸਿਹਤ `ਤੇ ਮਾੜਾ ਅਸਰ ਪਾਉਂਦੀਆਂ ਹਨ।ਧੂੰਏ ਦੀ ਵਜ੍ਹਾ ਕਾਰਨ ਭਿਆਨਕ ਐਕਸੀਡੈਂਟ ਹੁੰਦੇ ਹਨ ਜਿਸ ਨਾਲ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ।
ਡਾ: ਛੀਨਾ ਨੇ ਕਿਹਾ ਕਿ ਇਸ ਸਾਲ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਵੱਡੇ ਪੱਧਰ `ਤੇ ਮਨਾਇਆ ਜਾ ਰਿਹਾ ਹੈ।ਗੁਰਬਾਣੀ ਆਸ਼ੇ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਹਵਾ, ਪਾਣੀ ਅਤੇ ਧਰਤੀ ਨੰੂ ਗੁਰੂ, ਪਿਤਾ ਅਤੇ ਮਾਤਾ ਦਾ ਦਰਜਾ ਦਿੱਤਾ ਹੈ।ਸੋ ਧਰਤੀ, ਮਨੁੱਖਤਾ ਅਤੇ ਵਾਤਾਵਰਣ ਦੀ ਮਹੱਤਤਾ ਨੰੂ ਸਮਝਦੇ ਹੋਏ ਕਿਸੇ ਵੀ ਹਾਲਤ ਵਿੱਚ ਪਰਾਲੀ ਨੰੂ ਅੱਗ ਨਾ ਲਾਈ ਜਾਵੇ ਅਤੇ ਹੋਰਨਾਂ ਕਿਸਾਨਾਂ ਨੰੂ ਇਸ ਕੁਰੀਤੀ ਨੰੂ ਠੱਲ ਪਾਉਣ ਲਈ ਪ੍ਰੇਰਿਤ ਕੀਤਾ ਜਾਵੇ।ਫੇਰ ਵੀ ਜੇਕਰ ਕੋਈ ਝੋਨੇ ਦੀ ਪਰਾਲੀ ਨੰੂ ਅੱਗ ਲਾਉਣ ਦੀ ਕੋਝੀ ਹਰਕਤ ਕਰਦਾ ਹੈ ਤਾਂ ਪ੍ਰਸ਼ਾਸ਼ਨ ਵਲੋਂ ਉਸਨੰੂ 2 ਏਕੜ ਤੱਕ ਅੱਗ ਦੀ ਘਟਨਾਂ ਤੇ 2500/- ਰੁ:, 2-5 ਏਕੜ ਤੱਕ 5000/- ਰੁ: ਅਤੇ 5 ਏਕੜ ਤੋਂ ਵੱਧ 15000/- ਰੁ: ਵਾਤਾਵਰਣ ਮੁਆਵਜ਼ੇ ਦੇ ਰੂਪ ਵਿੱਚ ਵਸੂਲੀ ਕੀਤੀ ਜਾਵੇਗੀ।ਇਸ ਤੋਂ ਇਲਾਵਾ ਰੈਵੀਨਿਊ ਰਿਕਾਰਡ ਵਿੱਚ ਲਾਲ ਸਿਆਹੀ ਨਾਲ ਇੰਦਰਾਜ ਕੀਤਾ ਜਾਵੇਗਾ, ਸਰਕਾਰ ਵਲੋਂ ਦਿੱਤੀਆਂ ਸਰਕਾਰੀ ਸਹੂਲਤਾਂ ਬੰਦ ਕਰ ਦਿੱਤੀਆਂ ਜਾਣਗੀਆਂ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media