ਅੰਮ੍ਰਿਤਸਰ, 17 ਸਤੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਪਿਛਲੇ 22 ਸਾਲਾਂ ਤੋਂ ਗਰੀਬ, ਅਨਾਥ ਅਤੇ
ਲੋੜਵੰਦ ਰੋਗੀਆਂ ਨੂੰ ਆਪਣੇ ਹਸਪਤਾਲਾਂ ਅਤੇ ਡਿਸਪੈਂਸਰੀਆਂ ਰਾਹੀਂ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੀ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਵੱਲੋਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ ਹਰ ਸਾਲ ਦੀ ਤਰ੍ਹਾਂ ਸਾਲਾਨਾ ਧੰਨਵਾਦ ਦਿਵਸ ਅਤੇ ਮਲ੍ਹਮ ਡੱਬੀ ਬਖਸ਼ਿਸ਼ ਦਿਵਸ ਗੁਰਦੁਆਰਾ ਗੁਰੂ ਤੇਗ ਬਹਾਦਰ ਜੀ, ਅਜੀਤ ਨਗਰ/ ਈਸਟ ਮੋਹਨ ਨਗਰ ਵਿਖੇ ਮਨਾਇਆ ਗਿਆ।
ਸਮਾਗਮ ਵਿਚ ਸਰਬਜੀਤ ਸਿੰਘ ਬੋਬੀ ਵੇਹਲਾ ਸਮਾਜ ਸੇਵਕ, ਸ਼ਿਮਲਾ ਅਤੇ ਕਰਨਲ ਪੀ.ਐਸ ਭੱਟੀ ਨੂੰ “ਭਾਈ ਘਨ੍ਹਈਆ ਜੀ ਸੇਵਾ ਅਵਾਰਡ” ਨਾਲ ਭਾਈ ਮਨਜੀਤ ਸਿੰਘ ਚੇਅਰਮੈਨ, ਗੁਰਬਖਸ਼ ਸਿੰਘ ਬੱਗਾ ਜਨਰਲ ਸਕੱਤਰ, ਜਸਬੀਰ ਸਿੰਘ ਸੇਠੀ ਵਿੱਤ ਸਕੱਤਰ ਅਤੇ ਹੋਰਨਾਂ ਅਹੁੱਦੇਦਾਰਾਂ ਤੇ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ।
ਪ੍ਰੈਸ ਸਕੱਤਰ ਦਵਿੰਦਰ ਸਿੰਘ ਨੇ ਸਮਾਗਮ ਦੱਸਿਆ ਕਿ ਇਸ ਸਮਾਗਮ ਵਿਚ ਪੰਥ ਪ੍ਰਸਿੱਧ ਰਾਗੀ ਭਾਈ ਹਰਿੰਦਰ ਸਿੰਘ ਰੋਮੀ, ਅਖੰਡ ਕੀਰਤਨੀ ਜੱਥਾ ਨੇ ਗੁਰਬਾਣੀ ਕੀਰਤਨ ਦੀ ਹਾਜ਼ਰੀ ਭਰੀ। ਭਾਈ ਸੁਖਜੀਤ ਸਿੰਘ ਕਥਾਵਾਚਕ ਕਪੂਰਥਲਾ ਨੇ ਗੁਰਮਤਿ ਵਿਚਾਰਾਂ ਸਰਵਣ ਕਰਵਾਈਆਂ।ਸਮਾਗਮ ਦੇ ਅੰਤ `ਚ ਮਰੀਜ਼ਾਂ ਦੀ ਮਲ੍ਹਮ, ਪੱਟੀ ਵੀ ਕੀਤੀ ਗਈ।
ਇਸ ਸਮਾਗਮ ਵਿਚ ਭਾਈ ਜਸਬੀਰ ਸਿੰਘ ਸਰਪ੍ਰਸਤ, ਸੁਰਿੰਦਰ ਸਿੰਘ ਮੀਤ ਪ੍ਰਧਾਨ, ਜੋਗਿੰਦਰ ਸਿੰਘ ਟੰਡਨ, ਅਵਤਾਰ ਸਿੰਘ ਟਰੱਕਾਂ ਵਾਲੇ, ਪਵਨ ਕੁਮਾਰ, ਚਰਨਜੀਤ ਸਿੰਘ ਵਾਲੀਆ, ਡਾ. ਅਮਰੀਕ ਸਿੰਘ, ਇੰਜ. ਦਰਸ਼ਨ ਸਿੰਘ ਚਾਨੀ, ਧਰਮ ਬੀਰ ਸਿੰਘ, ਹਰਬਚਨ ਸਿੰਘ, ਜਤਿੰਦਰ ਸਿੰਘ ਬਾਵਾ, ਜਗਮੋਹਨ ਸਿੰਘ ਦੂਆ ਅਤੇ ਰਣਬੀਰ ਸਿੰਘ ਰਾਣਾ ਆਦਿ ਹਾਜ਼ਰ ਸਨ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media