Wednesday, September 23, 2026

ਖਾਲਸਾ ਕਾਲਜ ਵਿਖੇ ‘ਸੁਰੱਖਿਅਤ ਨਿਵੇਸ਼ ਯੋਜਨਾਵਾਂ’ ’ਤੇ ਵਰਕਸ਼ਾਪ

ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ PPN1909201917ਦੇ ਪੋਸਟ ਗ੍ਰੈਜੂਏਟ ਵਿਭਾਗ ਵਲੋਂ ‘ਵਿੱਤੀ ਸਿੱਖਿਆ’ ਬਾਰੇ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ।ਜਿਸ ਵਿਚ ਮੁੱਖ ਮਹਿਮਾਨ ਵਜੋਂ ਕੁਲਦੀਪ ਥਰੇਜਾ ਸੀਨੀਅਰ ਮੈਨੇਜਰ ਨੈਸ਼ਨਲ ਇੰਸਟੀਚਿਊਟ ਆਫ਼ ਸਕਿਓਰਿਟੀਜ਼ ਮਾਰਕੀਟ, ਮੁੰਬਈ ਨੇ ‘ਸੁਰੱਖਿਅਤ ਨਿਵੇਸ਼ ਯੋਜਨਾਵਾਂ’ ’ਤੇ ਜ਼ੋਰ ਦਿੱਤਾ।ਉਨ੍ਹਾਂ ਸਕਿਓਰਿਟੀਜ਼ ਮਾਰਕੀਟ ’ਚ ਬਚਤ ਅਤੇ ਨਿਵੇਸ਼ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਮਾਰਕੀਟ ’ਚ ਨਿਵੇਸ਼ ਸਬੰਧੀ ਮੁੱਢਲੇ ਨਿਯਮਾਂ ਅਤੇ ਮਾਰਕੀਟ ਮੁੱਦਿਆਂ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਦੱਸਿਆ।
    ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਦੇ ਟ੍ਰੇਨਰ ਭਗਵੰਤ ਸਿੰਘ ਸਿੱਧੂ ਨੇ ਸਟੋਕ ਨਿਵੇਸ਼ ਸਬੰਧੀ ਸੁਝਾਅ ਵੀ ਦਿੱਤੇ ਅਤੇ ਵਿਦਿਆਰਥੀਆਂ ਨੂੰ ਸਕਿਓਰਿਟੀਜ਼ ਮਾਰਕੀਟ ਨਾਲ ਜੁੜੀਆਂ ਨਿਵੇਸ਼ ਯੋਜਨਾਵਾਂ ਬਾਰੇ ਵਿਹਾਰਕ ਸਿਖਲਾਈ ਦਿੱਤੀ।ਵਿਭਾਗ ਦੇ ਮੁਖੀ ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਇਸ ਵਰਕਸ਼ਾਪ ਦਾ ਆਯੋਜਨ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਨਿਗਰਾਨੀ ਹੇਠ ਕੀਤਾ ਗਿਆ ਹੈ।ਵਰਕਸ਼ਾਪ ਮੌਕੇ ਡਾ. ਏ.ਕੇ ਕਾਹਲੋਂ ਡੀਨ ਕਾਮਰਸ, ਅਤੇ ਡਾ. ਅਜੈ ਸਹਿਗਲ ਵਰਕਸ਼ਾਪ ਕੋਆਰਡੀਨੇਟਰ ਨੇ ਸਾਂਝੇ ਤੌਰ ’ਤੇ ਕਿਹਾ ਕਿ ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਅਤੇ ਸਟਾਫ ਨੂੰ ਇਸ ਵਿਸ਼ੇ ’ਤੇ ਮੌਜ਼ੂਦਾ ਜਾਣਕਾਰੀ ਮੁਹੱਈਆ ਕਰਵਾਉਣਾ ਸੀ।
    ਇਸ ਸਮਾਰੋਹ ਦੌਰਾਨ ਡਾ. ਪੂਨਮ ਸ਼ਰਮਾ, ਡਾ. ਸਵਰਾਜ ਕੌਰ, ਡਾ. ਦੀਪਕ ਦੇਵਗਨ, ਡਾ. ਰਛਪਾਲ ਸਿੰਘ, ਡਾ. ਨਿਧੀ ਸਭਰਵਾਲ, ਪ੍ਰੋ: ਮੀਨੂੰ ਚੋਪੜਾ, ਪ੍ਰੋ: ਰੀਮਾ ਸਚਦੇਵਾ, ਪ੍ਰੋ. ਆਂਚਲ ਅਰੋੜਾ, ਪ੍ਰੋ: ਸੁਖਦੀਪ ਕੌਰ, ਪ੍ਰੋ. ਸਾਕਸ਼ੀ ਸ਼ਰਮਾ, ਡਾ. ਸ਼ਿਵਾਨੀ ਨਿਸ਼ਚਲ, ਡਾ. ਮਨੀਸ਼ਾ ਬਹਿਲ, ਡਾ. ਮੇਘਾ, ਪ੍ਰੋ. ਪੂਜਾ ਪੁਰੀ, ਡਾ. ਸਮਿਆ, ਡਾ. ਕੋਮਲ ਨਾਰੰਗ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਹਰਤੇਜਪ੍ਰੀਤ ਸਿੰਘ, ਪ੍ਰੋ ਸੁਖਜਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਦਿਆਰਥੀ ਮੌਜ਼ੂਦ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply