ਲੌਂਗੋਵਾਲ, 19 ਸਤੰਬਰ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਬਿਹਾਰ ਦੇ ਪਟਨਾ ਸਾਹਿਬ `ਚ ਹੋਈ ਰੋਇੰਗ ਦੀ ਨੈਸ਼ਨਲ ਚੈਂਪੀਅਨਸ਼ਿਪ ਚ ਰੱਤੋਕੇ ਸਕੂਲ ਦੀ
ਵਿਦਿਆਰਥਣ ਰਹੀ ਅਮਨਦੀਪ ਕੌਰ ਨੇ ਰਾਸ਼ਟਰੀ ਪੱਧਰ `ਤੇ ਤੀਸਰਾ ਸਥਾਨ ਹਾਸਲ ਕੀਤਾ ਹੈ।ਜਿਸ ਦਾ ਰੱਤੋਕੇ ਸਕੂਲ ਪਹੁੰਚਣ `ਤੇ ਪਿੰਡ ਦੀ ਪੰਚਾਇਤ, ਸਕੂਲ ਮੈਨੇਜੈਂਟ ਕਮੇਟੀ ਅਤੇ ਹੋਰ ਪਤਵੰਤੇ ਸੱਜਣਾ ਨੇ ਭਰਵਾਂ ਸਵਾਗਤ ਕੀਤਾ।ਸਰਪੰਚ ਕੁਲਦੀਪ ਕੌਰ ਨੇ ਅਮਨ ਅਤੇ ਉਸ ਦੇ ਪਿਤਾ ਸਰਦਾਰ ਮੁਖਤਿਆਰ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪੂਰੇ ਇਲਾਕੇ ਅਤੇ ਰੱਤੋਕੇ ਸਕੂਲ ਲਈ ਇੱਕ ਮਾਣ ਵਾਲੀ ਗੱਲ ਹੈ।ਪਿੰਡ ਵਾਸੀਆਂ ਨੂੰ ਜਦੋਂ ਅਮਨ ਦੇ ਆਉਣ ਦਾ ਪਤਾ ਲੱਗਾ ਤਾਂ ਹਰ ਕੋਈ ਆਪਣੇ ਕੰਮ ਧੰਧੇ ਛੱਡ ਕੇ ਵਧਾਈ ਦੇਣ ਲਈ ਦੌੜ ਪਿਆ।ਅਵਤਾਰ ਸਿੰਘ ਤਕੀਪੁਰ ਨੇ ਅਮਨ ਨੇ ਇਸ ਪ੍ਰਾਪਤੀ ਲਈ ਦਿਨ ਰਾਤ ਕੀਤੀ ਘਾਲਣਾ ਸਬੰਧੀ ਚਾਨਣਾ ਪਾਇਆ।ਅਧਿਆਪਕ ਸੁਖਪਾਲ ਸਿੰਘ ਅਤੇ ਪ੍ਰਦੀਪ ਸਿੰਘ ਨੇ ਅਮਨ ਨੂੰ ਸਕੂਲ ਤੇ ਇਲਾਕੇ ਦਾ ਮਾਣ ਦੱਸਿਆ।ਪਿੰਡ ਦੀ ਪੰਚਾਇਤ ਤੇ ਰੱਤੋਕੇ ਸਕੂਲ ਵਲੋਂ ਅਮਨਦੀਪ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਮੁਖਤਿਆਰ ਸਿੰਘ ਪ੍ਰਗਟ ਸਿੰਘ, ਗੋਲਡੀ ਭਾਊ, ਸਲਵਿੰਦਰ ਸਿੰਘ, ਵੀਰਪਾਲ ਸਿੰਘ, ਸਾਬਕਾ ਸਰਪੰਚ ਗੁਰਚਰਨ ਸਿੰਘ, ਦਿਲਦਾਰ ਸਿੰਘ ਦਾਰੀ ਮੈਂਬਰ, ਸਾਹਿਬ ਸਿੰਘ, ਕੁਲਦੀਪ ਸਿੰਘ ਕਾਲੀ, ਕੁਲਦੀਪ ਸਿੰਘ ਫੌਜੀ, ਗੋਮਾ ਭੀਖੀਕਾ ਮੈਂਬਰ, ਮਨਪ੍ਰੀਤ ਕੌਰ, ਕੁਲਵੰਤ ਕੌਰ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਰ ਸਨ। ਇਸ ਸਮੇਂ ਅਮਨਦੀਪ ਦੇ ਪਿਤਾ ਮੁਖਤਿਆਰ ਸਿੰਘ ਨੇ ਸਨਮਾਨ ਲਈ ਪਹੁੰਚੀ ਸੰਗਤ ਦਾ ਧੰਨਵਾਦ ਕੀਤਾ। ਪੰਚਾਇਤ ਵਲੋਂ ਜਿੱਤ ਦੀ ਖੁਸ਼ੀ `ਚ ਸਾਰੇ ਬੱਚਿਆਂ ਨੂੰ ਲੱਡੂ ਵੀ ਵੰਡੇ ਗਏ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media