Monday, November 23, 2026

ਜਿਲਾ ਪਠਾਨਕੋਟ ਵਿਖੇ ਅਨੀਮੀਆ ਮੁਕਤ ਭਾਰਤ ਅਭਿਆਨ ਦੀ ਸ਼ੁਰੂਆਤ

PPNJ2009201918 ਪਠਾਨਕੋਟ, 20 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਅਤੇ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਥੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਲੇ੍ਹ ਅੰਦਰ ਅਨੀਮੀਆ ਮੁਕਤ ਭਾਰਤ ਅਭਿਯਾਨ 18-09-19 ਤੋ ਜਿਲੇ ਦੀਆ ਵੱਖ-ਵੱਖ ਸਿਹਤ ਸੰਸਥਾਵਾਂ ਵਿਖੇ ਮਨਾਇਆ ਜਾ ਰਿਹਾ ਹੈ। ਇਸ ਤਹਿਤ ਕੈੈਂਪ ਲਗਾ ਕੇ ਲਗਭਗ 541 ਗਰਭਵਤੀ ਮਾਵਾਂ ਅਤੇ 495 ਕਿਸ਼ੋਰਾ ਦੇ ਖੁਨ ਦੀ ਜਾਂਚ ਕੀਤੀ ਗਈ। ਉਹਨਾਂ ਦੇ ਐਚ.ਬੀ ਲੈਵਲ ਦਾ ਪਤਾ ਲਗਾਇਆ ਗਿਆ।ਗਰਭਵਤੀ ਅੋਰਤਾਂ ਦੇ ਹਰੇਕ ਏ.ਐਨ.ਸੀ ਚੈਕਅਪ ਦੋਰਾਣ ਐਚ.ਬੀ ਟੈਸਟ ਕਰਨੇ ਯਕੀਨੀ ਬਨਾਏ ਜਾਣ।PPNJ2009201919
ਜਿਲ੍ਹਾ ਟੀਕਾਕਰਨ ਅਫਸਰ ਡਾ. ਕਿਰਨ ਬਾਲਾ ਨੇ ਦੱਸਿਆ ਕਿ ਗਰਭਵਤੀ ਅੋਰਤਾਂ ਵਿੱਚ ਖੂਨ ਦੀ ਘਾਟ ਹੋਣ ਕਰਕੇ ਹੋਣ ਵਾਲੀਆ ਮੋਤਾਂ ਨੂੰ ਰੋਕਣ ਲਈ ਇਹ ਜਾਂਚ ਪ੍ਰਕਿਰਿਆ ਅਗਲੇ 45 ਦਿਨ ਤੱਕ ਇਸ ਅਭਿਆਨ ਤਹਿਤ ਜਾਰੀ ਰਹੇਗੀ ਤਾਂ ਜੋ ਕਿ ਗਰਭਵਤੀ ਅੋਰਤਾਂ ਨੂੰ ਜਨੇਪੇ ਦੋਰਾਨ ਕਿਸੇ ਕਿਸਮ ਦੀ ਕੋਈ ਵੀ ਮੁਸ਼ਕਿਲ ਨਾ ਆਵੇ। ਗਰਭਵਤੀ ਅੋਰਤਾਂ ਨੂੰ ਇਹਨਾਂ ਕੈਂਪਾ ਵਿੱਚ ਸੰਤੁਲਿਤ ਭੋਜਨ, ਹਲਕੀ ਕਸਰਤ ਅਤੇ ਸਮੇ ਸਿਰ ਡਾਕਟਰੀ ਜਾਂਚ ਕਰਵਾਉਣ ਲਈ ਜਾਗਰੂਕ ਕੀਤਾ ਜਾਵੇਗਾ।ਇਹਨਾਂ ਕੈੰਪਾਂ ਵਿੱਚ ਸਿਹਤ ਵਿਭਾਗ ਦੇ ਨਾਲ-2 ਆਗਨਵਾੜੀ ਵਰਕਰ, ਸਿਖਿਆ ਵਿਭਾਗ, ਪੰਚਾਇਤਾਂ ਅਤੇ ਸੈਨੀਟੇਸ਼ਨ ਵਿਭਾਗ ਦੀ ਸਹਾਇਤਾ ਨਾਲ ਲਾਭਪਾਤਰੀਆ ਦੀ ਸ਼ਮੂਲੀਅਤ ਯਕੀਨੀ ਬਨਾਈ ਜਾਵੇਗੀ।
ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ ਨੇ ਦੱਸਿਆ ਕਿ ਇਹ ਜਾਂਚ ਕਰਨ ਤੋ ਬਾਅਦ ਗਰਭਵਤੀ ਮਾਵਾਂ, ਬੱਚਿਆਂ ਅਤੇ ਕਿਸ਼ੋਰਾਾਂ ਨੂੰ ਉਹਨਾਂ ਦੇ ਐਚ.ਬੀ ਲੈਵਲ ਮੁਤਾਬਿਕ ਇਲਾਜ ਮੁਹੱਈਆ ਅਤੇ ਸਹੀ ਖਾਣ-ਪਾਣ (ਪੋਸ਼ਨ) ਸਬੰਧੀ ਵੀ ਜਾਗਰੂਕ ਕੀਤਾ ਜਾਵੇਗਾ।ਇਸ ਮੋਕੇ ਤੇ ਸਮੂਹ ਐਸ.ਐਮ.ਓ, ਜਿਲਾ ਮਾਸ ਮੀਡੀਆ ਅਫਸਰ ਗੁਰਿੰਦਰ ਕੋਰ, ਏ.ਐਨ.ਐਮ ਅਤੇ ਹੋਰ ਸਬੰਧਿਤ ਸਟਾਫ ਮੋਜੂਦ ਸੀ।

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …

Leave a Reply