Thursday, April 16, 2026

ਖ਼ਾਲਸਾ ਕਾਲਜ ਦੇ ਫ਼ਿਜੀਓਥਰੈਪੀ ਵਿਭਾਗ ਨੇ ਸਮਾਰੋਹ ਕਰਵਾਇਆ

PPNJ2009201914ਅੰਮ੍ਰਿਤਸਰ, 20 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫ਼ਿਜੀਓਥਰੈਪੀ ਵਿਭਾਗ ਵੱਲੋਂ ਵਿਸ਼ਵ ਫ਼ਿਜ਼ੀਓਥਰੈਪੀ ਦਿਵਸ ਨੂੰ ਸਮਰਪਿਤ ਸਮਾਰੋਹ ਆਯੋਜਿਤ ਕੀਤਾ ਗਿਆ।ਜਿਸ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਵਲੋਂ ਕੀਤਾ ਗਿਆ, ਨਾਲ ਓ.ਐਸ.ਡੀ ਸ੍ਰੀਮਤੀ ਨਵਨੀਨ ਬਾਵਾ ਵੀ ਹਾਜ਼ਰ ਸਨ।
    ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵਿਭਾਗ ਦੁਆਰਾ ਕਰਵਾਏ ਗਏ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਇਕ ਬਹੁਤ ਹੀ ਸਲਾਹੁਣਯੋਗ ਉਪਰਾਲਾ ਹੈ।ਵਿਭਾਗ ਦੇ ਕਾਰਜਕਾਰੀ ਮੁੱਖੀ ਡਾ. ਕਵਲਦੀਪ ਕੌਰ ਦੇ ਯਤਨਾਂ ਦੀ ਪ੍ਰਸੰਸਾ ਕਰਦਿਆਂ ਭਵਿੱਖ ’ਚ ਅਜਿਹੇ ਸਜ਼ੀਦਾ ਸਮਾਗਮ ਕਰਵਾਉਣ ਲਈ ਉਤਸ਼ਾਹਿਤ ਕੀਤਾ।ਉਨ੍ਹਾਂ ਕਈ ਰੋਗਾਂ ਦੇ ਇਲਾਜ ਜੋ ਕਿ ਫ਼ਿਜੀਓਥਰੈਪੀ ਨਾਲ ਸੰਭਵ ਹਨ, ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ।ਵਿਦਿਆਰਥੀਆਂ ਨੇ ਵੱਖੋਂ-ਵੱਖਰੀ ਗਤੀਵਿਧੀਆਂ ਜਿਵੇਂ ਕਿ ਫ਼ਿਜੀਓਥਰੈਪੀ ਰੰਗੋਲੀ, ਪੋਸਟਰ ਪੇਸ਼ਕਾਰੀ, ਮਾਡਲ ਪੇਸ਼ਕਾਰੀ, ਕੁਇਜ਼ ਅਤੇ ਬੈਸਟ ਕਲਾਸਰੂਮ ਮੁਕਾਬਲੇ ’ਚ ਡਾਕਟਰੀ ਅਤੇ ਸਿਹਤ ਮੁੱਦਿਆਂ ਨੂੰ ਸਿਰਜਣਾਤਮਕ ਕਲਾ ਦੁਆਰਾ ਦਰਸਾਉਣ ਦਾ ਸ਼ਾਨਦਾਰ ਯਤਨ ਕੀਤਾ।
    ਡਾ. ਕਵਲਦੀਪ ਕੌਰ ਨੇ ਡਾ. ਮਹਿਲ ਸਿੰਘ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਫ਼ਿਜੀਓਥਰੈਪੀ ਦੀ ਮਹੱਤਤਾ ਅਤੇ ਇਸ ਦੇ ਮੌਜ਼ੂਦਾ ਰੁਝਾਨ ਸਬੰਧੀ ਵਿਚਾਰ ਵਟਾਂਦਰੇ ਸਾਂਝੇ ਕੀਤੇ।ਡਾ. ਮਹਿਲ ਸਿੰਘ ਅਤੇ ਨਵਨੀਨ ਬਾਵਾ ਨੇ ਮੁਕਾਬਲਿਆਂ ’ਚ ਜੇਤੂ ਆਉਣ ਵਾਲੇ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਦੇ ਸਨਮਾਨਿਤ ਵੀ ਕੀਤਾ। ਇਸ ਮੌਕੇ ਡਾ. ਹਰਨੀਤ ਕੌਰ, ਡਾ. ਮਨੂੰ ਵਿਸ਼ਿਸ਼ਟ, ਡਾ. ਅਨਪ੍ਰੀਤ ਕੌਰ, ਡਾ. ਰਾਜਦੀਪ ਕੌਰ, ਨਵਨੀਤ ਕੌਰ, ਡਾ. ਰਾਜਕਿਰਨਬੀਰ ਕੌਰ, ਡਾ. ਸੰਦੀਪ, ਡਾ. ਮੋਨਿਕਾ ਗਿੱਲ ਤੇ ਵਿਦਿਆਰਥੀ ਹਾਜ਼ਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply