ਪਿੰਡਾਂ ਤੇ ਸ਼ਹਿਰਾਂ ਵਿਚ ਪੂਰੇ ਜ਼ੋਰਾਂ ਨਾਲ ਚੱਲੇਗੀ ਸਫਾਈ ਮੁਹਿੰਮ
ਫਾਜਿਲਕਾ, 24 ਸਿਤੰਬਰ (ਵਿਨੀਤ ਅਰੋੜਾ) – 25 ਸਤੰਬਰ ਤੋਂ 2 ਅਕਤੂੁਬਰ ਤੱਕ ਫਾਜ਼ਿਲਕਾ ਜਿਲ੍ਹੇ ਵਿਚ ਸਵੱਛ ਭਾਰਤ ਯੋਜਨਾ ਤਹਿਤ ਪਿੰਡਾਂ ਅਤੇ ਸ਼ਹਿਰਾਂ ਵਿਚ ਸਫਾਈ ਮੁਹਿੰਮ ਜੰਗੀ ਪੱਧਰ ਤੇ ਚਲਾਈ ਜਾਵੇਗੀ ਅਤੇ ਫਾਜ਼ਿਲਕਾ ਜਿਲ੍ਹੇ ਦੇ ਵਸਨੀਕ ਇਸ ਦੇਸ਼ ਵਿਆਪੀ ਮੁਹਿੰਮ ਵਿਚ ਵੱਧ ਚੜ ਕੇ ਹਿੱਸਾ ਲੈਣਗੇ । ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ. ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਮੌਕੇ ਦਿੱਤੀ ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਸਵੱਛ ਭਾਰਤ ਮੁਹਿੰਮ ਨੂੰ ਲੋਕ ਲਹਿਰ ਵੱਜੋਂ ਚਲਾਈਆ ਜਾਵੇ ਅਤੇ ਲੋਕਾਂ ਨੂੰ ਸਮੂਹਿਕ ਤੋਰ ਤੇ ਘਰਾਂ, ਜਨਤਕ ਥਾਂਵਾ, ਗਲੀਆਂ, ਸਕੂਲਾਂ, ਡਿਸਪੈਂਸਰੀਆਂ, ਪੰਚਾਇਤ ਘਰਾਂ ਅਤੇ ਸਰਕਾਰੀ ਇਮਾਰਤਾਂ ਆਦਿ ਦੀ ਸਫਾਈ ਵੱਲ ਪ੍ਰੇਰਿਆ ਜਾਵੇ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਫਾਈ ਦੀ ਮਹੱਤਤਾ ਅਤੇ ਕੂੜਾ ਕਰਕਟ ਤੇ ਗੰਦਗੀ ਦੇ ਨੁਕਸਾਨਾਂ ਤੇ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾਵੇ ।ਉਨ੍ਹਾਂ ਕਿਹਾ ਕਿ ਇਸ ਸਬੰਧੀ ਪਿੰਡਾਂ, ਸ਼ਹਿਰਾਂ, ਜਨਤਕ ਥਾਂਵਾ, ਸਿੱਖਿਆ ਸੰਸਥਾਂਵਾ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ।ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਵਧੀਆ ਸਫਾਈ ਰੱਖਣ ਵਾਲੇ ਪਿੰਡਾਂ, ਸ਼ਹਿਰਾਂ, ਸੰਸਥਾਂਵਾ ਦੇ ਲੋਕਾ ਨੂੰ ਸਨਮਾਨਿਤ ਕੀਤਾ ਜਾਵੇਗਾ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਦਾ ਵੱਧ ਤੋਂ ਵੱਧ ਹਿੱਸਾ ਬਨਣ ਅਤੇ ਸਵੱਛ ਭਾਰਤ ਦੇ ਨਿਰਮਾਣ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਣ । ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿਚ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ,ਆਂਗਨਵਾੜੀ ਵਰਕਰਾਂ, ਸਿੱਖਿਆ ਸੰਸਥਾਂਵਾ ਦੇ ਮੁਖੀ, ਪੰਚਾਇਤਾਂ, ਪੰਚਾਇਤ ਸੈਕਟਰੀ ਆਦਿ ਆਪਣਾ ਯੋਗਦਾਨ ਪਾਉਣਗੇ।ਇਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ, ਸ. ਕੁਲਪ੍ਰੀਤ ਸਿੰਘ ਸਹਾਇਕ ਕਮਿਸ਼ਨਰ (ਜ), ਸ. ਜਤਿੰਦਰ ਸਿੰਘ ਬਰਾੜ ਡੀ.ਡੀ.ਪੀ.ਓ., ਸ਼੍ਰੀ ਹਰੀ ਚੰਦ ਕੰਬੋਜ ਡੀ.ਈ.ਓ.(ਐਲੀਮੈਂਟਰੀ), ਸਮੂਹ ਬੀ.ਡੀ.ਪੀ.ਓਜ. ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ ।