Sunday, July 5, 2026

ਅਕੇਡੀਆ ਵਰਲਡ ਸਕੂਲ ਜਿਲ੍ਹਾ ਪੱਧਰੀ ਬਾਸਕਟਬਾਲ ਮੁਕਾਬਲੇ `ਚ ਅੱਵਲ

PUNJ1409201910ਲੌਂਗੋਵਾਲ, 14 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) -ਬੀਤੇ ਦਿਨੀ ਗੁਰੂ ਤੇਗ ਬਹਾਦਰ ਸਕੂਲ ਬਰੜਵਾਲ, ਧੂਰੀ ਵਿਖੇ ਅੰਡਰ-14 ਮੁੰਡਿਆਂ ਅਤੇ ਕੁੜੀਆਂ ਦੇ ਬਾਸਕਟਬਾਲ ਮੁਕਾਬਲੇ ਕਰਵਾਏ ਗਏ।ਜਿਹਨਾਂ ਵਿਚ ਅਕੇਡੀਆ ਵਰਲਡ ਸਕੂਲ ਨੇ ਜਿੱਤ ਹਾਸਿਲ ਕੀਤੀ।ਇਸ ਮੁਕਾਬਲੇ ਵਿੱਚ ਸੰਗਰੂਰ ਜਿਲ੍ਹੇ ਦੇ ਵੱਖ-ਵੱਖ ਸਕੂਲੀ ਵਿਦਿਆਰਥੀਆਂ ਨੇ ਅਲੱਗ-ਅਲੱਗ ਵਰਗ ਵਿੱਚ ਭਾਗ ਲਿਆ।ਅਕੇਡੀਆ ਸਕੂਲ ਦੇ ਵਿਦਿਆਰਥੀਆਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਵਾਨੀਗੜ੍ਹ ਜੋਨ ਤੋਂ ਜਿੱਤ ਹਾਸਿਲ ਕੀਤੀ। ੲਹ ਮੁਕਾਬਲੇ ਧੂਰੀ ਦੇ ਜੀ.ਟੀ.ਬੀ ਸਕੂਲ ਦੇ ਬਾਸਕਟਬਾਲ ਗਰਾਊਂਡ  ਵਿੱਚ ਖੇਡੇ ਗਏ।ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ ਟੀਮ ਇੰਚਾਰਜ ਕਿਰਨਪਾਲ ਸਿੰਘ ਨੂੰ ਵਧਾਈ ਦਾ ਪਾਤਰ ਦੱਸਿਆ।ਸਕੂਲ ਦੀਆਂ ਸਾਰੀਆਂ ਹੀ ਟੀਮਾਂ ਨੇ ਬਹੁਤ ਹੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਕੇ ਮੁਕਾਬਲੇ ਨੂੰ ਰੋਮਾਂਚਕ ਬਣਾਇਆ।
ਜਿਕਰਯੋਗ ਹੈ ਕਿ ਜੇਤੂ ਟੀਮਾਂ ਅਗਲੇ ਸਟੇਟ ਪੱਧਰੀ ਮੁਕਾਬਲੇ ਲਈ ਆਪਣੀ ਤਿਆਰੀ ਵਿੱਚ ਜੁੱਟ ਗਈਆਂ ਹਨ।
  

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply