ਅੰਮ੍ਰਿਤਸਰ, 18 ਸਤੰਬਰ ( ਪੰਜਾਬ ਪੋਸਟ- ਜਗਦੀਪ ਸਿੰਘ) – ਸਵੱਛ ਭਾਰਤ ਮਿਸ਼ਨ ਚੰਡੀਗੜ ਦੀ ਬਰਾਂਡ ਅੰਬੈਸਡਰ ਤੇ ਕਾਮੇਡੀਅਨ ਫਿਲਮੀ ਕਲਾਕਾਰ ਮਰਹੂਮ
ਜਸਪਾਲ ਭੱਟੀ ਦੀ ਪਤਨੀ ਸਵਿਤਾ ਭੱਟੀ (ਫਿਲਮੀ ਕਲਾਕਾਰ) ਨੂੰ ਅੰਮ੍ਰਿਤਸਰ ਦੇ ਦੌਰੇ ਦੌਰਾਨ ਨਗਰ ਨਿਗਮ ਦਫਤਰ ਪਹੁੰਚਣ `ਤੇ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਵੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਮੇਅਰ ਰਿੰਟੂ ਨੇ ਜਸਪਾਲ ਭੱਟੀ ਦੀ ਸੋਚ ਨੂੰ ਅੱਗੇ ਲਿਜਾਣ ਲਈ ਸਵਿਤਾ ਭੱਟੀ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।ਸਵੱਛ ਭਾਰਤ ਮਿਸ਼ਨ ਅੰਮ੍ਰਿਤਸਰ ਦੇ ਬਰਾਂਡ ਅੰਬੈਸਡਰ ਅਰਵਿੰਦਰ ਭੱਟੀ ਅਤੇ ਕਾਰਟੂਨਿਸਟ ਟੋਨੀ ਕਲੇਰ ਵੀ ਇਸ ਸਮੇਂ ਮੌਜੂਦ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media