Tuesday, May 27, 2025
Breaking News

ਟੋਲ-ਮੁਕਤ ਹੋਵੇ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨ-ਇਸ਼ਨਾਨ ਯਾਤਰਾ

ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ ਬਿਊਰੋ) – ਪਾਕਿਸਤਾਨ ਸਰਕਾਰ ਪਾਸੋਂ ਕਰਤਾਰਪੁਰ ਸਾਹਿਬ ਲ਼ਾਂਘੇ ਦੀ ਸਰਵਿਸ ਚਾਰਜ਼ ਮੁਕਤ ਯਾਤਰਾ ਦੀ ਜਾਇਜ਼ Golden Temple Atishbaziਮੰਗ ਦੇ ਨਾਲ ਭਾਰਤ ਸਰਕਾਰ ਨੂੰ ਵੀ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਧਾਰਮਿਕ ਯਾਤਰਾ ਟੋਲ ਟੈਕਸ ਮੁਕਤ ਕਰਨ ਸਬੰਧੀ ਤੁਰੰਤ ਫੈਸਲਾ ਕਰਨਾ ਚਾਹੀਦਾ ਹੈ।
               ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿਸੀਪਲ ਕੁਲਵੰਤ ਸਿੰਘ ਅਣਖੀ ਨੇ ਪਾਕਿਸਤਾਨ ਸਥਿਤ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਸ਼ਰਧਾਲੂਆਂ ਨੂੰ ਬਿਨਾ ਕਿਸੇ ਸਰਵਿਸ ਚਾਰਜ਼ ਦੇ ਕਰਵਾਉਣ ਲਈ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਸਰਾਹਨਾ ਕੀਤੀ ਹੈ।ਦੱਸਣਯੋਗ ਹੈ ਕਿ ਭਾਰਤ ਦੇ ਉਚ ਤਾਕਤੀ ਪ੍ਰਤੀਨਿਧ ਮੰਡਲ ਦੀ ਜਦ ਪਾਕਿਸਤਾਨ ਦੇ ਵਫਦ ਨਾਲ 4 ਸਤੰਬਰ ਨੂੰ ਮੁਲਾਕਾਤ ਹੋਈ ਸੀ ਤਾਂ ਭਾਰਤੀ ਅਧਿਕਾਰੀਆਂ ਨੇ ਪਾਕਿਸਤਾਨ ਸਰਕਾਰ ਦੀ ਤਰਫੋਂ ਤਜਵੀਜ਼ਤ 20 ਡਾਲਰ ਸਰਵਿਸ ਚਾਰਜ `ਤੇ ਇਤਰਾਜ਼ ਕਰਕੇ ਇਸ ਨੂੰ ਮੁੜ ਵਿਚਾਰਨ ਉਪਰੰਤ ਇਹ ਧਾਰਮਿਕ ਯਾਤਰਾ ਬਿਨਾ ਕਿਸੇ ਫੀਸ ਦੇ ਕਰਾਉਣ ਲਈ ਆਪਣਾ ਸੁਝਾਅ ਦਿੱਤਾ ਸੀ।ਪੰਜਾਬ ਸਰਕਾਰ ਨੇ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਵਾਸਤੇ ਸਰਵਿਸ ਚਾਰਜ ਤੋਂ ਬਿਨਾ ਵੀਜਾ-ਮੁਕਤ ਲਾਂਘੇ ਦੀ ਇਜਾਜ਼ਤ ਦੇਣ ਦਾ ਮਸਲਾ ਵੀ ਕੇਂਦਰੀ ਵਿਦੇਸ਼ ਮੰਤਰੀ ਦੇ ਸਾਹਮਣੇ ਰੱਖ ਕੇ ਲੱਖਾਂ ਸ਼ਰਧਾਲੂਆਂ ਦੀ ਸੁੱਖ-ਸਹੂਲਤ ਲਈ ਯਤਨ ਕੀਤੇ ਹਨ।
