ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ) – ਕੇ.ਜੀ.ਐਨ ਵੈਲਫੇਅਰ ਐਂਡ ਕਲਚਰਲ ਸੁਸਾਇਟੀ, ਜੇ.ਕੇ.ਸੀ.ਸੀ.ਏ ਤੇ ਕੇ.ਟੀ ਕਲਾ ਵਲੋਂ 8 ਤੋਂ 18
ਸਾਲ ਉਮਰ ਗਰੁੱਪ ਦੇ ਬੱਚਿਆਂ ਦਰਮਿਆਨ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ।ਕੇ.ਟੀ ਕਲਾ ਵਿਖੇ ਸੁਸਾਇਟੀ ਪ੍ਰਧਾਨ ਸੰਜੇ ਮਹਾਜਨ ਦੀ ਅਗਵਾਈ `ਚ ਹੋਏ ਮੁਕਾਬਲੇ ਵਿੱਚ 150 ਵਿਦਿਆਰਥੀਆਂ ਨੇ ਹਿੱਸਾ ਲਿਆ।
8 ਤੋਂ 13 ਸਾਲਾ ਉਮਰ ਗਰੁੱਪ ਚ` ਰਾਮ ਆਸ਼ਰਮ ਸੀਨੀ. ਸਕੂਲ ਦੀ ਸ਼੍ਰੇਆ ਨੇ ਪਹਿਲਾ ਤੇ ਕ੍ਰਿਸ਼ ਕਸ਼ਅਪ ਨੇ ਦੂਜਾ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਦੀ ਅਸ਼ਰੀਮ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।14 ਤੋਂ 18 ਸਾਲ ਮੁਕਾਬਲੇ `ਚ ਰਾਮ ਆਸ਼ਰਮ ਸੀਨੀ ਸਕੂਲ ਦੇ ਕਵਿਸ਼ ਨੇ ਪਹਿਲਾ, ਸਰਕਾਰੀ ਸਕੂਲ ਫਤੇਹਾਬਾਦ ਦੀ ਰਣਜੀਤ ਕੌਰ ਨੇ ਦੂਜਾ ਅਤੇ ਬੀ.ਕੇ.ਐਸ ਬੀ.ਡੀ.ਐਸ ਸਕੂਲ ਦੇ ਖੁਸ਼ਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਸਪੈਸ਼ਲ ਬੱਚਿਆਂ ਦੇ ਗਰੁੱਪ `ਚ ਸਰਕਾਰੀ ਸਕੂਲ ਲਛਮਨਸਰ ਨੂੰ ਪਹਿਲਾ, ਦੀਪਕ ਆਗੋਸ਼ ਨੂੰ ਦੂਜਾ ਤੇ ਗੁਰਪ੍ਰੀਤ ਨੂੰ ਤੀਜਾ ਸਥਾਨ ਮਿਲਿਆ।
ਜੇਤੂਆਂ ਨੂੰ ਮੁੱਖ ਮਹਿਮਾਨ ਓ.ਪੀ ਸ਼ਰਮਾ, ਉਪ ਜਿਲਾ ਸਿਖਿਆ ਅਫਸਰ ਸ੍ਰੀਮਤੀ ਰੇਖਾ ਮਹਾਜਨ, ਬ੍ਰਜੇਸ਼ ਜੌਲੀ ਡਾਇਰੈਕਟਰ ਕੇ.ਟੀ ਕਲਾ, ਰਾਜੇਸ਼ ਰੈਨਾ ਅਤੇ ਸੰਜੇ ਮਹਾਜਨ ਨੇ ਟਰਾਫੀ ਅਤੇ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਕੋਆਰਡੀਨੇਟਰ ਕੈਪਟਨ ਸਿੰਘ, ਚਿਰੰਜੀਵ ਮਹਾਜਨ, ਤੇਜਿੰਦਰ ਸਿੰਘ, ਅੰਜੂ ਜੌਲੀ, ਅਰਜੁਨ ਗੁਪਤਾ, ਪ੍ਰਿਆ, ਪਿੰਕੀ, ਮਾਨਿਕ, ਅਮਰਪ੍ਰੀਤ ਆਦਿ ਮੌਜੂਦ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ
ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …
Punjab Post Daily Online Newspaper & Print Media