               ਅਣਖੀ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਕੋਲੋਂ 20 ਡਾਲਰ ਫੀਸ ਨੂੰ ਖਤਮ ਕਰਾਉਣ ਲਈ ਯਤਨ ਕਰਨੇ ਸ਼ਲਾਘਾਯੋਗ ਹਨ, ਪਰ ਨਾਲ ਹੀ ਭਾਰਤ ਸਰਕਾਰ ਨੂੰ ਵੀ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਯੋਗ ਪ੍ਰਣਾਲੀ ਅਤੇ ਢੰਗ ਤਰੀਕਿਆਂ ਦੀ ਵਰਤੋਂ ਕਰਕੇ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾ ਲਈ ਆਉਣ ਵਾਲੇ ਧਾਰਮਿਕ ਯਾਤਰੂਆਂ ਤੇ ਸ਼ਰਧਾਲੂਆਂ ਪਾਸੋਂ, ਟੋਲ ਟੈਕਸ ਦੀ ਵਸੂਲੀ ਨਾ ਕੀਤੀ ਜਾਵੇ।ਜਿਸ ਭਾਵਨਾ ਤਹਿਤ ਪਾਕਿਸਤਾਨ ਸਰਕਾਰ ਪਾਸੋਂ (ਜਿਸ ਨੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਤੋਂ ਭਾਰਤ-ਪਾਕਿ ਸਰਹੱਦ ਤੱਕ ਲਾਂਘਾ ਉਸਾਰਨ ਲਈ ਕਈ ਸੋ ਕਰੋੜ ਰੁਪਏ ਖਰਚੇ ਹਨ) ਲਾਂਘੇ ਲਈ ਸਰਵਿਸ ਚਾਰਜ ਨਾ ਲੈਣ ਬਾਰੇ ਯਤਨ ਜਾਰੀ ਹਨ, ਉਸੇ ਭਾਵਨਾ ਤਹਿਤ ਭਾਰਤ ਦੇ ਸਾਰੇ ਖੇਤਰਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਧਾਰਮਿਕ ਯਾਤਰੂਆਂ ਪਾਸੋਂ ਵੀ ਟੋਲ ਟੈਕਸ ਨਾ ਵਸੂਲਿਆ ਜਾਵੇ।
              ਇਸ ਫੈਸਲੇ ਨਾਲ ਜਿਥੇ ਅੰਮ੍ਰਿਤਸਰ ਦੀ ਧਾਰਮਿਕ ਯਾਤਰਾ ਨੂੰ ਉਤਸ਼ਾਹ ਮਿਲੇਗਾ, ਉਥੇ ਇਸ ਨਾਲ ਟੂਰਿਸਟ ਹੱਬ ਬਣਨ ਜਾ ਰਹੀ ਗੁਰੂ ਨਗਰੀ ਦੇ ਉਦਯੋਗ ਤੇ ਵਪਾਰ ਨੂੰ ਵੀ ਹੁਲਾਰਾ ਮਿਲਣ ਦੇ ਨਾਲ-ਨਾਲ ਰੋਜ਼ਗਾਰ ਦੇ ਮੌਕੇ ਵੀ ਵਧਣਗੇ।
               ਸਿਸ਼ਟਾਚਾਰ ਪੱਖੋਂ ਇਹ ਵਾਜ਼ਿਬ ਹੈ ਕਿ ਸਾਡੇੇ ਮੁਲਕ ਦੀ ਸਰਕਾਰ ਗਵਾਂਢੀ ਮੁਲਕ ਪਾਕਿਸਤਾਨ (ਜਿਸ ਨਾਲ ਸਾਡੇ ਦੇਸ਼ ਭਾਰਤ ਦੀ ਕੂਣ-ਬੋਲਣ ਦੀ ਸਾਂਝ ਵੀ ਲਗਭਗ ਖਤਮ ਹੋ ਚੱਕੀ ਹੈ) ਪਾਸੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਧਾਰਮਿਕ ਯਾਤਰਾ ਸੇਵਾ-ਕਰ ਮੁਕਤ ਹੋਣ ਦੀ ਆਸ ਰੱਖਦੀ ਹੈ ਤਾਂ ਆਪਣੇ ਦੇਸ਼ ਵਿੱਚ ਹੀ ਸਥਿਤ ‘ਦੁਨੀਆਂ ਦਾ ਸਭ ਤੋਂ ਵੱਧ ਦਰਸ਼ਨੀ ਸਥਾਨ’ ਦਾ ਰੁੱਤਬਾ ਹਾਸਲ ਕਰ ਚੁੱਕੇ ਸਿੱਖ ਧਰਮ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਧਾਰਮਿਕ ਯਾਤਰਾ ਟੋਲ-ਮੁਕਤ ਹੋਣੀ ਜਰੂਰੀ ਹੈ।

Check Also

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ

ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …

Leave a Reply